ਕਪਿਲ ਦੇਵ ਦੱਸਿਆ, ਭਾਰਤੀ ਟੀਮ 'ਚ ਮਹਿੰਦਰ ਸਿੰਘ ਧੋਨੀ ਦੀ ਵਾਪਸੀ ਕਿਉਂ ਹੈ ਮੁਸ਼ਕਿਲ

02/04/2020 2:00:28 PM

ਸਪੋਰਟਸ ਡੈਸਕ : ਭਾਰਤ ਨੂੰ ਪਹਿਲਾ ਵਿਸ਼ਵ ਕੱਪ ਦਿਵਾਉਣ ਵਾਲੇ ਕਪਤਾਨ ਕਪਿਲ ਦੇਵ ਨੇ ਮਹਿੰਦਰ ਸਿੰਘ ਧੋਨੀ ਦੀ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਹੈ। ਕਪਿਲ ਨੇ ਕਿਹਾ ਕਿ ਮੇਰੇ ਮੁਤਾਬਕ ਜੇਕਰ ਤੁਸੀਂ ਇਨੇ ਲੰਬੇ ਸਮੇਂ ਲਈ ਕ੍ਰਿਕਟ ਤੋਂ ਦੂਰ ਰਹੋਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕਿਸੇ ਵੀ ਤਰ੍ਹਾਂ ਨਾਲ ਟੀਮ 'ਚ ਵਾਪਸੀ ਕਰ ਸਕਦੇ ਹੋ। 

ਕਪਿਲ ਨੇ ਇਕ ਨਿਜੀ ਚੈਨਲ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਧੋਨੀ ਨੇ ਇਸ ਦੇਸ਼ ਲਈ ਬਹੁਤ ਕੁਝ ਕੀਤਾ ਹੈ ਪਰ ਜਦੋਂ ਤੁਸੀਂ 6-7 ਮਹੀਨਿਆਂ ਤਕ ਕ੍ਰਿਕਟ ਨਹੀਂ ਖੇਡਦੇ ਹੋ ਤਾਂ ਤੁਸੀਂ ਸਾਰਿਆਂ ਦੇ ਮਨ 'ਚ ਇਕ ਸ਼ੱਕ ਛੱਡ ਦਿੰਦੇ ਹੋ। ਫਿਰ ਇਸ 'ਤੇ ਬਹੁਤ ਸਾਰੀਆਂ ਚਰਚਾਵਾਂ ਹੋਣ ਲੱਗਦੀਆਂ ਹਨ ਜੋ ਮੇਰੇ ਹਿਸਾਬ ਨਾਲ ਠੀਕ ਨਹੀਂ ਹੈ।PunjabKesari  ਕਪਿਲ ਨੇ ਅੱਗੇ ਕਿਹਾ ਕਿ ਜੇਕਰ ਤੁਸੀਂ ਇਨ੍ਹੇ ਲੰਬੇ ਸਮੇਂ ਕ੍ਰਿਕਟ ਤੋਂ ਦੂਰ ਹੋ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕਿਤੋਂ ਵੀ ਟੀਮ 'ਚ ਵਾਪਸੀ ਕਰ ਸਕਦੇ ਹੋ ਪਰ ਉਨ੍ਹਾਂ ਦੇ ਕੋਲ ਅਜੇ ਵੀ ਆਈ. ਪੀ. ਐੱਲ 'ਚ ਖੇਡਣ ਦਾ ਮੌਕਾ ਹੈ ਅਤੇ ਉਸ 'ਚ ਉਨ੍ਹਾਂ ਦੀ ਫ਼ਾਰਮ ਨੂੰ ਦੇਖਣਾ ਮਹੱਤਵਪੂਰਨ ਹੋਵੇਗਾ। ਮੈਂ ਇਹ ਉਂਮੀਦ ਕਰਦਾ ਹਾਂ ਕਿ ਚੋਣਕਾਰ ਜੋ ਵੀ ਕਰਨ, ਉਹ ਦੇਸ਼ ਲਈ ਸਭ ਤੋਂ ਚੰਗਾ ਹੋਣਾ ਚਾਹੀਦਾ ਹੈ।PunjabKesari ਧੋਨੀ ਦੇ ਕ੍ਰਿਕਟ ਤੋਂ ਦੂਰੀ 'ਤੇ ਸਾਬਕਾ ਭਾਰਤੀ ਦਿੱਗਜ ਖਿਡਾਰੀ ਸੁਨੀਲ ਗਾਵਸਕਰ ਨੇ ਵੀ ਚਿੰਤਾ ਜਤਾਉਂਦੇ ਹੋਏ ਕਿਹਾ ਸੀ ਕਿ ਧੋਨੀ ਦੀ ਫਿੱਟਨੈੱਸ ਨੂੰ ਲੈ ਕੇ ਮੈਂ ਨਹੀਂ ਦੱਸ ਸਕਦਾ ਇਹ ਉਨ੍ਹਾਂ ਨੂੰ ਹੀ ਪੁੱਛਣਾ ਚਾਹੀਦਾ ਹੈ ਕਿ ਇਸ ਸਮੇਂ ਉਨ੍ਹਾਂ ਦੀ ਫਿੱਟਨੈਸ ਕਿਵੇਂ ਦੀ ਹੈ। ਕੀ ਕੋਈ ਆਪਣੇ ਆਪ ਨੂੰ ਇਨ੍ਹੇ ਲੰਬੇ ਸਮਾਂ ਤੱਕ ਖੇਡ ਤੋਂ ਦੂਰ ਰੱਖ ਸਕਦਾ ਹੈ ਸਵਾਲ ਇਹ ਹੈ?


Related News