ਜੈਸੂਰੀਆ ਨੇ ਝਟਕਾਈਆਂ 5 ਵਿਕਟਾਂ, ਸ਼੍ਰੀਲੰਕਾ ਨੇ ਪਹਿਲੇ ਟੈਸਟ 'ਚ ਨਿਊਜ਼ੀਲੈਂਡ ਨੂੰ 63 ਦੌੜਾਂ ਨਾਲ ਹਰਾਇਆ

Monday, Sep 23, 2024 - 05:20 PM (IST)

ਜੈਸੂਰੀਆ ਨੇ ਝਟਕਾਈਆਂ 5 ਵਿਕਟਾਂ, ਸ਼੍ਰੀਲੰਕਾ ਨੇ ਪਹਿਲੇ ਟੈਸਟ 'ਚ ਨਿਊਜ਼ੀਲੈਂਡ ਨੂੰ 63 ਦੌੜਾਂ ਨਾਲ ਹਰਾਇਆ

ਗਾਲੇ : ਖੱਬੇ ਹੱਥ ਦੇ ਸਪਿਨਰ ਪ੍ਰਭਾਤ ਜੈਸੂਰੀਆ ਦੀਆਂ ਦੂਜੀ ਪਾਰੀ 'ਚ ਪੰਜ ਵਿਕਟਾਂ ਅਤੇ ਮੈਚ 'ਚ 9 ਵਿਕਟਾਂ ਦੀ ਮਦਦ ਨਾਲ ਸ਼੍ਰੀਲੰਕਾ ਨੇ ਸੋਮਵਾਰ ਨੂੰ ਇੱਥੇ ਪਹਿਲੇ ਕ੍ਰਿਕਟ ਟੈਸਟ 'ਚ ਨਿਊਜ਼ੀਲੈਂਡ ਨੂੰ 63 ਦੌੜਾਂ ਨਾਲ ਹਰਾ ਦਿੱਤਾ। ਸ਼੍ਰੀਲੰਕਾ ਦੇ 275 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਨੂੰ ਆਖਰੀ ਦਿਨ ਜਿੱਤ ਲਈ 68 ਦੌੜਾਂ ਦੀ ਲੋੜ ਸੀ ਅਤੇ ਸਿਰਫ ਦੋ ਵਿਕਟਾਂ ਬਾਕੀ ਸਨ।

ਹਾਲਾਂਕਿ, ਮਹਿਮਾਨ ਟੀਮ ਨੇ 3.4 ਓਵਰਾਂ 'ਚ ਚਾਰ ਦੌੜਾਂ ਜੋੜ ਕੇ ਆਪਣੀਆਂ ਬਾਕੀ ਦੀਆਂ ਦੋ ਵਿਕਟਾਂ ਗੁਆ ਦਿੱਤੀਆਂ ਅਤੇ ਉਸ ਦੀ ਪਾਰੀ 211 ਦੌੜਾਂ 'ਤੇ ਸਿਮਟ ਗਈ। ਕੱਲ੍ਹ ਦੇ ਅਜੇਤੂ ਬੱਲੇਬਾਜ਼ ਰਚਿਨ ਰਵਿੰਦਰ (92) ਆਪਣੇ ਸਕੋਰ ਵਿਚ ਸਿਰਫ਼ ਇਕ ਦੌੜ ਜੋੜਨ ਤੋਂ ਬਾਅਦ ਜੈਸੂਰੀਆ ਦੇ ਹੱਥੋਂ ਐੱਲਬੀਡਬਲਿਊ ਆਊਟ ਹੋ ਗਏ। ਰਵਿੰਦਰ ਨੇ 168 ਗੇਂਦਾਂ ਦੀ ਆਪਣੀ ਪਾਰੀ ਵਿਚ 9 ਚੌਕੇ ਅਤੇ ਇਕ ਛੱਕਾ ਲਗਾਇਆ। ਜੈਸੂਰੀਆ ਨੇ ਅਗਲੇ ਓਵਰ 'ਚ ਬਿਨਾਂ ਖਾਤਾ ਖੋਲ੍ਹੇ ਵਿਲੀਅਮ ਓਰੋਕਰੇ ਨੂੰ ਗੇਂਦਬਾਜ਼ੀ ਕਰ ਕੇ ਸ਼੍ਰੀਲੰਕਾ ਨੂੰ ਜਿੱਤ ਦਿਵਾਈ ਅਤੇ ਟੈਸਟ ਕ੍ਰਿਕਟ 'ਚ ਅੱਠਵੀਂ ਵਾਰ ਪਾਰੀ 'ਚ ਪੰਜ ਜਾਂ ਇਸ ਤੋਂ ਵੱਧ ਵਿਕਟਾਂ ਹਾਸਲ ਕੀਤੀਆਂ।

ਇਹ ਵੀ ਪੜ੍ਹੋ : ਸਮਿਥ ਨੇ ਬੁਮਰਾਹ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ, ਸਾਰੇ ਫਾਰਮੈਟਾਂ 'ਚ ਦੱਸਿਆ ਸਰਬੋਤਮ ਤੇਜ਼ ਗੇਂਦਬਾਜ਼

ਰਵਿੰਦਰ ਸੈਂਕੜਾ ਬਣਾਉਣ ਤੋਂ ਖੁੰਝ ਗਏ ਪਰ ਵਿਕਟ 'ਚ ਉਨ੍ਹਾਂ ਦੀਆਂ 92 ਦੌੜਾਂ ਨਿਊਜ਼ੀਲੈਂਡ ਲਈ ਸਰਬੋਤਮ ਸਕੋਰ ਹੈ। ਉਸ ਨੇ ਰੌਸ ਟੇਲਰ ਨੂੰ ਪਿੱਛੇ ਛੱਡ ਦਿੱਤਾ ਜਿਸ ਨੇ 86 ਦੌੜਾਂ ਬਣਾਈਆਂ ਸਨ। ਨਿਊਜ਼ੀਲੈਂਡ ਨੇ ਗਾਲੇ ਵਿਚ ਆਪਣੇ ਸਾਰੇ ਪੰਜ ਟੈਸਟ ਹਾਰੇ ਹਨ ਅਤੇ ਇਸ ਦੌਰਾਨ ਉਸਦਾ ਕੋਈ ਵੀ ਬੱਲੇਬਾਜ਼ ਸੈਂਕੜਾ ਨਹੀਂ ਲਗਾ ਸਕਿਆ। ਇਸ ਜਿੱਤ ਦੇ ਨਾਲ ਹੀ ਸ਼੍ਰੀਲੰਕਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਟੇਬਲ 'ਚ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਇਹ ਭਾਰਤ ਅਤੇ ਆਸਟ੍ਰੇਲੀਆ ਤੋਂ ਪਿੱਛੇ ਹੈ। ਤੀਜੇ ਸਥਾਨ ਤੋਂ ਸੀਰੀਜ਼ ਸ਼ੁਰੂ ਕਰਨ ਵਾਲੀ ਨਿਊਜ਼ੀਲੈਂਡ ਚੌਥੇ ਸਥਾਨ 'ਤੇ ਖਿਸਕ ਗਈ ਹੈ।

ਇਸ ਤੋਂ ਪਹਿਲਾਂ ਸ਼੍ਰੀਲੰਕਾ ਦੀਆਂ ਪਹਿਲੀ ਪਾਰੀ ਵਿਚ 305 ਦੌੜਾਂ ਦੇ ਜਵਾਬ ਵਿਚ ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿਚ 340 ਦੌੜਾਂ ਬਣਾਈਆਂ ਸਨ। ਸ਼੍ਰੀਲੰਕਾ ਨੇ ਦੂਜੀ ਪਾਰੀ ਵਿਚ 309 ਦੌੜਾਂ ਬਣਾਈਆਂ ਅਤੇ ਮਹਿਮਾਨ ਟੀਮ ਨੂੰ 275 ਦੌੜਾਂ ਦਾ ਟੀਚਾ ਦਿੱਤਾ। ਦੋ ਮੈਚਾਂ ਦੀ ਸੀਰੀਜ਼ ਦਾ ਦੂਜਾ ਅਤੇ ਆਖਰੀ ਟੈਸਟ ਵੀਰਵਾਰ ਤੋਂ ਗਾਲੇ 'ਚ ਖੇਡਿਆ ਜਾਵੇਗਾ। ਸ਼੍ਰੀਲੰਕਾ ਦੀ ਟੀਮ 2009 ਤੋਂ ਬਾਅਦ ਨਿਊਜ਼ੀਲੈਂਡ ਖਿਲਾਫ ਆਪਣੀ ਪਹਿਲੀ ਟੈਸਟ ਸੀਰੀਜ਼ ਜਿੱਤਣ ਦੀ ਕੋਸ਼ਿਸ਼ ਕਰੇਗੀ। ਉਦੋਂ ਤੋਂ ਲੈ ਕੇ ਹੁਣ ਤੱਕ ਦੋਵਾਂ ਟੀਮਾਂ ਵਿਚਾਲੇ ਛੇ ਸੀਰੀਜ਼ ਹੋ ਚੁੱਕੀਆਂ ਹਨ, ਜਿਨ੍ਹਾਂ 'ਚੋਂ ਨਿਊਜ਼ੀਲੈਂਡ ਨੇ ਚਾਰ ਜਿੱਤੇ ਅਤੇ ਦੋ ਡਰਾਅ ਰਹੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Sandeep Kumar

Content Editor

Related News