ਹੁਣ ਅਫਰੀਦੀ ਦੀ ਸਵੈ-ਜੀਵਨੀ ''ਤੇ ਮੀਆਂਦਾਦ ''ਤੇ ਉਠਾਏ ਇਹ ਸਵਾਲ

Sunday, May 05, 2019 - 02:05 PM (IST)

ਹੁਣ ਅਫਰੀਦੀ ਦੀ ਸਵੈ-ਜੀਵਨੀ ''ਤੇ ਮੀਆਂਦਾਦ ''ਤੇ ਉਠਾਏ ਇਹ ਸਵਾਲ

ਕਰਾਚੀ— ਪਾਕਿਸਤਾਨ ਦੇ ਸ਼ਾਨਦਾਰ ਬੱਲੇਬਾਜ਼ ਜਾਵੇਦ ਮੀਆਂਦਾਦ ਨੇ ਹਰਫਨਮੌਲਾ ਸ਼ਾਹਿਦ ਅਫਰੀਦੀ ਦੀ ਸਵੈ-ਜੀਵਨੀ 'ਗੇਮ ਚੇਂਜਰ' 'ਚ ਉਨ੍ਹਾਂ ਖਿਲਾਫ ਲਗਾਏ ਗਏ ਦੋਸ਼ਾਂ ਨੂੰ ਮਖੋਲ 'ਚ ਉਡਾ ਦਿੱਤਾ ਹੈ। ਅਫਰੀਦੀ ਨੇ ਮੀਆਂਦਾਦ ਨੂੰ ਓਛਾ ਇਨਸਾਨ ਦੱਸਿਆ। ਉਨ੍ਹਾਂ ਲਿਖਿਆ ਕਿ ਮੀਆਂਦਾਦ ਨੂੰ ਉਹ ਅਤੇ ਉਨ੍ਹਾਂ ਦੀ ਬੱਲੇਬਾਜ਼ੀ ਸ਼ੈਲੀ ਪਸੰਦ ਨਹੀਂ ਸੀ ਅਤੇ ਭਾਰਤ ਖਿਲਾਫ 1999 'ਚ ਚੇਨਈ ਟੈਸਟ ਤੋਂ ਇਕ ਦਿਨ ਪਹਿਲਾਂ ਨੈੱਟ 'ਤੇ ਉਨ੍ਹਾਂ ਨੂੰ ਅਭਿਆਸ ਦਾ ਸਮਾਂ ਨਹੀਂ ਦਿੱਤਾ ਗਿਆ ਸੀ।

ਮੀਆਂਦਾਦ ਨੇ ਕਿਹਾ, ''ਮੈਂ ਸਭ ਕੁਝ ਅੱਲ੍ਹਾ 'ਤੇ ਛਡਦਾ ਹਾਂ। ਇਹ ਕਿਵੇਂ ਹੋ ਸਕਦਾ ਹੈ ਕਿ ਟੈਸਟ ਤੋਂ ਪਹਿਲਾਂ ਨੈਟ ਅਭਿਆਸ ਦਾ ਮੌਕਾ ਵੀ ਨਹੀਂ ਦਿੱਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਅਫਰੀਦੀ ਨਾਲ ਉਨ੍ਹਾਂ ਦੇ ਮਸਲੇ ਰਹੇ ਹਨ ਪਰ ਉਹ ਬਹੁਤ ਹੀ ਪੇਸ਼ੇਵਰ ਸਨ। ਉਨ੍ਹਾਂ ਕਿਹਾ-ਮੈਂ ਉਸ ਨੂੰ ਹਮੇਸ਼ਾ ਕਹਿੰਦਾ ਸੀ ਕਿ ਉਸ 'ਚ ਇੰਨੀ ਸਮਰਥਾ ਹੈ ਕਿ ਉਹ ਬਿਹਤਰ ਖਿਡਾਰੀ ਬਣ ਸਕਦਾ ਸੀ। ਮੈਂ ਨੈੱਟ 'ਤੇ ਕਈ ਵਾਰ ਉਸ ਦੇ ਨਾਲ ਕਾਫੀ ਘੰਟੇ ਬਿਤਾਏ ਤਾਂ ਜੋ ਉਸ ਦੀ ਬੱਲੇਬਾਜ਼ੀ ਅਤੇ ਤਕਨੀਕ ਹੋਰ ਬਿਹਤਰ ਹੋ ਸਕੇ।


author

Tarsem Singh

Content Editor

Related News