ਜਾਪਾਨ ਨੇ ਭਾਰਤ ਨੂੰ 5-3 ਨਾਲ ਹਰਾਇਆ, ਫਾਈਨਲ 'ਚ ਕੋਰੀਆ ਨਾਲ ਭਿੜੇਗਾ

Tuesday, Dec 21, 2021 - 08:59 PM (IST)

ਢਾਕਾ- ਪਿਛਲੇ ਚੈਂਪੀਅਨ ਤੇ ਓਲੰਪਿਕ ਕਾਂਸੀ ਤਮਗਾ ਜੇਤੂ ਭਾਰਤ ਨੂੰ ਏਸ਼ੀਆਈ ਚੈਂਪੀਅਨਸ ਟਰਾਫੀ ਪੁਰਸ਼ ਹਾਕੀ ਟੂਰਨਾਮੈਂਟ ਦੇ ਦੂਜੇ ਸੈਮੀਫਾਈਨਲ ਵਿਚ ਮੰਗਲਵਾਰ ਨੂੰ ਇੱਥੇ ਜਾਪਾਨ ਦੇ ਵਿਰੁੱਧ 3-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੂੰ ਜਿੱਤ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ, ਜਿਸ ਨੇ ਆਪਣੇ ਆਖਰੀ ਰਾਊਂਡ ਰੌਬਿਨ ਮੈਚ ਵਿਚ ਇਸ ਟੀਮ ਨੂੰ 6-0 ਨਾਲ ਹਰਾਇਆ ਸੀ। 

ਇਹ ਖ਼ਬਰ ਪੜ੍ਹੋ- ਪਾਕਿਸਤਾਨ 'ਤੇ ਰੋਮਾਂਚਕ ਜਿੱਤ ਨਾਲ ਕੋਰੀਆ ਪਹਿਲੀ ਵਾਰ ਫਾਈਨਲ 'ਚ

PunjabKesari
ਭਾਰਤ ਦਾ ਜਾਪਾਨ ਦੇ ਵਿਰੁੱਧ ਜਿੱਤ-ਹਾਰ ਦਾ ਰਿਕਾਰਡ ਵੀ ਵਧੀਆ ਹੈ ਪਰ ਵਿਰੋਧੀ ਟੀਮ ਨੇ ਸੈਮੀਫਾਈਨਲ ਵਿਚ ਸਾਬਕਾ ਚੈਂਪੀਅਨ ਟੀਮ ਨੂੰ ਹੈਰਾਨ ਕਰ ਦਿੱਤਾ। ਮੰਗਲਵਾਰ ਨੂੰ ਜਾਪਾਨ ਦੀ ਟੀਮ ਬਿਲਕੁਲ ਬਦਲੀ ਹੋਈ ਨਜ਼ਰ ਆਈ ਤੇ ਉਸ ਨੇ ਸ਼ੁਰੂਆਤ ਤੋਂ ਹੀ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਦੀ ਡਿਫੈਂਸ ਲਾਈਨ ਨੂੰ ਪਾਰ ਕਰਨਾ ਸ਼ੁਰੂ ਕਰ ਦਿੱਤਾ। ਜਾਪਾਨ ਨੂੰ ਸ਼ੋਤਾ ਯਮਾਦਾ ਨੇ ਪਹਿਲੇ ਹੀ ਮਿੰਟ ਵਿਚ ਪੈਨਲਟੀ ਗੋਲ ਕਰਕੇ ਬੜ੍ਹਤ ਬਣਾਈ, ਜਦਕਿ ਰੇਈਕੀ ਫੁਜਿਸ਼ੀਮਾ (ਦੂਜੇ ਮਿੰਟ), ਯੋਸ਼ਿਕੀ ਕਿਰਿਸ਼ਤਾ (14ਵੇਂ ਮਿੰਟ), ਕੋਸੇਈ ਕਵਾਬੇ (35ਵੇਂ ਮਿੰਟ) ਤੇ ਰਯੋਮਾ ਓਰਾ (41ਵੇਂ ਮਿੰਟ)ਨੇ ਵੀ ਗੋਲ ਕੀਤੇ। ਭਾਰਤ ਵਲੋਂ ਦਿਲਪ੍ਰੀਤ ਸਿੰਘ (17ਵੇਂ ਮਿੰਟ), ਉਪ ਕਪਤਾਨ ਹਰਮਨਪ੍ਰੀਤ ਸਿੰਘ (43ਵੇਂ ਮਿੰਟ) ਤੇ ਹਾਰਦਿਕ ਸਿੰਘ (58ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਤੇ ਜਾਪਾਨ ਦੀ ਟੀਮ ਇਸ ਤੋਂ ਪਹਿਲਾਂ 18 ਵਾਰ ਆਹਮੋ-ਸਾਹਮਣੇ ਸੀ, ਜਿਸ ਵਿਚ ਭਾਰਤ ਨੇ 16 ਮੈਚਾਂ ਵਿਚ ਜਿੱਤ ਦਰਜ ਕੀਤੀ ਜਦਕਿ ਉਸ ਨੂੰ ਇਕ ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਕ ਮੁਕਾਬਲਾ ਡਰਾਅ ਰਿਹਾ। ਜਾਪਾਨ ਖਿਤਾਬੀ ਮੁਕਾਬਲੇ ਵਿਚ ਦੱਖਣੀ ਕੋਰੀਆ ਨਾਲ ਭਿੜੇਗਾ, ਜਦਕਿ ਬੁੱਧਵਾਰ ਨੂੰ ਕਾਂਸੀ ਤਮਗੇ ਦੇ ਪਲੇਅ ਆਫ ਵਿਚ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ। 

PunjabKesari

ਇਹ ਖ਼ਬਰ ਪੜ੍ਹੋ- ਮੁਚੋਵਾ ਨੇ ਆਸਟਰੇਲੀਅਨ ਓਪਨ ਤੋਂ ਵਾਪਸ ਲਿਆ ਨਾਮ, ਇਹ ਵੱਡੇ ਖਿਡਾਰੀ ਵੀ ਹੋ ਚੁੱਕੇ ਹਨ ਬਾਹਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 
 


Gurdeep Singh

Content Editor

Related News