ਜਾਪਾਨ ਬਿਲੀ ਜੀਨ ਕਿੰਗ ਕੱਪ ਦੇ ਫਾਈਨਲ ਵਿੱਚ ਪੁੱਜਾ
Saturday, Apr 13, 2024 - 05:09 PM (IST)

ਲੰਡਨ, (ਭਾਸ਼ਾ) ਜਾਪਾਨ ਨੇ ਕਜ਼ਾਕਿਸਤਾਨ ਨੂੰ ਹਰਾ ਕੇ ਬਿਲੀ ਜੀਨ ਕਿੰਗ ਕੱਪ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਜਦਕਿ ਨਾਓਮੀ ਓਸਾਕਾ ਨੂੰ ਦੂਜਾ ਸਿੰਗਲ ਮੈਚ ਖੇਡਣ ਦੀ ਲੋੜ ਨਹੀਂ ਪਈ। ਸ਼ੁੱਕਰਵਾਰ ਨੂੰ ਪਹਿਲੇ ਦਿਨ ਜਾਪਾਨ 2-0 ਤੋਂ ਅੱਗੇ ਸੀ। ਨਾਓ ਹਿਬੀਨੋ ਨੇ ਯੂਲੀਆ ਪੁਤਿਨਤਸੇਵਾ ਨੂੰ 6-4, 3-6, 7-6 ਨਾਲ ਹਰਾ ਕੇ ਟੀਮ ਨੂੰ ਫਾਈਨਲ ਵਿੱਚ ਥਾਂ ਦਿਵਾਈ ਜੋ ਨਵੰਬਰ ਵਿੱਚ ਸਪੇਨ ਵਿੱਚ ਖੇਡਿਆ ਜਾਵੇਗਾ। ਸ਼ੁੱਕਰਵਾਰ ਨੂੰ ਓਸਾਕਾ ਨੇ ਪੁਤਿਨਸੇਵਾ ਨੂੰ ਹਰਾਇਆ ਸੀ। ਓਸਾਕਾ ਨੇ ਬਾਅਦ ਵਿੱਚ ਅੰਨਾ ਡੈਨੀਲਿਨਾ ਨਾਲ ਖੇਡਣਾ ਸੀ ਪਰ ਉਸ ਮੈਚ ਦੀ ਲੋੜ ਹੀ ਨਹੀਂ ਪਈ। ਆਸਟਰੇਲੀਆ ਨੇ ਵੀ ਮੈਕਸੀਕੋ ਨੂੰ 3-0 ਹਰਾ ਕੇ ਫਾਈਨਲ ਵਿੱਚ ਥਾਂ ਬਣਾਈ।