ਐੱਫ. ਆਈ. ਐੱਚ. ਸੀਰੀਜ਼ ਲਈ ਜਾਪਾਨ ਦੀ ਟੀਮ ਭੁਵਨੇਸ਼ਵਰ ਪੁੱਜੀ
Monday, Jun 03, 2019 - 02:51 AM (IST)

ਭੁਵਨੇਸ਼ਵਰ— ਭੁਵਨੇਸ਼ਵਰ 'ਚ 6 ਜੂਨ ਤੋਂ ਸ਼ੁਰੂ ਹੋ ਰਹੀ ਐੱਫ. ਆਈ. ਐੱਚ. ਪੁਰਸ਼ ਸੀਰੀਜ਼ ਫਾਈਨਲਸ ਲਈ 2020 ਟੋਕੀਓ ਓਲੰਪਿਕ ਦੀ ਮੇਜ਼ਬਾਨ ਟੀਮ ਜਾਪਾਨ ਐਤਵਾਰ ਨੂੰ ਭੁਵਨੇਸ਼ਵਰ ਪੁੱਜੀ।
ਐੱਫ. ਆਈ. ਐੱਚ. ਪੁਰਸ਼ ਸੀਰੀਜ਼ ਫਾਈਨਲਸ 6 ਜੂਨ ਤੋਂ ਭੁਵਨੇਸ਼ਵਰ ਦੇ ਕਲਿੰਗਾ ਹਾਕੀ ਸਟੇਡੀਅਮ ਵਿਚ ਖੇਡੀ ਜਾਵੇਗੀ। ਇਸ ਟੂਰਨਾਮੈਂਟ ਵਿਚ ਸਾਰੀਆਂ ਟੀਮਾਂ ਦੀਆਂ ਨਜ਼ਰਾਂ 2020 'ਚ ਹੋਣ ਵਾਲੇ ਟੋਕੀਓ ਓਲੰਪਿਕ ਦੇ ਕੁਆਲੀਫਿਕੇਸ਼ਨ ਰਾਊਂਡ ਵਿਚ ਜਗ੍ਹਾ ਬਣਾਉਣ 'ਤੇ ਲੱਗੀਆਂ ਹੋਣਗੀਆਂ।