ਜਾਫਰ ਨੇ ਏਸ਼ੀਆ ਕੱਪ 'ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਨ ਵਾਲੇ ਖਿਡਾਰੀ ਚੁਣੇ, ਕੋਈ ਭਾਰਤੀ ਸ਼ਾਮਲ ਨਹੀਂ

Tuesday, Sep 13, 2022 - 04:16 PM (IST)

ਜਾਫਰ ਨੇ ਏਸ਼ੀਆ ਕੱਪ 'ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਨ ਵਾਲੇ ਖਿਡਾਰੀ ਚੁਣੇ, ਕੋਈ ਭਾਰਤੀ ਸ਼ਾਮਲ ਨਹੀਂ

ਸਪੋਰਟਸ ਡੈਸਕ— ਸਾਬਕਾ ਭਾਰਤੀ ਬੱਲੇਬਾਜ਼ ਵਸੀਮ ਜਾਫਰ ਨੇ ਅਫਗਾਨਿਸਤਾਨ ਦੇ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਨੂੰ ਏਸ਼ੀਆ ਕੱਪ 2022 ਦੇ ਸਭ ਤੋਂ ਪ੍ਰਭਾਵਸ਼ਾਲੀ ਖਿਡਾਰੀਆਂ 'ਚ ਸ਼ਾਮਲ ਕੀਤਾ ਹੈ। ਇਸ ਸੂਚੀ 'ਚ ਤੇਜ਼ ਗੇਂਦਬਾਜ਼ ਫਜ਼ਲਹਕ ਫਾਰੂਕੀ ਅਤੇ ਆਲਰਾਊਂਡਰ ਮੁਹੰਮਦ ਨਵਾਜ਼ ਵੀ ਸ਼ਾਮਲ ਹਨ। ਗੁਰਬਾਜ਼ ਨੇ ਪੰਜ ਮੈਚਾਂ ਵਿੱਚ 163.44 ਦੀ ਸਟ੍ਰਾਈਕ ਰੇਟ ਅਤੇ 84 ਦੇ ਸਰਵਉੱਚ ਸਕੋਰ ਨਾਲ 152 ਦੌੜਾਂ ਬਣਾ ਕੇ ਟੂਰਨਾਮੈਂਟ ਨੂੰ ਸਮਾਪਤ ਕੀਤਾ।

ਇਹ ਵੀ ਪੜ੍ਹੋ : ਅਰਸ਼ਦੀਪ ਦੀ ਇਸ ਪ੍ਰਾਪਤੀ ’ਤੇ ਪਰਿਵਾਰ ਨੂੰ ਹੈ ਮਾਣ, ਦੱਸੀ ਇਕ ਵੱਡੀ ਗੱਲ

ਇੱਕ ਸ਼ੋਅ ਵਿੱਚ ਏਸ਼ੀਆ ਕੱਪ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੇ ਖਿਡਾਰੀਆਂ ਬਾਰੇ ਪੁੱਛੇ ਜਾਣ 'ਤੇ ਜਾਫਰ ਨੇ ਕਿਹਾ, "ਆਮ ਨਾਵਾਂ ਤੋਂ ਇਲਾਵਾ, ਮੈਂ ਬਿਨਾਂ ਸ਼ੱਕ ਰਹਿਮਾਨਉੱਲ੍ਹਾ ਗੁਰਬਾਜ਼ ਦਾ ਨਾਂ ਲਵਾਂਗਾ।" ਉਸ ਤੋਂ ਇਲਾਵਾ, ਮੈਂ ਫਜ਼ਲਹਕ ਫਾਰੂਕੀ ਦਾ ਨਾਂ ਲਵਾਂਗਾ ਭਾਵੇਂ ਕਿ ਉਸ ਦੇ ਏਸ਼ੀਆ ਕੱਪ ਦਾ ਆਕਰਸ਼ਣ ਉਹ ਦੋ ਗੇਂਦਾਂ (ਪਾਕਿਸਤਾਨ ਦੇ ਖਿਲਾਫ) ਹੋਣਗੀਆਂ। ਪਰ ਉਸ ਕੋਲ ਬਹੁਤ ਹੁਨਰ ਹੈ, ਜਿਸ ਤਰ੍ਹਾਂ ਉਸ ਨੇ ਨਵੀਂ ਗੇਂਦ ਨਾਲ ਗੇਂਦਬਾਜ਼ੀ ਕੀਤੀ, ਖਾਸ ਤੌਰ 'ਤੇ ਦੁਬਈ ਦੇ ਹਾਲਾਤਾਂ ਵਿਚ, ਉਹ ਕਮਾਲ ਹੈ। 

ਇਹ ਵੀ ਪੜ੍ਹੋ : T20 WC ਲਈ ਟੀਮ ਇੰਡੀਆ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ ਤੇ ਕੌਣ ਹੋਇਆ ਬਾਹਰ

ਜਾਫਰ ਨੇ ਪਾਕਿਸਤਾਨ ਦੇ ਹਰਫਨਮੌਲਾ ਮੁਹੰਮਦ ਨਵਾਜ਼ ਦੀ ਵੀ ਤਾਰੀਫ ਕਰਦੇ ਹੋਏ ਕਿਹਾ ਕਿ ਭਾਰਤ ਦੇ ਖਿਲਾਫ ਗੇਂਦ ਅਤੇ ਬੱਲੇ ਨਾਲ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਰਿਹਾ। ਮੁੰਬਈ ਦੇ ਸਾਬਕਾ ਸਲਾਮੀ ਬੱਲੇਬਾਜ਼ ਨੂੰ ਇਹ ਵੀ ਲੱਗਦਾ ਹੈ ਕਿ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਆਪਣੀ ਰਣਨੀਤੀ ਨਾਲ ਫਾਈਨਲ 'ਚ ਉਸ ਤੋਂ ਕਾਫੀ ਗੇਂਦਬਾਜ਼ੀ ਨਹੀਂ ਕਰਾਈ। ਪਰ ਉਹ ਆਪਣੀ ਰਣਨੀਤੀ ਤੋਂ ਖੁੰਝੇ ਗਏ। ਪਰ ਗੇਂਦਬਾਜ਼ੀ ਦੇ ਲਿਹਾਜ਼ ਨਾਲ ਮੁਹੰਮਦ ਨਵਾਜ਼ ਕਾਫੀ ਚੰਗੀ ਫਾਰਮ 'ਚ ਹੈ। ਉਸ ਨੇ ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ ਵੀ ਦੌੜਾਂ ਨਹੀਂ ਬਣਾਉਣ ਦਿੱਤੀਆਂ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News