ਬੁਮਰਾਹ ਦੀ ਗੇਂਦਬਾਜ਼ੀ ਦੇ ਮੁਰੀਦ ਹੋਏ ਸ਼ੋਏਬ ਅਖਤਰ, ਦਿੱਤਾ ਇਹ ਵੱਡਾ ਬਿਆਨ
Friday, Jan 01, 2021 - 06:52 PM (IST)
ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਪਾਕਿਸਤਾਨੀ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਦੇ ਨਾਲ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਮੌਜੂਦਾ ਸਮੇਂ ’ਚ ਵਿਸ਼ਵ ਕ੍ਰਿਕਟ ਦਾ ਸਭ ਤੋਂ ਸ਼ਾਤਰ ਤੇ ਬਿਹਤਰੀਨ ਗੇਂਦਬਾਜ਼ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ : ਰੈਨਾ ਨੇ ਪ੍ਰਸ਼ੰਸਕਾਂ ਨੂੰ ਦਿੱਤੀ ਨਵੇਂ ਸਾਲ ਦੀ ਵਧਾਈ, ਸ਼ੇਅਰ ਕੀਤਾ ਖ਼ਾਸ ਵੀਡੀਓ
ਸ਼ੋਏਬ ਅਖਤਰ ਨੇ ਕਿਹਾ ਕਿ ਬੁਮਰਾਹ ਆਸਟਰੇਲੀਆ ਖ਼ਿਲਾਫ਼ ਚਲ ਰਹੀ ਬਾਰਡਰ-ਗਾਵਸਕਰ ਸੀਰੀਜ਼ ’ਚ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੀ ਗ਼ੈਰ ਹਾਜ਼ਰੀ ’ਚ ਭਾਰਤੀ ਤੇਜ਼ ਗੇਂਦਬਾਜ਼ੀ ਦੀ ਅਗਵਾਈ ਕਰ ਰਹੇ ਹਨ। ਇੱਥੋਂ ਤਕ ਕਿ ਆਪਣੇ ਸਹਿਯੋਗੀਆਂ ਮੁਹੰਮਦ ਸ਼ੰਮੀ ਤੇ ਉਮੇਸ਼ ਯਾਦਵ ਦੇ ਸੱਟ ਦਾ ਸ਼ਿਕਾਰ ਹੋਣ ਦੇ ਬਾਅਦ ਵੀ ਪਹਿਲੇ ਦੋ ਟੈਸਟ ਮੈਚਾਂ ’ਚ ਉਨ੍ਹਾਂ ਦਾ ਪ੍ਰਦਰਸ਼ਨ ਸਭ ਤੋਂ ਬਿਹਤਰ ਰਿਹਾ ਹੈ। ਬੁਮਰਾਹ ਨੇ ਆਸਟਰੇਲੀਆ ਖ਼ਿਲਾਫ਼ ਪਹਿਲੇ ਦੋ ਟੈਸਟ ਮੈਚਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਦੋ ਮੈਚਾਂ ’ਚ 8 ਵਿਕਟ ਹਾਸਲ ਕੀਤੇ ਹਨ। ਇਸ ਸੀਰੀਜ਼ ’ਚ ਵਿਕਟਾਂ ਦੀ ਸੂਚੀ ’ਚ ਉਹ ਪੈਟ ਕਮਿੰਸ ਤੇ ਰਵੀਚੰਦਰਨ ਅਸ਼ਵਿਨ ਤੋਂ ਸਿਰਫ਼ ਦੋ ਵਿਕਟ ਹੀ ਪਿੱਛੇ ਹਨ।