ਇਰਫਾਨ ਪਠਾਨ ਸਮੇਤ ਬਾਕੀ ਖਿਡਾਰੀਆਂ ਨੂੰ ਜੰਮੂ-ਕਸ਼ਮੀਰ ਨੂੰ ਛੱਡਣ ਦੇ ਹੁਕਮ
Sunday, Aug 04, 2019 - 02:02 PM (IST)
ਸਪੋਰਟਸ ਡੈਸਕ— ਕਸ਼ਮੀਰ ਵਾਦੀ 'ਚ ਵੱਧ ਰਹੇ ਤਣਾਅ ਦੇ ਬਾਅਦ ਭਾਰਤ ਦੇ ਆਲਰਾਊਂਡਰ ਖਿਡਾਰੀ ਇਰਫਾਨ ਪਠਾਨ ਅਤੇ ਜੰਮੂ ਕਸ਼ਮੀਰ ਕ੍ਰਿਕਟ ਦੇ ਹੋਰ ਮੈਂਬਰਾਂ ਨੂੰ ਛੇਤੀ ਹੀ ਸੂਬਾ ਛੱਡਣ ਨੂੰ ਕਿਹਾ ਗਿਆ ਹੈ। ਭਾਰਤ ਸਰਕਾਰ ਨੇ ਸੁਰੱਖਿਆ ਕਾਰਨਾਂ ਨਾਲ ਸੈਲਾਨੀਆਂ ਨੂੰ ਅਮਰਨਾਥ ਯਾਤਰੀਆਂ ਨੂੰ ਵੀ ਸ਼੍ਰੀਨਗਰ ਤੋਂ ਬਾਹਰ ਜਾਣ ਨੂੰ ਕਿਹਾ ