ਜ਼ਖਮੀ ਰਹਾਨੇ ਦਾ ਮੁਸ਼ਤਾਕ ਅਲੀ ਸੁਪਰ ਲੀਗ ''ਚ ਖੇਡਣਾ ਸ਼ੱਕੀ
Friday, Mar 08, 2019 - 12:20 AM (IST)

ਨਵੀਂ ਦਿੱਲੀ- ਮੁੰਬਈ ਨੂੰ 8 ਮਾਰਚ ਤੋਂ ਸ਼ੁਰੂ ਹੋਣ ਵਾਲੇ ਸੱਯਦ ਮੁਸ਼ਤਾਕ ਅਲੀ ਟਰਾਫੀ ਦੇ ਸੁਪਰ ਲੀਗ ਮੁਕਾਬਲੇ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਸੱਟ ਕਾਰਨ ਟੀਮ ਦਾ ਕਪਤਾਨ ਅਜਿੰਕਯ ਰਹਾਨੇ ਅਣਫਿੱਟ ਹੋ ਗਿਆ ਹੈ। ਉਸ ਦਾ ਟੂਰਨਾਮੈਂਟ ਦੇ ਸੁਪਰ ਲੀਗ ਮੁਕਾਬਲੇ ਵਿਚ ਖੇਡਣਾ ਸ਼ੱਕੀ ਮੰਨਿਆ ਜਾ ਰਿਹਾ ਹੈ। ਰਹਾਣੇ ਦੇ ਸੱਟ ਲੱਗਣ ਕਾਰਨ ਮੁੰਬਈ ਦੀ ਸੁਪਰ ਲੀਗ ਦੀ ਤਿਆਰੀਆਂ ਨੂੰ ਵੱਡਾ ਝੱਟਕਾ ਲੱਗਾ ਹੈ। ਰਹਾਣੇ ਨੇ ਗਰੁੱਪ ਮੁਕਾਬਲਿਆਂ 'ਚ 6 ਮੈਚ ਖੇਡ ਕੇ 9.67 ਦੀ ਔਸਤ ਨਾਲ ਸਿਰਫ 58 ਦੌੜਾਂ ਬਣਾਈਆਂ ਹਨ। ਮੁੰਬਈ ਚੋਣ ਕਮੇਟੀ ਦੇ ਪ੍ਰਧਾਨ ਅਜੀਤ ਆਗਰਕਰ ਨੇ ਕਿਹਾ ਕਿ ਰਹਾਣੇ ਸੱਟ ਦੇ ਬਾਵਜੂਦ ਗਰੁੱਪ ਮੈਚਾਂ 'ਚ ਖੇਡਦੇ ਰਹਿਣਗੇ ਪਰ ਸੱਟ ਨੂੰ ਠੀਕ ਕਰਨ ਲਈ ਉਨ੍ਹਾਂ ਨੂੰ ਆਰਾਮ ਦੀ ਜ਼ਰੂਰਤ ਹੈ। ਆਗਰਕਰ ਨੇ ਕਿਹਾ ਕਿ ਰਹਾਣੇ ਨੂੰ ਲੀਗ ਪੜਾਅ 'ਚ ਵੀ ਖੇਡਣ 'ਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਸੁਪਰ ਲੀਗ 'ਚ ਉਸਦਾ ਖੇਡ ਸਕਣਾ ਮੁਸ਼ਕਿਲ ਹੈ।
ਮੁੰਬਈ ਦੀ ਟੀਮ ਗਰੁੱਪ ਸੀ ਦੇ ਆਪਣੇ 6 ਮੈਚਾਂ 'ਚੋਂ 5 ਜਿੱਤ ਕੇ ਚੋਟੀ ਦੇ ਸਥਾਨ 'ਤੇ ਕਾਇਮ ਹੈ। ਆਗਰਕਰ ਨੇ ਕਿਹਾ ਕਿ ਟੀਮ ਨੂੰ ਅਨੁਭਵੀ ਰਹਾਣੇ ਦੀ ਕਮੀ ਮਹਿਸੂਸ ਕਰੇਗੀ। ਰਹਾਣੇ ਦੀ ਫਿੱਟਨੈਸ 'ਤੇ ਇੰਡੀਅਨ ਪ੍ਰੀਮੀਅਰ ਲੀਗ ਦੀ ਟੀਮ ਰਾਜਸਥਾਨ ਰਾਇਲਸ ਦੀ ਵੀ ਨਜ਼ਰ ਹੈ।