ਸਾਊਥ ਦੀਆਂ ਫਿਲਮਾਂ 'ਚ ਕੰਮ ਕਰੇਗਾ ਇਰਫਾਨ ਪਠਾਨ

Wednesday, Nov 06, 2019 - 03:35 AM (IST)

ਸਾਊਥ ਦੀਆਂ ਫਿਲਮਾਂ 'ਚ ਕੰਮ ਕਰੇਗਾ ਇਰਫਾਨ ਪਠਾਨ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਦੇ ਬਿਹਤਰੀਨ ਆਲਰਾਊਂਡਰਾਂ 'ਚੋਂ ਇਕ ਰਿਹਾ ਇਰਫਾਨ ਪਠਾਨ ਜਲਦ ਹੀ ਦੱਖਣ ਭਾਰਤ ਦੀਆਂ ਫਿਲਮਾਂ 'ਚ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ।ਭਾਰਤ 'ਚ ਕ੍ਰਿਕਟਰਾਂ ਤੇ ਫਿਲਮਾਂ ਦਾ ਕਾਫੀ ਨੇੜਲਾ ਰਿਸ਼ਤਾ ਰਿਹਾ ਹੈ ਤੇ ਕਈ ਕ੍ਰਿਕਟਰਾਂ ਨੇ ਫਿਲਮਾਂ ਵਿਚ ਹੱਥ ਅਜ਼ਮਾਇਆ ਹੈ ਪਰ ਉਨ੍ਹਾਂ ਨੂੰ ਜ਼ਿਆਦਾ ਸਫਲਤਾ ਨਹੀਂ ਮਿਲੀ ਹੈ। ਭਾਰਤ ਵਲੋਂ 29 ਟੈਸਟ, 120 ਵਨ ਡੇ ਤੇ 24 ਟੀ-20 ਖੇਡਣ ਵਾਲਾ 35 ਸਾਲਾ ਇਰਫਾਨ ਜਲਦ ਹੀ ਸਾਊਥ ਦੀ ਫਿਲਮ ਵਿਚ ਉਤਰਨ ਜਾ ਰਿਹਾ ਹੈ, ਜਿਸ ਵਿਚ ਮੁੱਖ ਭੂਮਿਕਾ ਦੱਖਣੀ ਭਾਰਤ ਦੇ ਸੁਪਰਸਟਾਰ ਵਿਕਰਮ ਦੀ ਰਹੇਗੀ, ਜਦਕਿ ਇਸ ਫਿਲਮ ਵਿਚ ਇਰਫਾਨ ਪੁਲਸ ਇੰਸਪੈਕਟਰ ਦੀ ਭੂਮਿਕਾ ਨਿਭਾਏਗਾ।

PunjabKesari
ਇਰਫਾਨ ਕ੍ਰਿਕਟ ਦੇ ਮੈਦਾਨ ਤੋਂ ਕੁਮੈਂਟੇਟਰ ਦੀ ਭੂਮਿਕਾ ਵਿਚ ਕਾਫੀ ਸਫਲ ਨਜ਼ਰ ਆ ਰਿਹਾ ਹੈ ਤੇ ਬੜੌਦਾ ਦੇ ਇਸ ਬੇਹੱਦ ਹੈਂਡਸਮ ਖਿਡਾਰੀ ਨੂੰ ਫਿਲਮਾਂ ਵਿਚ ਦੇਖਣ ਦਾ ਇੰਤਜ਼ਾਰ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਰਹੇਗਾ। ਇਰਫਾਨ ਨੇ ਦੱਸਿਆ ਕਿ ਉਹ ਇਸ ਫਿਲਮ ਵਿਚ ਇੰਸਪੈਕਟਰ ਦੀ ਭੂਮਿਕਾ ਨਿਭਾਉਣ ਜਾ ਰਿਹਾ ਹੈ ਪਰ ਉਸ ਨੇ ਡਾਇਰੈਕਟਰ ਵਿਜੇ ਨੂੰ ਸਪੱਸ਼ਟ ਕੀਤਾ ਹੈ ਕਿ ਫਿਲਮਾਂ ਵਿਚ ਉਤਰਨ ਦੇ ਬਾਵਜੂਦ ਉਹ ਆਪਣੇ ਮਜ਼ਹਬ ਦੇ ਨਾਲ ਸਮਝੌਤਾ ਨਹੀਂ ਕਰੇਗਾ।  ਉਸ ਨੇ ਨਾਲ ਹੀ ਦੱਸਿਆ ਕਿ ਜਲਦ ਇਸ ਫਿਲਮ ਦਾ ਐਲਾਨ ਕਰ ਦਿੱਤਾ ਜਾਵੇਗਾ।

PunjabKesari
ਉਸ ਨੇ ਦੱਸਿਆ ਕਿ ਉਹ ਡਾਇਰੈਕਟਰ ਨੂੰ ਦੱਸ ਚੁੱਕਾ ਹੈ ਕਿ ਉਹ ਫਿਲਮਾਂ ਵਿਚ ਨਾ ਤਾਂ ਸ਼ਰਟ ਉਤਾਰੇਗਾ ਤੇ ਨਾ ਹੀ ਕਿਸੇ ਹੀਰੋਇਨ ਦੇ ਨਾਲ ਗੀਤ ਗਾਏਗਾ। ਇਰਫਾਨ ਨੇ ਕਿਹਾ, ''ਮੈਂ ਮੰਨਦਾ ਹਾਂ ਕਿ ਫਿਲਮਾਂ ਵਿਚ ਕੰਮ ਕਰਨਾ ਬੁਰੀ ਗੱਲ ਨਹੀਂ ਹੈ ਪਰ ਕੁਝ ਚੀਜ਼ਾਂ ਅਜਿਹੀਆਂ ਹਨ, ਜਿਹੜੀਆਂ ਮੈ ਆਪਣੇ ਮਜ਼ਹਬ ਦੇ ਹਿਸਾਬ ਨਾਲ ਚਲਦਾ ਹਾਂ।''


author

Gurdeep Singh

Content Editor

Related News