ਜੰਮੂ-ਕਸ਼ਮੀਰ ਨੇ ਸਿਤਾਰਿਆਂ ਨਾਲ ਸਜੀ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ

Sunday, Jan 26, 2025 - 01:47 PM (IST)

ਜੰਮੂ-ਕਸ਼ਮੀਰ ਨੇ ਸਿਤਾਰਿਆਂ ਨਾਲ ਸਜੀ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ

ਮੁੰਬਈ– ਜੰਮੂ-ਕਸ਼ਮੀਰ ਨੇ ਰਣਜੀ ਟਰਾਫੀ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਗਰੁੱਪ-ਏ ਲੀਗ ਮੈਚ ਵਿਚ ਸਿਤਾਰਿਆਂ ਨਾਲ ਸਜੀ ਸਾਬਕਾ ਚੈਂਪੀਅਨ ਮੁੰਬਈ ਨੂੰ 5 ਵਿਕਟਾਂ ਨਾਲ ਹਰਾ ਕੇ ਨਾਕਆਊਟ ਵਿਚ ਆਪਣੀ ਜਗ੍ਹਾ ਲੱਗਭਗ ਪੱਕੀ ਕਰ ਲਈ ਹੈ। ਜੰਮੂ-ਕਸ਼ਮੀਰ ਨੇ 42 ਵਾਰ ਦੇ ਰਣਜੀ ਚੈਂਪੀਅਨ ਵਿਰੁੱਧ ਲੱਗਭਗ ਇਕ ਦਹਾਕੇ ਬਾਅਦ ਜਿੱਤ ਦਰਜ ਕੀਤੀ।

ਟੀਮ ਨੇ ਮੁੰਬਈ ਨੂੰ ਇਸ ਤੋਂ ਪਹਿਲਾਂ 2014 ਵਿਚ ਵਾਨਖੇੜੇ ਸਟੇਡੀਅਮ ਵਿਚ ਹਰਾਇਆ ਸੀ। ਜੰਮੂ-ਕਸ਼ਮੀਰ ਲਈ ਰਣਜੀ ਵਿਚ ਇਹ ਸਭ ਤੋਂ ਵੱਡੀਆਂ ਜਿੱਤਾਂ ਵਿਚੋਂ ਇਕ ਹੈ ਕਿਉਂਕਿ ਮੁੰਬਈ ਦੀ ਟੀਮ ਵਿਚ ਭਾਰਤ ਦੇ ਟੈਸਟ ਤੇ ਵਨ ਡੇ ਕਪਤਾਨ ਰੋਹਿਤ ਸ਼ਰਮਾ ਤੋਂ ਇਲਾਵਾ ਸਾਬਕਾ ਕਪਤਾਨ ਤੇ 80 ਤੋਂ ਵੱਧ ਟੈਸਟ ਮੈਚ ਖੇਡਣ ਵਾਲੇ ਤਜਬੇਕਾਰੀ ਅਜਿੰਕਯ ਰਹਾਨੇ, ਵਨ ਡੇ ਟੀਮ ਦੇ ਨਿਯਮਤ ਮੈਂਬਰ ਤੇ ਆਈ. ਪੀ. ਐੱਲ. ਜੇਤੂ ਕਪਤਾਨ ਸ਼੍ਰੇਯਸ ਅਈਅਰ, ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਤੇ ਤਜਰਬੇਕਾਰ ਆਲਰਾਊਂਡਰ ਸ਼ਾਰਦੁਲ ਠਾਕੁਰ ਦੇ ਨਾਲ ਬਾਰਡਰ-ਗਾਵਸਕਰ ਟਰਾਫੀ ਵਿਚ ਭਾਰਤੀ ਟੀਮ ਦੇ ਮੈਂਬਰ ਰਹੇ ਆਫ ਸਪਿੰਨਰ ਤਨੁਸ਼ ਕੋਟਿਆਨ ਸ਼ਾਮਲ ਸਨ। ਰੋਹਿਤ ਨੇ ਇਕ ਦਹਾਕੇ ਬਾਅਦ ਰਣਜੀ ਟਰਾਫੀ ਵਿਚ ਵਾਪਸੀ ਕਰਦੇ ਹੋਏ 2 ਪਾਰੀਆਂ ਵਿਚ ਸਿਰਫ 31 ਦੌੜਾਂ ਬਣਾਈਆਂ। ਉਹ ਖਰਾਬ ਫਾਰਮ ਵਿਚ ਦਿਸਿਆ ਤੇ ਕ੍ਰੀਜ਼ ’ਤੇ ਲੰਬੇ ਸਮੇਂ ਤੱਕ ਸੰਘਰਸ਼ ਕਰਨ ਲਈ ਤਿਆਰ ਨਹੀਂ ਦਿਸ ਰਿਹਾ ਸੀ।


author

Tarsem Singh

Content Editor

Related News