ਵਿੰਡੀਜ਼ ਦੀ ਧਰਤੀ ’ਤੇ ਬੁਮਰਾਹ ਦਾ ਧਮਾਲ, ਟੈਸਟ ਕ੍ਰਿਕਟ ’ਚ ਬਣਾਇਆ ਇਹ ਵੱਡਾ ਰਿਕਾਰਡ

09/01/2019 10:41:18 AM

ਸਪੋਰਟਸ ਡੈਸਕ— ਜਸਪ੍ਰੀਤ ਬੁਮਰਾਹ ਨੇ ਆਪਣੀਆਂ ਅੱਗ ਵਰ੍ਹਾਉਂਦੀਆਂ ਗੇਂਦਾਂ ਨਾਲ ਵਿੰਡੀਜ਼ ਖਿਲਾਫ ਹੈਟ੍ਰਿਕ ਬਣਾਈ। ਇੰਨਾ ਹੀ ਨਹੀਂ, ਉਨ੍ਹਾਂ ਹੈਟ੍ਰਿਕ ਸਮੇਤ ਸ਼ੁਰੂਆਤ ਦੇ ਪੰਜ ਵਿਕਟ ਝਟਕ ਲਏ। ਡੈਰੇਨ ਬ੍ਰਾਵੋ, ਸ਼ਮਰ ਬਰੂਕਸ ਅਤੇ ਰੋਸਟਨ ਚੇਜ਼ ਨੂੰ ਬੁਮਰਾਹ ਨੇ ਲਗਾਤਾਰ ਤਿੰਨ ਗੇਂਦਾਂ ’ਤੇ ਆਊਟ ਕਰਕੇ ਆਪਣੀ ਹੈਟ੍ਰਿਕ ਪੂਰੀ ਕੀਤੀ।

PunjabKesari

ਦਰਅਸਲ, ਬੁਮਰਾਹ ਟੈਸਟ ਕ੍ਰਿਕਟ ’ਚ ਹੈਟ੍ਰਿਕ ਲੈਣ ਵਾਲੇ ਤੀਜੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਸਪਿਨ ਗੇਂਦਬਾਜ਼ ਹਰਭਜਨ ਸਿੰਘ ਅਤੇ ਇਰਫਾਨ ਪਠਾਨ ਨੇ ਇਹ ਕਾਰਨਾਮਾ ਕੀਤਾ ਸੀ। ਹਰਭਜਨ ਤੋਂ ਸਾਲ 2001 ’ਚ ਕੋਲਕਾਤਾ ਦੇ ਮੈਦਾਨ ’ਤੇ ਆਸਟਰੇਲੀਆ ਦੇ ਖਿਲਾਫ ਹੈਟ੍ਰਿਕ ਲਈ ਸੀ, ਜਦਕਿ ਇਰਫਾਨ ਨੇ 2006 ’ਚ ਪਾਕਿਸਤਾਨ ਦੇ ਖਿਲਾਫ ਕਰਾਚੀ ’ਚ ਇਹ ਕਾਰਨਾਮਾ ਕੀਤਾ ਸੀ। ਤੁਹਾਨੂੰ ਦੱਸ ਦਈਏ ਕਿ ਬੁਮਰਾਹ ਨੇ ਕਰੀਅਰ ਦੀ ਪਹਿਲੀ ਹੈਟਰਿਕ ਦੇ ਨਾਲ ਕੁਲ 6 ਵਿਕਟ ਝਟਕੇ। ਇਸ ਤਰ੍ਹਾਂ ਭਾਰਤ ਦੇ 416 ਦੌੜਾਂ ਦੇ ਜਵਾਬ ’ਚ ਵੈਸਟਇੰਡੀਜ਼ ਨੇ ਫਿਲਹਾਲ 7 ਵਿਕਟ ਗੁਆ ਕੇ ਸਿਰਫ 87 ਦੌੜਾਂ ਬਣਾਈਆਂ ਹਨ।


Tarsem Singh

Content Editor

Related News