ISSF ਸ਼ਾਟਗਨ ਵਿਸ਼ਵ ਚੈਂਪੀਅਨਸ਼ਿਪ : ਭਾਰਤੀ ਨਿਸ਼ਾਨੇਬਾਜ਼ਾਂ ਨੇ ਪਹਿਲੇ ਦਿਨ ਕੀਤਾ ਨਿਰਾਸ਼
Friday, Jul 05, 2019 - 02:22 AM (IST)

ਨਵੀਂ ਦਿੱਲੀ— ਭਾਰਤੀ ਨਿਸ਼ਾਨੇਬਾਜ਼ਾਂ ਨੇ ਇਟਲੀ ਦੇ ਲੋਨਾਟੋ 'ਚ ਚੱਲ ਰਹੀ ਆਈ. ਐੱਸ. ਐੱਸ. ਐੱਫ. ਸ਼ਾਟਗਨ ਵਿਸ਼ਵ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਨਿਰਾਸ਼ ਕੀਤਾ। ਅਮਰੀਕਾ 'ਚ ਬੁੱਧਵਾਰ ਨੂੰ ਮੁਕਾਬਲੇ ਦੇ ਪਹਿਲੇ ਦਿਨ ਤਿੰਨ ਸੋਨ ਤਮਗੇ ਆਪਣੇ ਨਾਂ ਕੀਤੇ। ਬ੍ਰਿਟੇਨ ਦੇ ਮੈਥਿਊ ਜਾਨ ਕੋਵਾਰਡ ਹੋਲੀ ਨੇ ਟ੍ਰੈਪ ਮੁਕਾਬਲੇ ਦੇ ਫਾਈਨਲ 'ਚ 45 ਦਾ ਸਕੋਰ ਕਰਕੇ ਸੋਨ ਤਮਗਾ ਜਿੱਤਿਆ। ਇਟਲੀ ਨੂੰ ਚਾਂਦੀ ਤੇ ਕੁਵੈਤ ਨੂੰ ਕਾਂਸੀ ਤਮਗਾ ਮਿਲਿਆ।
ਭਾਰਤ ਦੇ ਕੀਨਨ ਚੇਨਈ ਟ੍ਰੈਪ ਮੁਕਾਬਲੇ ਦੇ ਕੁਆਲੀਫਾਇੰਗ 'ਚ 125 'ਚੋਂ 118 ਦਾ ਸਕੋਰ ਕਰ 19ਵੇਂ ਸਥਾਨ 'ਤੇ ਰਹੇ। ਪ੍ਰਿਥਵੀਰਾਜ ਟੋਂਡਾਈਮਾਨ ਨੂੰ 116 ਸਕੋਰ ਦੇ ਨਾਲ 47ਵਾਂ ਤੇ ਜੋਰਾਵਰ ਸਿੰਘ ਸੰਧੂ ਨੂੰ 111 ਸਕੋਰ ਦੇ ਨਾਲ 91ਵਾਂ ਸਥਾਨ ਮਿਲਿਆ। ਮਹਿਲਾ ਟ੍ਰੈਪ ਮੁਕਾਬਲੇ 'ਚ ਮਨੀਸ਼ਾ ਕੀਰ 108 ਨੂੰ 34ਵਾਂ, ਸ਼ਗੁਨ ਚੌਧਰੀ 107 ਨੂੰ 37ਵਾਂ ਤੇ ਸੀਮਾ ਤੋਮਰ 101 ਨੂੰ 51ਵਾਂ ਸਥਾਨ ਮਿਲਿਆ। ਜੂਨੀਅਰ ਟ੍ਰੈਪ ਮੁਕਾਬਲੇ 'ਚ ਵਿਸ਼ਵ ਕੁੰਡੂ ਨੂੰ 27ਵਾਂ, ਵਿਵਾਨ ਕਪੂਰ ਨੂੰ 29ਵਾਂ ਤੇ ਭੌਨਿਸ਼ ਮੇਂਦੀਰਤਾ ਨੂੰ 37ਵਾਂ ਜਦਕਿ ਮਹਿਲਾ ਜੂਨੀਅਰ ਟ੍ਰੈਪ 'ਚ ਕੀਰਤੀ ਗੁਪਤਾ ਨੂੰ 18ਵਾਂ, ਪ੍ਰੀਤੀ ਰਜਤ ਨੂੰ 20ਵਾਂ ਤੇ ਆਇਸ਼ਾ ਖਾਨ ਨੂੰ 25ਵਾਂ ਸਥਾਨ ਮਿਲਿਆ।