ਸੰਨਿਆਸ ਦਾ ਫੈਸਲਾ ਵਾਪਸ ਲੈਣ ਲਈ ਤਿਆਰ ਇਰਫਾਨ, ਵਾਪਸੀ ਲਈ ਰੱਖੀ ਇਹ ਸ਼ਰਤ

Sunday, May 10, 2020 - 04:55 PM (IST)

ਸੰਨਿਆਸ ਦਾ ਫੈਸਲਾ ਵਾਪਸ ਲੈਣ ਲਈ ਤਿਆਰ ਇਰਫਾਨ, ਵਾਪਸੀ ਲਈ ਰੱਖੀ ਇਹ ਸ਼ਰਤ

ਸਪੋਰਟਸ ਡੈਸਕ : ਜਨਵਰੀ 2020 ਵਿਚ ਆਪਣੇ 16 ਸਾਲ ਪੁਰਾਣੇ ਕਰੀਅਰ ਨੂੰ ਅਲਵਿਦਾ ਕਹਿਣ ਵਾਲੇ ਇਰਫਾਨ ਪਠਾਨ ਦੋਬਾਰਾ ਭਾਰਤੀ ਟੀਮ ਵਿਚ ਆਉਣ ਲਈ ਤਿਆਰ ਹਨ ਪਰ ਉਸ ਦੀਆਂ ਕੁਝ ਸ਼ਰਤਾਂ ਹਨ। ਦਰਅਸਲ, ਸਾਬਕਾ ਭਾਰਤੀ ਆਲਰਾਊਂਡਰ ਨੇ ਸ਼ਨੀਵਾਰ ਨੂੰ ਕਿਹਾ ਕਿ ਜੇਕਰ ਚੋਣਕਾਰ ਉਸ ਨੂੰ ਵਾਪਸੀ ਦਾ ਭਰੋਸੇ ਦੇਣ ਕਿ ਤਿਆਰੀ ਲਈ 1 ਸਾਲ ਦਾ ਸਮਾਂ ਦਿੰਦੇ ਹਨ ਤਾਂ ਉਹ ਦਿਲ ਅਤੇ ਆਤਮਾ ਨਾਲ ਜੁੱਟ ਜਾਣਗੇ। 

View this post on Instagram

A post shared by Irfan Pathan (@irfanpathan_official) on

ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚਲ ਰਹੇ ਸੁਰੇਸ਼ ਰੈਨਾ ਦੇ ਨਾਲ ਇੰਸਟਾਗ੍ਰਾਮ 'ਤੇ ਲਾਈਵ ਚੈਟ ਕਰਦਿਆਂ ਪਠਾਨ ਨੇ ਕਿਹਾ ਕਿ ਸੰਚਾਰ ਬਹੁਤ ਮਹੱਤਵਪੂਰਨ ਹੈ। ਜੇਕਰ ਬੀ. ਸੀ. ਸੀ. ਆਈ. ਅਧਿਕਾਰੀ ਆਉਂਦੇ ਹਨ ਅਤੇ ਮੈਨੂੰ ਦੱਸਦੇ ਹਨ ਕਿ ਇਰਫਾਨ ਤੁਸੀਂ ਸੰਨਿਆਸ ਲੈ ਚੁੱਕੇ ਹੋ ਪਰ ਤੁਸੀਂ ਇਕ ਸਾਲ ਤਕ ਤਿਆਰੀ ਕਰਦੇ ਹੋ ਤਾਂ ਚੋਣ ਲਈ ਉਪਲਬੱਧ ਰਹੋਗੇ ਤਾਂ ਸਭ ਕੁਝ ਛੱਡ ਕੇ ਸਿਰਫ ਮਿਹਨਤ ਕਰਾਂਗਾ ਪਰ ਇਹ ਗੱਲ ਕੌਣ ਕਰੇਗਾ?

ਦੋਵਾਂ ਕ੍ਰਿਕਟਰਸ ਦਾ ਇਹ ਵੀ ਮੰਨਣਾ ਹੈ ਕਿ ਭਾਰਤੀ ਟੀਮ ਵਿਚ ਚੋਣ ਦੀ ਦੌੜ ਵੀ ਜੋ ਖਿਡਾਰੀ ਸ਼ਾਮਲ ਨਹੀਂ ਹੈ ਉਨ੍ਹਾਂ ਨੂੰ ਵਿਦੇਸ਼ੀ ਟੀ-20 ਲੀਗਾਂ ਵਿਚ ਖੇਡਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਰੈਨਾ ਨੇ ਇੰਸਟਾਗ੍ਰਾਮ 'ਤੇ ਇਕ ਸੈਸ਼ਨ ਵਿਚ ਕਿਹਾ ਕਿ ਬੀ. ਸੀ. ਸੀ. ਆਈ. ਨੂੰ ਆਈ. ਸੀ. ਸੀ. ਜਾਂ ਵਿਦੇਸ਼ੀ ਲੀਗ ਦੀ ਫ੍ਰੈਂਚਾਈਜ਼ੀ ਨਾਲ ਗੱਲ ਕਰ ਕੇ ਸਾਨੂੰ 2 ਵੱਖ-ਵੱਖ ਲੀਗਾਂ ਵਿਚ ਖੇਡਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ।


author

Ranjit

Content Editor

Related News