ITTF ਵਿਸ਼ਵ ਚੈਂਪੀਅਨਸ਼ਿਪ ਵਿਚ ਜੀ ਸਾਥੀਆਨ ਇਕਲੌਤੇ ਭਾਰਤੀ
Wednesday, Apr 24, 2019 - 05:35 PM (IST)

ਨਵੀਂ ਦਿੱਲੀ : ਜੀ ਸਾਥੀਆਨ ਨੇ ਬੁਡਾਪੇਸਟ ਵਿਚ ਰਾਊਂਡ 64 ਦੇ ਮੁਕਾਬਲੇ ਵਿਚ ਰੋਮਾਨੀਆ ਦੇ ਕ੍ਰਿਸਟਿਅਨ ਪਲੇਟੀ ਨੂੰ 11-5, 11-9, 6-11, 11-6 ਨਾਲ ਹਰਾਇਆ ਜਿਸ ਨਾਲ ਉਹ 2019 ਆਈ. ਟੀ. ਟੀ. ਐੱਫ. ਵਿਸ਼ਵ ਚੈਂਪੀਅਨਸ਼ਿਪ ਵਿਚ ਇੱਕਲੌਤੇ ਭਾਰਤੀ ਬਚੇ ਹਨ। ਦੁਨੀਆ ਦੇ 28ਵੇਂ ਨੰਬਰ ਦੇ ਖਿਡਾਰੀ ਦਾ ਸਾਹਮਣਾ ਹੁਣ ਰਾਊਂਡ 32 ਵਿਚ ਬ੍ਰਾਜ਼ੀਲ ਦੇ 7ਵੀਂ ਰੈਂਕਿੰਗ 'ਤੇ ਕਾਬਿਜ਼ ਹਿਊਗੋ ਕਾਲਡੇਰਾਨੋ ਨਾਲ ਹੋਵੇਗਾ। ਉੱਥੇ ਹੀ ਤਜ਼ਰਬੇਕਾਰ ਖਿਡਾਰੀ ਅਚੰਤ ਕਮਲ ਰਾਊਂਡ 64 ਦੇ ਮੁਕਾਬਲੇ ਵਿਚ ਕ੍ਰੋਏਸ਼ੀਆ ਦੇ ਤੇਮਿਸਲਾਵ ਪੁਕਾਰ ਤੋਂ 9-11, 10-12, 11-8, 4-11, 9-11 ਨਾਲ ਹਾਰ ਗਏ। ਮਾਨਵ ਠੱਕਰ ਵੀ ਆਸਟਰੇਲੀਆ ਦੇ ਰਾਬਰਟ ਦੀ ਚੁਣੌਤੀ ਪਾਰ ਕਰਨ 'ਚ ਅਸਫਲ ਰਹੇ ਅਤੇ ਰਾਊਂਡ 128 ਵਿਚ 13-11, 6-11, 11-8, 11-3, 2-11, 10-12, 6-11 ਨਾਲ ਹਾਰ ਗਏ।
ਮਨਿਕਾ ਬਤਰਾ ਅਤੇ ਸੁਰਤਿਥਾ ਮੁਖਰਜੀ ਨੇ ਆਪਣਾ ਵਿਸ਼ਵ ਚੈਂਪੀਅਨਸ਼ਿਪ ਮੁਹਿੰਮ ਰਾਊਂਡ 64 ਵਿਚ ਹਾਰ ਨਾਲ ਸਮਾਪਤ ਕੀਤਾ। ਤਾਈਪੇ ਦੀ ਜੁ ਯੁ ਚੇਨ ਨੇ ਮਨਿਕਾ ਨੂੰ 11-2, 11-8, 7-11, 11-7, 11-9 ਨਾਲ ਹਰਾਇਆ ਜਦਕਿ ਸੁਰਤਿਥਾ ਰਿਕੋ ਦੀ ਏਡ੍ਰੀਆਨਾ ਡਾਇਜ ਤੋਂ 11-4, 8-11, 11-7, 5-11, 3-11, 9-11 ਨਾਲ ਹਾਰ ਗਈ। ਹੋਨਾਕਾ ਹਾਸ਼ਿਮਾਟੋ ਅਤੇ ਹਿਟੋਮੀ ਸਾਟੋ ਦੀ ਜਾਪਾਨੀ ਜੋੜੀ ਨੇ ਮਨਿਕਾ ਅਤੇ ਅਰਚਨਾ ਕਾਮਤ ਨੂੰ ਮਹਿਲਾ ਡਬਲਜ਼ ਦੇ ਰਾਊਂਡ 32 ਵਿਚ ਹਰਾਇਆ ਸੀ। ਮਿਕਸਡ ਡਬਲਜ਼ ਵਿਚ ਸਾਥੀਆਨ ਅਤੇ ਅਰਚਨਾ ਪ੍ਰੀ ਕੁਆਰਟਰ ਫਾਈਨਲ ਵਿਚ ਹਾਰ ਗਏ।