ਇਸ਼ਾਂਤ ਸ਼ਰਮਾ ਐਲੀਸਟਰ ਕੁਕ ਨੂੰ 11 ਵੀਂ ਵਾਰ ਆਊਟ ਕਰਕੇ ਇਸ ਖਾਸ ਲਿਸਟ ''ਚ ਹੋਏ ਸ਼ਾਮਲ

Wednesday, Aug 22, 2018 - 02:00 PM (IST)

ਨਵੀਂ ਦਿੱਲੀ—ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਸਾਬਕਾ ਇੰਗਲਿਸ਼ ਕਪਤਾਨ ਐਲੀਸਟਰ ਕੁਕ ਦੀ ਦੋਸਤੀ ਕਿਸ ਤੋਂ ਲੁਕੀ ਹੈ। ਨਾਟਿੰਘਮ ਟੈਸਟ ਦੀ ਦੂਜੀ ਪਾਰੀ 'ਚ ਵੀ ਇਹ ਦੇਖਣ ਨੂੰ ਮਿਲਿਆ। ਦਿੱਲੀ ਦੇ ਤੇਜ਼ ਗੇਂਦਬਾਜ਼ ਨੇ ਟੈਸਟ ਕ੍ਰਿਕਟ 'ਚ 12 ਹਜ਼ਾਰ ਤੋਂ ਅਧਿਕ ਦੌੜਾਂ ਬਣਾਉਣ ਵਾਲੇ ਕੁਕ ਨੂੰ ਲੋਕੇਸ਼ ਰਾਹੁਲ ਦੇ ਹੱਥੋਂ ਕੈਚ ਕਰਾ ਕੇ ਪਵੀਲਿਅਨ ਭੇਜਿਆ। ਟੈਸਟ ਕ੍ਰਿਕਟ 'ਚ ਇਹ 11ਵਾਂ ਮੌਕਾ ਸੀ। ਜਦੋਂ ਇਸ਼ਾਂਤ ਨੇ ਕੁਕ ਨੂੰ ਆਊਟ ਕੀਤਾ।
ਇਸਦੇ ਨਾਲ ਹੀ ਇਸ਼ਾਂਤ ਕਿਸੇ ਇਕ ਬੱਲੇਬਾਜ਼ ਨੂੰ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਾਰ ਆਊਟ ਕਰਨ ਦੇ ਮਾਮਲੇ 'ਚ ਦੂਜੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਇਸ ਮਾਮਲੇ 'ਚ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਪਹਿਲੇ ਨੰਬਰ 'ਤੇ ਹਨ।
ਉਨ੍ਹਾਂ ਨੇ ਪਾਕਿਸਤਾਨ ਦੇ ਮੁਦਰਸਰ ਨਜ਼ਰ ਨੂੰ ਕੁਲ 12 ਵਾਰ ਆਊਟ ਕੀਤਾ ਹੈ, ਜਦਕਿ ਇੰਗਲੈਂਡ ਦੇ ਗ੍ਰਾਹਮ ਗੂਚ ਨੂੰ 11 ਵਾਰ ਪਵੀਲੀਅਨ ਭੇਜਣ 'ਚ ਸਫਲਤਾ ਪਾਈ। ਕੁਕ ਇੰਗਲੈਂਡ ਵਲੋਂ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਦੇ ਨਾਮ 159 ਟੈਸਟ 'ਚ 45.11 ਦੀ ਔਸਤ ਨਾਲ 12225 ਦੌੜਾਂ ਦਰਜ ਹਨ। ਇਸ ਦੌਰਾਨ ਕੁਕ ਨੇ 32 ਸੈਂਕੜੇ ਅਤੇ 56 ਅਰਧ ਸੈਂਕੜੇ ਲਗਾਏ ਹਨ।


Related News