ਜਡੇਜਾ ਦਾ ਨਵਾਂ ਵੀਡੀਓ ਵਾਇਰਲ, ਫੈਂਸ ਨੇ ਕੀਤੀ ਤਲਵਾਰਬਾਜ਼ੀ ਸਿੱਖਣ ਦੀ ਮੰਗ

05/16/2020 1:53:13 AM

ਨਵੀਂ ਦਿੱਲੀ— ਭਾਰਤੀ ਟੀਮ ਦੇ ਕ੍ਰਿਕਟਰ ਲਾਕਡਾਊਨ ਦੇ ਦੌਰਾਨ ਆਪਣੇ ਘਰਾਂ 'ਚ ਕੈਦ ਹਨ। ਹਾਲਾਂਕਿ ਇਸ ਮੁਸ਼ਕਿਲ ਸਮੇਂ 'ਚ ਭਾਰਤੀ ਖਿਡਾਰੀ ਵੀਡੀਓ ਸੰਦੇਸ਼ ਦੇ ਜਰੀਏ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕਰ ਰਹੇ ਹਨ। ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਆਪਣੀ ਤਲਵਾਰਬਾਜ਼ੀ ਦੇ ਜਰੀਏ ਲੋਕਾਂ ਨੂੰ ਜਾਗਰੂਕ ਕਰਨ ਦਾ ਅਨੋਖਾ ਤਰੀਕਾ ਕੱਢਿਆ ਹੈ। ਹਾਲਾਂਕਿ ਬੱਲੇ ਨਾਲ ਤਲਵਾਰਬਾਜ਼ੀ ਦੇਖ ਕੇ ਫੈਂਸ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ ਤਲਵਾਰਬਾਜ਼ੀ ਸਿੱਖਣ ਦੀ ਮੰਗ ਕਰ ਦਿੱਤੀ ਹੈ। ਰਵਿੰਦਰ ਜਡੇਜਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਜਡੇਜਾ ਭਾਰਤੀ ਟੀਮ ਦੀ ਜਰਸੀ 'ਚ ਨਜ਼ਰ ਆ ਰਹੇ ਹਨ। ਜਡੇਜਾ ਬੱਲੇ ਨਾਲ ਇਕ ਸ਼ਾਟ ਲਗਾਉਂਦੇ ਹਨ ਤੇ ਫਿਰ ਆਪਣਾ ਤਲਵਾਰਬਾਜ਼ੀ ਸਟਾਈਲ ਜਸ਼ਨ ਮਨਾਉਣ ਲੱਗਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ — 'ਮੈਂ ਘਰ 'ਚ ਸੁਰੱਖਿਅਤ ਹਾਂ, ਤੁਸੀਂ ਲੋਕ ਘਰ 'ਚ ਰਹਿ ਰਹੇ ਹੋ।'


ਜਡੇਜਾ ਨੇ ਆਪਣੇ ਇਸ ਵੀਡੀਓ ਦੇ ਜਰੀਏ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ। ਜਡੇਜਾ ਨੇ ਕਿਹਾ ਕਿ ਹੁਣ ਵੀ ਕੋਰੋਨਾ ਵਾਇਰਸ ਦੇ ਵਿਰੁੱਧ ਲੰਮੀ ਲੜਾਈ ਬਾਕੀ ਹੈ। ਅਸੀਂ ਸਭ ਨੂੰ ਆਪਣੀ ਭੂਮਿਕਾ ਨਿਭਾ ਰਹੇ ਹਾਂ। ਲੋਕਾਂ ਦੀ ਜਾਨ ਬਚਾਉਣ ਦੇ ਲਈ ਘਰ 'ਚ ਰਹੋ। ਹਾਲਾਂਕਿ ਫੈਂਸ ਨੂੰ ਜਡੇਜਾ ਦਾ ਇਹ ਅੰਦਾਜ਼ ਬਹੁਤ ਪਸੰਦ ਆਇਆ। ਇਕ ਫੈਸ ਨੇ ਮੰਗ ਕੀਤੀ ਕਿ ਤੁਸੀਂ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ ਤਲਬਾਰਬਾਜ਼ੀ ਸਿੱਖਾਉਣੀ ਚਾਹੀਦੀ।

 


Gurdeep Singh

Content Editor

Related News