T20 WC 2026 : ਰੋਮਾਂਚਕ ਮੈਚ ''ਚ ਪਾਕਿ ਨੇ ਨੀਦਰਲੈਂਡ 3 ਵਿਕਟਾਂ ਨਾਲ ਹਰਾਇਆ

Saturday, Feb 07, 2026 - 02:35 PM (IST)

T20 WC 2026 : ਰੋਮਾਂਚਕ ਮੈਚ ''ਚ ਪਾਕਿ ਨੇ ਨੀਦਰਲੈਂਡ 3 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ- ਟੀ20 ਵਿਸ਼ਵ ਕੱਪ 2026 ਦਾ ਗਰੁੱਪ ਏ ਦਾ ਪਹਿਲਾ ਮੈਚ ਅੱਜ ਪਾਕਿਸਤਾਨ ਤੇ ਨੀਦਰਲੈਂਡ ਵਿਚਾਲੇ ਖੇਡਿਆ ਗਿਆ। ਮੈਚ 'ਚ ਪਾਕਿਸਤਾਨ ਨੇ ਨੀਦਰਲੈਂਡ ਨੂੰ 3 ਵਿਕਟਾਂ ਨਾਲ ਹਰਾਇਆ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੀਦਰਲੈਂਡ ਨੇ ਆਲ ਆਊਟ ਹੋ ਕੇ 147 ਦੌੜਾਂ ਬਣਾਈਆਂ ਤੇ ਪਾਕਿਸਤਾਨ ਨੂੰ ਜਿੱਤ ਲਈ 148 ਦੌੜਾਂ ਦਾ ਟੀਚਾ ਦਿੱਤਾ। 

ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਲਈ ਮੈਚ ਨੀਦਰਲੈਂਡ ਨੇ ਕਾਫੀ ਚੁਣੌਤੀਪੂਰਨ ਬਣਾ ਦਿੱਤਾ। ਇਕ ਹਾਰ ਦਾ ਪਾਕਿ 'ਤੇ ਹਾਰ ਦਾ ਖਤਰਾ ਮੰਡਰਾ ਰਿਹਾ ਸੀ। ਪਰ ਇਸ ਦੇ ਬਾਵਜੂਦ ਪਾਕਿ ਨੇ  19.3 ਓਵਰਾਂ 'ਚ 7 ਵਿਕਟਾਂ ਗੁਆ ਕੇ 148 ਦੌੜਾਂ ਬਣਾਈਆਂ ਤੇ 3 ਵਿਕਟਾਂ ਨਾਲ ਮੈਚ ਜਿੱਤ ਲਿਆ। ਪਾਕਿਸਤਾਨ ਲਈ ਸਾਹਿਬਜ਼ਾਦਾ ਫਰਹਾਨ ਨੇ 47 ਦੌੜਾਂ, ਫਹੀਮ ਅਸ਼ਰਫ ਨੇ 29 ਦੌੜਾਂ ਤੇ ਸਈਮ ਅਯੂਬ ਨੇ 24 ਦੌੜਾਂ ਬਣਾਈਆਂ। ਨੀਦਰਲੈਂਡ ਲਈ ਆਰੀਅਨ ਦੱਤ ਨੇ 2 ਵਿਕਟਾਂ, ਲੋਗਨ ਵਾਨ ਬੀਕ ਨੇ 1, ਕਾਈਲ ਕਲੇਨ ਨੇ 1, ਰੋਲੋਫ ਵਾਨ ਨੇ 1 ਤੇ ਪੌਲ ਵਾਨ ਮੀਕਰੇਨ ਨੇ 2 ਵਿਕਟਾਂ ਲਈਆਂ।
 


author

Tarsem Singh

Content Editor

Related News