ਜੇਸਨ ਰਾਏ ਨੂੰ ਨੈੱਟਸ ਵਿਚ ਸਿਰ ''ਤੇ ਲੱਗੀ ਗੇਂਦ
Wednesday, Aug 21, 2019 - 11:46 PM (IST)

ਹੇਡਿੰਗਲੇ— ਆਸਟ੍ਰੇਲੀਆਈ ਬੱਲੇਬਾਜ਼ ਸਟੀਵ ਸਮਿਥ ਦੀ ਗਰਦਨ 'ਤੇ ਜੋਫਰਾ ਆਰਚਰ ਦੀ ਬਾਊਂਸਰ ਨਾਲ ਲੱਗੀ ਸੱਟ ਦੀ ਚਰਚਾ ਅਜੇ ਖਤਮ ਵੀ ਨਹੀਂ ਹੋਈ ਕਿ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੇਸਨ ਰਾਏ ਨੂੰ ਨੈੱਟਸ ਵਿਚ ਬੱਲੇਬਾਜ਼ੀ ਕਰਦੇ ਸਮੇਂ ਸਿਰ 'ਤੇ ਗੇਂਦ ਲੱਗ ਗਈ। ਰਾਏ ਦੇ ਦਿਮਾਗ ਦੀ ਸਕੈਨ ਕਰਵਾਈ ਗਈ ਪਰ ਵੀਰਵਾਰ ਤੋਂ ਹੇਡਿੰਗਲੇ ਵਿਚ ਹੋਣ ਵਾਲੇ ਤੀਜੇ ਟੈਸਟ ਤੋਂ ਪਹਿਲਾਂ ਉਸ ਦਾ ਇਕ ਹੋਰ ਟੈਸਟ ਹੋਵੇਗਾ, ਜਿਸ ਤੋਂ ਬਾਅਦ ਹੀ ਉਸ ਨੂੰ ਖੇਡਣ ਦੀ ਮਨਜ਼ੂਰੀ ਮਿਲੇਗੀ।