ਅਰਸ਼ਦੀਪ ਨੂੰ ਸੱਟ ਲੱਗੀ ਹੈ ਜਾਂ 8 ਬੱਲੇਬਾਜ਼ਾਂ ਵਾਲੀ ਰਣਨੀਤੀ ਕਾਰਨ ਅੰਤਿਮ ਇਲੈਵਨ ’ਚੋਂ ਹੈ ਬਾਹਰ?

Friday, Sep 12, 2025 - 03:54 PM (IST)

ਅਰਸ਼ਦੀਪ ਨੂੰ ਸੱਟ ਲੱਗੀ ਹੈ ਜਾਂ 8 ਬੱਲੇਬਾਜ਼ਾਂ ਵਾਲੀ ਰਣਨੀਤੀ ਕਾਰਨ ਅੰਤਿਮ ਇਲੈਵਨ ’ਚੋਂ ਹੈ ਬਾਹਰ?

ਦੁਬਈ(ਭਾਸ਼ਾ)- ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਪਣਾ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ਠੀਕ 223 ਦਿਨ ਪਹਿਲਾਂ 31 ਜਨਵਰੀ 2025 ਨੂੰ ਖੇਡਿਆ ਸੀ ਅਤੇ ਭਾਰਤੀ ਟੀਮ ਨੇ ਏਸ਼ੀਆ ਕੱਪ ਦੇ ਪਹਿਲੇ ਮੈਚ ਲਈ ਇਕੱਠੇ ਹੋਣ ਤੋਂ ਪਹਿਲਾਂ ਮੁੰਬਈ ’ਚ ਬੱਸ ਇਕ ਹੋਰ ਮੈਚ ਖੇਡਿਆ ਸੀ।

ਅਰਸ਼ਦੀਪ 63 ਮੈਚਾਂ ’ਚ 99 ਵਿਕਟਾਂ ਲੈ ਕੇ ਟੀ-20 ਅੰਤਰਰਾਸ਼ਟਰੀ ਮੈਚ ’ਚ ਭਾਰਤ ਦਾ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ। ਉਹ ਖੇਡ ਦੇ ਸਭ ਤੋਂ ਛੋਟੇ ਫਾਰਮੈੱਟ ’ਚ ਸਭ ਤੋਂ ਤੇਜ਼ 100 ਵਿਕਟਾਂ ਲੈਣ ਵਾਲਾ ਭਾਰਤੀ ਬਣਨ ਦੇ ਬਹੁਤ ਨੇੜੇ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਉਸ ਨੂੰ ਬੁੱਧਵਾਰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਖਿਲਾਫ ਮੈਚ ਲਈ ਅੰਤਿਮ ਇਲੈਵਨ ’ਚ ਜਗ੍ਹਾ ਨਹੀਂ ਮਿਲੀ। ਉਸ ਨੇ ਇੰਗਲੈਂਡ ਟੈਸਟ ਲੜੀ ਦੌਰਾਨ ਵੀ ਬੈਂਚ ’ਤੇ ਹੀ ਸਮਾਂ ਬਿਤਾਇਆ (ਚੌਥੇ ਟੈਸਟ ਨੂੰ ਛੱਡ ਕੇ ਜਿਸ ’ਚ ਉਹ ਉਂਗਲੀ ਦੀ ਸੱਟ ਕਾਰਨ ਬਾਹਰ ਹੋ ਗਿਆ ਸੀ)।

ਏਸ਼ੀਆ ਕੱਪ ਤੋਂ ਪਹਿਲਾਂ ਉਹ ਸਿਰਫ ਉੱਤਰ ਖੇਤਰ ਦੇ ਦਲੀਪ ਟਰਾਫੀ ਕੁਆਰਟਰ ਫਾਈਨਲ ’ਚ ਮੱਧ ਖੇਤਰ ਖਿਲਾਫ ਖੇਡਿਆ ਸੀ, ਜਿੱਥੇ ਉਹ ਇੰਨਾ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਦਿਸਿਆ ਸੀ। ਇਹ ਹੁਣ ਵੀ ਸਪੱਸ਼ਟ ਨਹੀਂ ਹੈ ਕਿ ਅਰਸ਼ਦੀਪ ਦੇ ਭਾਰਤ ਦੀ ਅੰਤਿਮ ਇਲੈਵਨ ’ਚ ਜਗ੍ਹਾ ਬਣਾਉਣ ’ਚ ਕੀ ਰੁਕਾਵਟ ਆ ਰਹੀ ਹੈ। ਕੀ ਇਹ ਕੋਈ ਛੋਟੀ ਸੱਟ ਹੈ? ਜਾਂ ਟੀਮ ਮੈਨੇਜਮੈਂਟ ਦਾ 8ਵੇਂ ਨੰਬਰ ਤੱਕ ਬੱਲੇਬਾਜ਼ੀ ਵਧਾਉਣ ਅਤੇ ਤੀਸਰੇ ਮਾਹਿਰ ਸਪਿਨਰ ਨੂੰ ਖਿਡਾਉਣ ਦਾ ਅਜਮਾਇਆ ਹੋਇਆ ਫਾਰਮੂਲਾ?

ਉਮੀਦ ਸੀ ਕਿ ਅਰਸ਼ਦੀਪ ਏਸ਼ੀਆ ਕੱਪ ਦੇ ਪਹਿਲੇ ਮੈਚ ’ਚ ਯੂ. ਏ. ਈ. ਖਿਲਾਫ ਇਕ ਸੁਭਾਵਿਕ ਬਦਲ ਹੋਵੇਗਾ ਪਰ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਤੀਸਰੇ ਮਾਹਿਰ ਸਪਿਨਰ ਵਰੁਣ ਚੱਕਰਵਰਤੀ ਨੂੰ ਮੌਕਾ ਦਿੱਤਾ ਗਿਆ। ਟੀਮ ਮੈਨੇਜਮੈਂਟ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਅਰਸ਼ਦੀਪ ਨੂੰ ਕੋਈ ਪ੍ਰੇਸ਼ਾਨੀ ਸੀ ਜਾਂ ਨਹੀਂ ਪਰ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਹੁਣ ਤੱਕ ਕਿਸੇ ਹੋਰ ਟੀਮ ’ਚ ਸ਼ਾਮਿਲ ਕਰ ਲਿਆ ਗਿਆ ਹੁੰਦਾ।

ਅਕਸ਼ਦੀਪ ਨੇ ਯੂ. ਏ. ਈ. ਖਿਲਾਫ ਪਹਿਲੇ ਮੈਚ ਦੀ ਪੂਰਵਲੀ ਸ਼ਾਮ ਆਈ. ਸੀ. ਸੀ. ਅਕੈਡਮੀ ’ਚ ਭਾਰਤੀ ਨੈੱਟ ਸੈਸ਼ਨ ਦੌਰਾਨ ‘ਸਟ੍ਰੈਂਥ ਅਤੇ ਕੰਡੀਸ਼ਨਿੰਗ ਕੋਚ’ ਏਡ੍ਰੀਅਨ ਲੇ ਰਾਕਸ ਨਾਲ ਕਾਫੀ ਸਮਾਂ ਬਿਤਾਇਆ। ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ ਅਤੇ ਕੁਲਦੀਪ ਯਾਦਵ ਤਿੰਨਾਂ ਨੇ ਸ਼ੁਰੂਆਤੀ ਮੈਚ ’ਚ ਗੇਂਦਬਾਜ਼ੀ ਕਰਨੀ ਸੀ ਪਰ ਬਦਲਵੇਂ ਸੈਸ਼ਨ ’ਚ ਉਸ ਨੇ ਆਰਾਮ ਕਰਨ ਦਾ ਫੈਸਲਾ ਕੀਤਾ, ਜਦਕਿ ਅਰਸ਼ਦੀਪ, ਵਰੁਣ ਚੱਕਰਵਰਤੀ ਅਤੇ ਅਕਸ਼ਰ ਪਲੇਟ ਇਸ ’ਚ ਸ਼ਾਮਿਲ ਸਨ ਪਰ ਅਰਸ਼ਦੀਪ ਨੇ ਗੇਂਦਬਾਜ਼ੀ ਕਰਨ ਦੀ ਬਜਾਏ ਆਪਣੀ ਬੱਲੇਬਾਜ਼ੀ ਨੂੰ ਥੋੜਾ ਨਿਖਾਰਨ ਦਾ ਫੈਸਲਾ ਕੀਤਾ। ਉਸ ਨੇ ਲੇ ਰਾਕਸ ਅਤੇ ਗੇਂਦਬਾਜ਼ੀ ਕੋਚ ਮੋਨਰੀ ਮਾਰਕਲ ਦੀ ਦੇਖ-ਰੇਖ ਵਿਚ ਫਿੱਟਨੈੱਸ ਅਭਿਆਸ ਕੀਤਾ। ਉਸ ਨੇ ਕਰੀਬ ਇਕ ਘੰਟੇ ਤੱਕ ‘ਸਪ੍ਰਿੰਟ’ ਅਤੇ ‘ਸਟ੍ਰਾਈਡਸ’ ਕੀਤੇ ਅਤੇ ਕਈ ਵਾਰ ਇਸ ਤਰ੍ਹਾਂ ਲੱਗਿਆ, ਜਿਵੇਂ ਉਹ ਖੇਡਣ ਲਈ ਤਿਆਰੀ ’ਚ ਫਿੱਟਨੈੱਸ ਅਭਿਆਸ ਕਰ ਰਿਹਾ ਹੋਵੇ। ਜੇਕਰ ਇਹ ਪੂਰੀ ਤਰ੍ਹਾਂ ਫਿੱਟਨੈੱਸ ਨਾਲ ਜੁੜਿਆ ਮਾਮਲਾ ਹੁੰਦਾ ਤਾਂ ਫਿਜ਼ੀਓ ਕਮਲੇਸ਼ ਜੈਨ ਵੀ ਸੈਸ਼ਨ ਦੀ ਨਿਗਰਾਨੀ ਕਰਦੇ ਪਰ ਇਸ ਤਰ੍ਹਾਂ ਨਹੀਂ ਹੋਇਆ।

ਇਕ ਸੂਤਰ ਨੇ ਭੇਦ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਅਰਸ਼ ਊਰਜਾ ਨਾਲ ਭਰਪੂਰ ਹੈ। ਉਹ ਲਗਾਤਾਰ ਟ੍ਰੇਨਿੰਗ ਕਰਨ ਦਾ ਸ਼ੈਕੀਨ ਹੈ। ਉਸ ਦੇ ਦਿਨ ਦੇ ਸ਼ਡਿਊਲ ਬਾਰੇ ਜ਼ਿਆਦਾ ਅੰਦਾਜ਼ਾ ਲਾਉਣ ਦੀ ਜ਼ਰੂਰਤ ਨਹੀਂ ਹੈ। ਉਸ ਨੇ ਹਾਲ ਹੀ ’ਚ ਐੱਨ. ਸੀ. ਏ. ਵਿਚ ‘ਬ੍ਰੋਂਕੋ ਟੈਸਟ’ (ਸਪ੍ਰਿੰਟ ਰਿਪੀਟ) ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।


author

cherry

Content Editor

Related News