ਆਖਿਰ ਕਿਉਂ ਜਡੇਜਾ ਦੀ ਪਤਨੀ ਮੈਚ ਦੇਖਣ ਸਟੇਡੀਅਮ ਨਹੀਂ ਆਉਂਦੀ, ਵਜ੍ਹਾ ਜਾਣ ਹੋਵੇਗੀ ਹੈਰਾਨੀ

08/12/2019 3:57:06 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੋਂ ਲੈ ਕੇ ਰੋਹਿਤ ਸ਼ਰਮਾ, ਐੱਮ. ਐੱਸ. ਧੋਨੀ ਤੱਕ ਸਭ ਦੀਆਂ ਪਤਨੀਆਂ ਅਕਸਰ ਮੈਚ ਦੌਰਾਨ ਸਟੇਡੀਅਮ ਵਿਚ ਦੇਖੀਆਂ ਜਾਂਦੀਆਂ ਹਨ। ਕੁਝ ਧਾਕੜ ਖਿਡਾਰੀਆਂ ਦੀਆਂ ਪਤਨੀਆਂ ਜ਼ਿਆਦਾਤਰ ਸਮਾਂ ਆਪਣੇ ਪਤੀਆਂ ਨਾਲ ਹੀ ਰਹਿੰਦੀਆਂ ਹਨ ਪਰ ਕੁਝ ਕ੍ਰਿਕਟਰਾਂ ਦੀਆਂ ਅਜਿਹੀਆਂ ਪਤਨੀਆਂ ਵੀ ਹਨ ਜੋ ਕ੍ਰਿਕਟ ਮੈਚ ਦੇਖਣਾ ਘੱਟ ਹੀ ਪਸੰਦ ਕਰਦੀਆਂ ਹਨ।

PunjabKesari

ਇਨ੍ਹਾਂ ਵਿਚੋਂ ਹੀ ਇਕ ਨਾਂ ਹੈ ਵਰਲਡ ਕੱਪ ਸੈਮੀਫਾਈਨਲ ਵਿਚ ਭਾਰਤ ਦੀ ਜਿੱਤ ਦੀ ਉਮੀਦ ਜਗਾਉਣ ਵਾਲੇ ਆਲਰਾਊਂਡਰ ਰਵਿੰਦਰ ਜਡੇਜਾ ਦੀ ਪਤਨੀ ਰੀਵਾ ਸੋਲੰਕੀ ਦਾ। ਦੱਸ ਦਈਏ ਕਿ ਜਡੇਜਾ ਦੀ ਪਤਨੀ ਉਨ੍ਹਾਂ ਦੇ ਨਾਲ ਕਿਸੇ ਵੀ ਵਿਦੇਸ਼ੀ ਦੌਰੇ 'ਤੇ ਨਜ਼ਰ ਨਹੀਂ ਆਉਂਦੀ। ਦੱਸ ਦਈਏ ਕਿ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਹੀ ਆਪਣੇ ਫੈਸ਼ਨ ਲਈ ਵੀ ਮਸ਼ਹੂਰ ਹਨ। ਰਵਿੰਦਰ ਜਡੇਜਾ ਕਾਫੀ ਸਟਾਈਲਿਸ਼ ਜ਼ਿੰਦਗੀ ਜਿਉਂਦੇ ਹਨ ਪਰ ਉਸਦੀ ਪਤਨੀ ਸਾਦਗੀ ਭਰਿਆ ਜੀਵਨ ਜੀਣਾ ਪਸੰਦ ਕਰਦੀ ਹੈ।

PunjabKesari

ਜਡੇਜਾ ਦੀ ਪਤਨੀ ਰੀਵਾ ਸੋਲੰਕੀ ਬਹੁਤ ਹੀ ਸਾਧਾਰਨ ਸੁਭਾਅ ਦੀ ਹੈ ਜੋ ਮੀਡੀਆ ਅਤੇ ਲਾਈਮ ਟਾਈਮ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ। ਰੀਵਾ ਸੋਲੰਕੀ ਰਾਜਕੋਟ ਦੇ ਇਕ ਕਾਂਟ੍ਰੈਕਟਰ ਅਤੇ ਕਰੋੜਪਤੀ ਬਿਜ਼ਨਸਮੈਨ ਹਰਦੇਵ ਸਿੰਘ ਸੋਲੰਕੀ ਦੀ ਬੇਟੀ ਹੈ ਅਤੇ ਉਹ ਜ਼ਿਆਦਾਤਰ ਸਮਾਂ ਪਰਿਵਾਰ ਦੇ ਨਾਲ ਹੀ ਬਿਤਾਉਂਦੀ ਹੈ।


Related News