ਈਸ਼ਾਨ ਕਿਸ਼ਨ ਦੱਖਣੀ ਅਫਰੀਕਾ ਦੀ ਟੈਸਟ ਸੀਰੀਜ਼ ਤੋਂ ਬਾਹਰ, ਭਰਤ ਲੈਣਗੇ ਜਗ੍ਹਾ

Sunday, Dec 17, 2023 - 07:15 PM (IST)

ਸੈਂਚੁਰੀਅਨ : ਭਾਰਤੀ ਟੀਮ ਦੇ ਮੁੱਖ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਨਿੱਜੀ ਕਾਰਨਾਂ ਕਰਕੇ ਘਰ ਰਵਾਨਾ ਹੋ ਗਏ ਹਨ, ਜਿਸ ਕਾਰਨ ਉਹ ਦੱਖਣੀ ਅਫਰੀਕਾ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਦਾ ਹਿੱਸਾ ਨਹੀਂ ਬਣ ਸਕਣਗੇ। ਕੇ. ਐੱਸ. ਭਰਤ ਨੂੰ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।, ਭਰਤ ਇਸ ਸਮੇਂ ਕਪਤਾਨ ਦੇ ਤੌਰ 'ਤੇ ਭਾਰਤ 'ਏ' ਟੀਮ ਦੇ ਨਾਲ ਦੱਖਣੀ ਅਫਰੀਕਾ ਵਿੱਚ ਮੌਜੂਦ ਹੈ।

ਇਹ ਵੀ ਪੜ੍ਹੋ : 1sT ODI : ਭਾਰਤ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਕ ਬਿਆਨ 'ਚ ਕਿਹਾ ਕਿ ਈਸ਼ਾਨ ਕਿਸ਼ਨ ਨੇ ਬੀ.ਸੀ.ਸੀ.ਆਈ. ਨੂੰ ਨਿੱਜੀ ਕਾਰਨਾਂ ਕਰਕੇ ਦੱਖਣੀ ਅਫਰੀਕਾ ਖਿਲਾਫ ਹੋਣ ਵਾਲੀ ਟੈਸਟ ਸੀਰੀਜ਼ ਲਈ ਰਿਲੀਜ਼ ਕਰਨ ਦੀ ਬੇਨਤੀ ਕੀਤੀ ਹੈ। ਇਸ ਲਈ ਇਸ ਵਿਕਟਕੀਪਰ ਨੂੰ ਟੈਸਟ ਟੀਮ ਤੋਂ ਹਟਾ ਦਿੱਤਾ ਗਿਆ ਹੈ। ਪੁਰਸ਼ਾਂ ਦੀ ਚੋਣ ਕਮੇਟੀ ਨੇ ਉਨ੍ਹਾਂ ਦੀ ਥਾਂ ਕੇ. ਐਸ. ਭਰਤ ਨੂੰ ਸ਼ਾਮਲ ਕੀਤਾ ਹੈ। ਭਰਤ ਨੂੰ 5 ਟੈਸਟ ਮੈਚ ਦਿੱਤੇ ਗਏ, ਜਿਸ 'ਚ ਉਹ ਇਕ ਵੀ ਅਰਧ ਸੈਂਕੜਾ ਨਹੀਂ ਬਣਾ ਸਕੇ, ਜਿਸ ਤੋਂ ਬਾਅਦ ਕਿਸ਼ਨ ਨੇ ਵੈਸਟਇੰਡੀਜ਼ 'ਚ ਆਪਣਾ ਟੈਸਟ ਡੈਬਿਊ ਕੀਤਾ। ਕੇ. ਐੱਲ. ਰਾਹੁਲ ਤੋਂ 'ਬਾਕਸਿੰਗ ਡੇ' ਟੈਸਟ 'ਚ ਵਿਕਟਕੀਪਿੰਗ ਕਰਨ ਦੀ ਉਮੀਦ ਹੈ।

ਇਹ ਵੀ ਪੜ੍ਹੋ : ਓਡਿਸ਼ਾ ਮਾਸਟਰਸ : ਆਯੁਸ਼ ਤੇ ਸਤੀਸ਼ ਵਿਚਾਲੇ ਹੋਵੇਗਾ ਪੁਰਸ਼ ਸਿੰਗਲਜ਼ ਦਾ ਖਿਤਾਬੀ ਮੁਕਾਬਲਾ

ਟੀਮ ਇਸ ਪ੍ਰਕਾਰ ਹੈ:

ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰੁਤੁਰਾਜ ਗਾਇਕਵਾੜ, ਕੇ.ਐੱਲ. ਰਾਹੁਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ, ਜਸਪ੍ਰੀਤ ਬੁਮਰਾਹ (ਉਪ-ਕਪਤਾਨ), ਪ੍ਰਸਿਧ ਕ੍ਰਿਸ਼ਨਾ, ਕੇ. ਐਸ. ਭਰਤ (ਵਿਕਟਕੀਪਰ)।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Tarsem Singh

Content Editor

Related News