ਭਾਰਤੀ ਸਟਾਰ ਜੈਵਿਲਨ ਥ੍ਰੋਅਰ ਨੀਰਜ ਚੋਪੜਾ ਨੇ ਓਲੰਪਿਕ ਲਈ ਕੀਤਾ ਕੁਆਲੀਫਾਈ

01/29/2020 3:49:56 PM

ਸਪੋਰਟਸ ਡੈਸਕ— ਭਾਰਤ ਦੇ ਸਟਾਰ ਜੈਵਿਲਨ ਥ੍ਰੋਅਰ ਖਿਡਾਰੀ ਨੀਰਜ ਚੋਪੜਾ ਨੇ ਕੂਹਣੀ ਦੀ ਸੱਟ ਤੋ ਉਭਰਨ ਤੋਂ ਬਾਅਦ ਵਾਪਸੀ ਕਰਦੇ ਹੋਏ ਏ. ਸੀ. ਐੱਨ.ਈ. ਲੀਗ 'ਚ 87.86 ਮੀਟਰ ਦੀ ਥ੍ਰੋ ਸੁੱਟ ਕੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ। 22 ਸਾਲ ਦੇ ਚੋਪੜਾ 2019 'ਚ ਸੱਟ ਦੇ ਕਾਰਨ ਪੂਰੇ ਸੀਜ਼ਨ ਤੋਂ ਬਾਹਰ ਰਿਹਾ ਸੀ। ਉਸ ਨੇ ਆਪਣੇ ਚੌਥੀ ਕੋਸ਼ਿਸ਼ 'ਚ 85 ਮੀਟਰ ਦੀ ਓਲੰਪਿਕ ਕੁਆਲੀਫਿਕੇਸ਼ਨ ਮਾਰਕ ਹਾਸਲ ਕੀਤਾ।

ਉਸ ਨੇ ਸ਼ੁਰੂਆਤ 81.76 ਮੀਟਰ ਨਾਲ ਕੀਤੀ ਅਤੇ ਹਰ ਥ੍ਰੋ ਦੇ ਨਾਲ ਬਿਹਤਰ ਸਕੋਰ ਕਰਦੇ ਗਏ। ਉਸ ਦੀ ਦੂਜਾ ਕੋਸ਼ਿਸ਼ 82 ਮੀਟਰ ਅਤੇ ਤੀਜੀ 82.57 ਮੀਟਰ ਦੀ ਸੀ। ਨੀਰਜ ਨੇ ਟਵੀਟ ਕੀਤਾ, ''ਮੁਕਾਬਲੇ 'ਚ ਵਾਪਸ ਆ ਕੇ ਚੰਗਾ ਲੱਗ ਰਿਹਾ ਹੈ।

 


Related News