ਵੱਧ ਤੋਂ ਵੱਧ ਦੌੜਾਂ ਬਣਾਉਣਾ ਤੇ ਚੰਗੀ ਸ਼ੁਰੂਆਤ ਦੇਣਾ ਮੇਰਾ ਕੰਮ : ਮੋਇਨ ਅਲੀ

04/20/2021 7:55:16 PM

ਮੁੰਬਈ – ਰਾਜਸਥਾਨ ਰਾਇਲਜ਼ ਵਿਰੁੱਧ ਇੱਥੇ ਸੋਮਵਾਰ ਨੂੰ ਆਈ. ਪੀ. ਐੱਲ. 2021 ਦੇ 12ਵੇਂ ਮੁਕਾਬਲੇ ਵਿਚ ਬੱਲੇ ਤੇ ਗੇਂਦ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਬਦੌਲਤ ‘ਪਲੇਅਰ ਆਫ ਦਿ ਮੈਚ’ ਰਹੇ ਮੋਇਨ ਅਲੀ (26 ਦੌੜਾਂ ਅਤੇ 3/7) ਨੇ ਕਿਹਾ ਕਿ ਇੱਥੇ ਮੇਰਾ ਕੰਮ ਟੀਮ ਲਈ ਵੱਧ ਤੋਂ ਵੱਧ ਦੌੜਾਂ ਬਣਾਉਣਾ ਅਤੇ ਇਕ ਚੰਗੀ ਸ਼ੁਰੂਆਤ ਦੇਣਾ ਹੈ। ਜਦੋਂ ਮੈਨੂੰ ਉਪਰ ਖੇਡਣ ਲਈ ਭੇਜਿਆ ਗਿਆ ਤਦ ਬੱਲੇਬਾਜ਼ੀ ਲਈ ਵਿਕਟ ਆਸਾਨ ਨਹੀਂ ਸੀ ਪਰ ਉਹ ਆਪਣੇ ਦੋਵੇਂ ਵਿਭਾਗਾਂ (ਬੱਲੇਬਾਜ਼ੀ ਤੇ ਗੇਂਦਬਾਜ਼ੀ) ਦੇ ਪ੍ਰਦਰਸ਼ਨ ਤੋਂ ਖੁਸ਼ ਹੈ।

PunjabKesari
ਮੋਇਨ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਇਕ ਟੀਮ ਦੇ ਰੂਪ ਵਿਚ ਅਸੀਂ ਸਾਰਿਆਂ ਨੇ ਚੰਗੀ ਕ੍ਰਿਕਟ ਖੇਡੀ। ਜਿੱਤ ਵਿਚ ਸਾਰਿਆਂ ਦਾ ਯੋਗਦਾਨ ਰਿਹਾ। ਰਾਜਸਥਾਨ ਰਾਇਲਜ਼ ਦੇ ਖੱਬੇ ਹੱਥ ਦੇ ਬੱਲੇਬਾਜ਼ਾਂ ਦੇ ਕ੍ਰੀਜ਼ ’ਤੇ ਆਉਂਦੇ ਹੀ ਮੈਂ ਸਮਝ ਗਿਆ ਕਿ ਜਦੋਂ ਵੀ ਕਪਤਾਨ ਮੈਨੂੰ ਬੁਲਾਏਗਾ ਤਾਂ ਮੇਰੇ ਕੋਲ ਵਿਕਟ ਲੈਣ ਦਾ ਚੰਗਾ ਮੌਕਾ ਹੋਵੇਗਾ। ਮੈਨੂੰ ਲੱਗਦਾ ਹੈ ਕਿ ਸਪਿਨਰਾਂ ਲਈ ਇਹ ਚੰਗੀ ਵਿਕਟ ਹੈ ਤੇ ਜੇਕਰ ਤੁਸੀਂ ਸਹੀ ਜਗ੍ਹਾ ’ਤੇ ਗੇਂਦ ਨੂੰ ਸੁੱਟਦੇ ਹੋ ਤਾਂ ਤੁਹਾਨੂੰ ਹਮੇਸ਼ਾ ਵਿਕਟ ਲੈਣ ਦਾ ਮੌਕਾ ਮਿਲੇਗਾ।’’

 

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News