ਅਖਤਰ ਨੇ ਸਪੋਰਟਸ ਟੂਡੇ ਨੂੰ ਕਿਹਾ, ‘‘ਮੈਨੂੰ ਲਗਦਾ ਹੈ ਕਿ ਮੌਜੂਦਾ ਸਮੇਂ ’ਚ ਸ਼ਾਇਦ ਬੁਮਰਾਹ ਸਭ ਤੋਂ ਸ਼ਾਤਰ ਤੇਜ਼ ਗੇਂਦਬਾਜ਼ ਹੈ। ਬੁਮਰਾਹ ਮੁਹੰਮਦ ਆਮਿਰ ਤੇ ਇੱਥੋਂ ਤਕ ਕਿ ਵਸੀਮ ਅਕਰਮ ਤੋਂ ਵੀ ਵੱਡੇ ਖਿਡਾਰੀ ਹਨ। ਇਸ ਤੋਂ ਇਲਾਵਾ ਮੈਂ ਮੁਹੰਮਦ ਆਸਿਫ ਨੂੰ ਗੇਂਦਬਾਜ਼ੀ ਕਰਦੇ ਹੋਏ ਦੇਖਿਆ ਹੈ। ਮੈਂ ਆਸਿਫ਼ ਦਾ ਸਾਹਮਣਾ ਕਰਦੇ ਹੋਏ ਬੱਲੇਬਾਜ਼ਾਂ ਨੂੰ ਸਚਮੁੱਚ ਰੋਂਦੇ ਹੋਏ ਦੇਖਿਆ ਹੈ। ਇਕ ਵਾਰ ਵੀ. ਵੀ. ਐੱਸ. ਲਕਸ਼ਮਣ ਨੇ ਕਿਹਾ ਕਿ ਮੈਂ ਇਸ ਲੜਕੇ ਦਾ ਸਾਹਮਣਾ ਕਿਵੇਂ ਕਰਾਂ। ਏ. ਬੀ. ਡਿਵਿਲੀਅਰਸ ਏਸ਼ੀਆਈ ਟੈਸਟ ਚੈਂਪੀਅਨਸ਼ਿਪ ਦੇ ਦੌਰਾਨ ਸਚਮੁੱਚ ਰੋਣ ਲੱਗੇ ਸਨ।
ਇਹ ਵੀ ਪੜ੍ਹੋ : ਆਓ ਤੁਹਾਨੂੰ ਦੱਸਦੇ ਹਾਂ ਮਹਾਨ ਕ੍ਰਿਕਟਰ ਸਟੀਵ ਸਮਿਥ ਬਾਰੇ ਕੁਝ ਦਿਲਚਸਪ ਤੱਥ
ਉਨ੍ਹਾਂ ਕਿਹਾ, ‘‘ਟੈਸਟ ਕ੍ਰਿਕਟ ’ਚ ਬੁਮਰਾਹ ਦੀ ਫ਼ਿੱਟਨੈਸ ਨੂੰ ਲੈ ਕੇ ਲੋਕਾਂ ’ਚ ਸ਼ੱਕ ਸੀ। ਇੱਥੋਂ ਤਕ ਕਿ ਮੈਂ ਉਨ੍ਹਾਂ ਨੂੰ ਕਾਫ਼ੀ ਕਰੀਬ ਨਾਲ ਦੇਖ ਰਿਹਾ ਸੀ। ਉਨ੍ਹਾਂ ਕੋਲ ਬਾਊਂਸਰ ਹੈ ਜੋ ਖਿਡਾਰੀਆਂ ਨੂੰ ਦੁਵਿਧਾ ’ਚ ਪਾ ਦਿੰਦਾ ਹੈ ਤੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਹ ਕਾਫ਼ੀ ਚੰਗੇ ਇਨਸਾਨ ਹਨ। ਅਖਤਰ ਨੇ ਖੇਡ ਦੇ ਪ੍ਰਤੀ ਹਾਂ-ਪੱਖੀ ਰਵੱਈਏ ਲਈ ਬੁਮਰਾਹ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜ਼ਿਆਦਾਤਰ ਤੇਜ਼ ਗੇਂਦਬਾਜ਼ ਆਪਣੇ ਸਰੀਰਕ ਰਵੱਈਏ ’ਚ ਨਹੀਂ ਸਗੋਂ ਆਪਣੀ ਗੇਂਦਬਾਜ਼ੀ ਰਾਹੀਂ ਹਮਲਾਵਰਤਾ ਦਿਖਾਉਂਦੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।