IPL ਦੇ ਸ਼ੁਰੂਆਤੀ ਮੈਚਾਂ ਤੋਂ ਬਾਹਰ ਹੋ ਸਕਦੈ ਇਸ਼ਾਂਤ, ਸੱਟ ਨੇ BCCI ਅਤੇ NCA ’ਤੇ ਖੜ੍ਹੇ ਕੀਤੇ ਸਵਾਲ

03/01/2020 1:56:06 PM

ਸਪੋਰਟਸ ਡੈਸਕ— ਭਾਰਤ-ਨਿਊਜ਼ੀਲੈਂਡ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਦੂਜੇ ਮੈਚ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ ਲੱਗਾ ਸੀ ਜਦੋਂ ਸਟਾਰ ਗੇਂਦਬਾਜ਼ ਇਸ਼ਾਂਤ ਸ਼ਰਮਾ ਸੱਟ ਦਾ ਸ਼ਿਕਾਰ ਹੋ ਗਏ ਸਨ। ਪਰ ਇਸ਼ਾਂਤ ਦੀ ਸੱਟ ਦਾ ਅਸਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਟੀਮ ਦਿੱਲੀ ਕੈਪੀਟਲਸ ਨੂੰ ਵੀ ਹੋ ਸਕਦਾ ਹੈ। ਖ਼ਬਰਾਂ ਮੁਤਾਬਕ ਸੱਟ ਦੇ ਚਲਦੇ ਇਸ ਤੇਜ਼ ਗੇਂਦਬਾਜ਼ ਨੂੰ ਆਈ. ਪੀ. ਐੱਲ. ਦੇ ਸ਼ੁਰੂਆਤੀ ਹਿੱਸੇ ਤੋਂ ਹਟਣਾ ਪੈ ਸਕਦਾ ਹੈ। ਇਸ਼ਾਂਤ ਸ਼ਰਮਾ ਦੇ ਗਿੱਟੇ ਦੀ ਸੱਟ ਦੇ ਫਿਰ ਤੋਂ ਉਭਰਨ ਦੇ ਚਲਦੇ ਬੀ. ਸੀ. ਸੀ. ਆਈ. ਨੂੰ ਕਿਰਕਿਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਮੁੱਖ ਫਿਜ਼ੀਓ ਆਸ਼ੀਸ਼ ਕੌਸ਼ਿਕ ਵੀ ਸਵਾਲਾਂ ਦੇ ਘੇਰੇ ’ਚ ਆ ਗਏ ਹਨ। ਜੇਕਰ ਇਸ ਤੇਜ਼ ਗੇਂਦਬਾਜ਼ ਨੂੰ ਐੱਨ. ਸੀ. ਏ. ’ਚ ਫਿਰ ਤੋਂ ਰਿਹੈਬਲੀਟੇਸ਼ਨ ਲਈ ਜਾਣਾ ਪਵੇਗਾ ਤਾਂ ਉਹ ਆਈ. ਪੀ. ਐੱਲ. ਦੇ ਸ਼ੁਰੂਆਤੀ ਹਿੱਸੇ ’ਚ ਨਹੀਂ ਖੇਡ ਸਕਣਗੇ।

PunjabKesariਇਸ਼ਾਂਤ ਪਹਿਲੇ ਟੈਸਟ ਤੋਂ 72 ਘੰਟੇ ਪਹਿਲਾਂ ਨਿਊਜ਼ੀਲੈਂਡ ’ਚ ਭਾਰਤੀ ਟੀਮ ਨਾਲ ਜੁੜੇ ਸਨ ਅਤੇ ਪੰਜ ਵਿਕਟਾਂ ਝਟਕਾਉਣ ਲਈ ਉਨ੍ਹਾਂ ਨੇ ਲਗਭਗ 23 ਓਵਰ ਗੇਂਦਬਾਜ਼ੀ ਕੀਤੀ। ਸੱਟ ਦੇ ਇਸ ਤਾਜ਼ਾ ਮਾਮਲੇ ਨਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਅੰਦਰ ਵੀ ਕੁਝ ਸਵਾਲ ਉਠ ਰਹੇ ਹਨ। ਬੀ. ਸੀ. ਸੀ. ਆਈ. ਦੇ ਇਕ ਅੰਦਰੂਨੀ ਸੂਤਰ ਨੇ ਸਵਾਲ ਕੀਤਾ ਕਿ ਦਿੱਲੀ ਟੀਮ ਦੇ ਫੀਜ਼ੀਓ ਨੇ ਇਸ਼ਾਂਤ ਨੂੰ ਸਕੈਨ ਦੀ ਰਿਪੋਰਟ ਦੇ ਆਧਾਰ ’ਤੇ 6 ਹਫਤਿਆਂ ਲਈ ਕ੍ਰਿਕਟ ਤੋਂ ਬਾਹਰ ਕਰ ਦਿੱਤਾ ਸੀ ਕਿਉਂਕਿ ਇਸ ’ਚ ਗ੍ਰੇਡ-3 ਦੀ ਸੱਟ ਸੀ ਤਾਂ ਕੌਸ਼ਿਕ ਅਤੇ ਐੱਨ. ਸੀ. ਏ. ਟੀਮ ਇਸ ਸਿੱਟੇ ’ਤੇ ਕਿਵੇਂ ਪਹੁੰਚੀ ਕਿ ਉਨ੍ਹਾਂ ਦੇ ਮੁਕਾਬਲੇਬਾਜ਼ੀ ਕ੍ਰਿਕਟ ’ਚ ਵਾਪਸੀ ਲਈ ਤਿੰਨ ਹਫਤਿਆਂ ਦਾ ਸਮਾਂ ਕਾਫੀ ਹੈ।


Tarsem Singh

Content Editor

Related News