ਜਯੋਸ਼ਨਾ ਸਬਰ ਨੇ ਏਸ਼ੀਆਈ ਰਿਕਾਰਡ ਨਾਲ ਜਿੱਤਿਆ ਸੋਨਾ
Saturday, Dec 21, 2024 - 05:31 PM (IST)
ਦੋਹਾ– ਭਾਰਤ ਦੀ ਜਯੋਸ਼ਨਾ ਸਬਰ ਨੇ ਸ਼ੁੱਕਰਵਾਰ ਨੂੰ ਇੱਥੇ ਏਸ਼ੀਆਈ ਯੂਥ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ 40 ਕਿ. ਗ੍ਰਾ. ਭਾਰ ਵਰਗ ਵਿਚ ਕੁੱਲ ਭਾਰ ਵਰਗ ਵਿਚ ਨਵੇਂ ਨੌਜਵਾਨ ਏਸ਼ੀਆਈ ਰਿਕਾਰਡ ਦੇ ਨਾਲ ਸੋਨ ਤਮਗਾ ਜਿੱਤਿਆ। ਜਯੋਸ਼ਨਾ ਨੇ ਲੜਕੀਆਂ ਦੇ 40 ਕਿ. ਗ੍ਰਾ. ਭਾਰ ਵਰਗ ਵਿਚ 135 ਕਿ. ਗ੍ਰਾ. (60 ਕਿ. ਗ੍ਰਾ. ਸਨੈਚ+75 ਕਿ. ਗ੍ਰਾ. ਕਲੀਨ ਐਂਡ ਜਰਕ) ਭਾਰ ਚੁੱਕ ਕੇ ਪਹਿਲਾ ਸਥਾਨ ਹਾਸਲ ਕੀਤਾ। ਪਾਇਲ ਨੇ ਲੜਕੀਆਂ ਦੇ 45 ਕਿ. ਗ੍ਰਾ. ਭਾਰ ਵਰਗ ਵਿਚ ਕੁੱਲ 155 ਕਿ. ਗ੍ਰਾ. (70 ਸਨੈਚ+85 ਕਲੀਨ ਐਂਡ ਜਰਕ) ਭਾਰ ਚੁੱਕਿਆ।