ਇਸ਼ਾਂਤ ਨੇ ਇਕ ਓਵਰ ''ਚ ਸੁੱਟੀਆਂ 6 ਨੋ-ਬਾਲਾਂ,ਅੰਪਇਰ ਰਹੇ ਸੁੱਤੇ

Saturday, Dec 15, 2018 - 10:45 AM (IST)

ਇਸ਼ਾਂਤ ਨੇ ਇਕ ਓਵਰ ''ਚ ਸੁੱਟੀਆਂ 6 ਨੋ-ਬਾਲਾਂ,ਅੰਪਇਰ ਰਹੇ ਸੁੱਤੇ

ਨਵੀਂ ਦਿੱਲੀ— ਆਸਟ੍ਰੇਲੀਆਈ ਇਕ ਅਖਬਾਰ ਨੇ ਇਸ਼ਾਂਤ ਸ਼ਰਮਾ 'ਤੇ ਬਹੁਤ ਹੀ ਸਨਸਨੀਖੇਜ ਦਾਅਵਾ ਕੀਤਾ ਹੈ। ਅਖਬਾਰ 'ਚ ਛੱਪੀ ਖਬਰ ਮੁਤਾਬਕ  ਐਡੀਲੇਡ ਟੈਸਟ 'ਚ ਇਸ਼ਾਂਤ ਨੇ ਇਕ ਹੀ ਓਵਰ 'ਚ 6 ਨੋ-ਬਾਲ ਸੁੱਟੀਆਂ,ਪਰ ਅੰਪਾਇਰ ਉਸਨੂੰ ਫੜ੍ਹ ਨਹੀਂ ਸਕੇ ਅਤੇ ਉਹ ਸੁੱਤੇ ਰਹੇ। ਆਸਟ੍ਰੇਲੀਆਈ ਅਖਬਾਰ ਮੁਤਾਬਕ ਐਡੀਲੇਡ ਟੈਸਟ ਦੀ ਪਹਿਲੀ ਪਾਰੀ 'ਚ ਇਸ਼ਾਂਤ ਸ਼ਰਮਾ ਨੇ ਕੁਲ 16 ਵਾਰ ਨੋ-ਬਾਲ ਸੁੱਟੀਆਂ ਪਰ ਅੰਪਾਇਰਾਂ ਨੇ 5 ਗੇਂਦਾਂ ਨੂੰ ਹੀ ਨੋ-ਬਾਲ ਕਰਾਰ ਦਿੱਤਾ। ਇਸ 'ਚ ਦੋ ਵਾਰ ਤਾਂ ਇਸ਼ਾਂਤ ਸ਼ਰਮਾ ਨੇ ਵਿਕਟਾਂ ਵੀ ਲਈਆਂ, ਪਰ ਡੀ.ਆਰ.ਐੱਸ. 'ਚ ਨੋ-ਬਾਲ ਫੜ੍ਹੇ ਜਾਣ ਕਾਰਨ ਉਹ ਵਿਕਟ ਨਹੀਂ ਲੈ ਸਕੇ।

-ਰਿਕੀ ਪੋਟਿੰਗ ਨੇ ਉਠਾਇਆ ਮਾਮਲਾ
ਇਸ਼ਾਂਤ ਸ਼ਰਮਾ ਦੇ ਲਗਾਤਾਰ ਨੋ-ਬਾਲ ਸੁੱਟਣ ਦਾ ਮਾਮਲਾ ਰਿਕੀ ਪੋਟਿੰਗ ਨੇ ਉਠਾਇਆ ਦਰਅਸਲ ਐਡੀਲੇਡ ਟੈਸਟ ਦੌਰਾਨ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਪੋਟਿੰਗ ਕਮੈਂਟਰੀ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਇਕ ਹੀ ਓਵਰ 'ਚ ਚਾਰ ਵਾਰ ਇਸ਼ਾਂਤ ਸ਼ਰਮਾ ਨੂੰ ਨੋ-ਬਾਲ ਸੁੱਟਦੇ ਹੋਏ ਦੇਖਿਆ, ਪਰ ਅੰਪਾਇਰ ਨੇ ਉਸ ਨੂੰ ਨੋ-ਬਾਲ ਕਰਾਰ ਨਹੀਂ ਦਿੱਤਾ। ਪੋਟਿੰਗ ਦੇ ਵਾਰ-ਵਾਰ ਇਸ ਮਾਮਲੇ 'ਤੇ ਬੋਲਣ ਤੋਂ ਬਾਅਦ ਫਾਕਸ ਸਪੋਰਟਸ ਨੇ ਇਸ਼ਾਂਤ ਸ਼ਰਮਾ ਦੇ ਸਾਰੇ ਓਵਰਾਂ ਦੀ ਜਾਂਚ ਕੀਤੀ, ਜਿਸ 'ਚ ਉਨ੍ਹਾਂ ਨੇ ਪਾਇਆ ਕਿ ਇਸ਼ਾਂਤ ਸ਼ਰਮਾ ਨੇ ਇਕ ਹੀ ਓਵਰ 'ਚ 6 ਵਾਰ ਓਵਰ ਸਟੇਪ, ਯਾਨੀ ਨੋ-ਬਾਲ ਸੁੱਟੀਆਂ ਸਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਅੰਪਾਇਰ ਨੇ ਇਕ ਵੀ ਬਾਲ ਨੂੰ ਨੋ-ਬਾਲ ਨਹੀਂ ਦੱਸਿਆ।


ਇਸ ਤਰ੍ਹਾਂ ਦੀ ਅੰਪਾਇਰਿੰਗ ਤੋਂ ਬਾਅਦ ਆਸਟ੍ਰੇਲੀਆ ਦੇ ਸਾਬਕਾ ਖਿਡਾਰੀ ਬਹੁਤ ਨਾਰਾਜ਼ ਹਨ। ਸਾਬਕਾ ਗੇਂਦਬਾਜ਼ ਡੇਮੀਅਨ ਫਲੇਮਿੰਗ ਅਤੇ ਬੱਲੇਬਾਜ਼ ਬ੍ਰੈਡ ਹਾਜ ਨੇ ਤਾਂ ਅੰਪਾਇਰਾਂ 'ਤੇ ਹਮਲਾ ਬੋਲਦੇ ਹੋਏ ਉਨ੍ਹਾਂ ਨੂੰ ਆਲਸੀ ਤੱਕ ਕਹਿ ਦਿੱਤਾ। ਫਲੇਮਿੰਗ ਨੇ ਕਿਹਾ,' ਅੰਪਾਇਰਾਂ ਨੂੰ ਨੋ-ਬਾਲ ਦੇਣੀ ਹੀ ਹੋਵੇਗੀ। ਮੈਨੂੰ ਲੱਗਦਾ ਹੈ ਕਿ ਆਲਸੀ ਹੋ ਗਏ ਹੋ। ਇਹ ਬੱਲੇਬਾਜ਼ੀ ਟੀਮ ਲਈ ਰਨ ਹੈ, ਇਹ ਕਿਸੇ ਲਈ ਸਹੀ ਨਹੀਂ ਹੈ। ਆਸਟ੍ਰੇਲੀਆਈ ਮੀਡੀਆ ਦਾ ਇਹ ਦਾਅਵਾ ਕਿੰਨਾ ਸਹੀ ਹੈ, ਇਹ ਤਾਂ ਪਤਾ ਨਹੀਂ ਪਰ ਇਸ 'ਚ ਜੇਕਰ ਥੋੜਾ ਵੀ ਸੱਚ ਹੋਇਆ ਤਾਂ ਆਈ.ਸੀ.ਸੀ. ਨੂੰ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ।


author

suman saroa

Content Editor

Related News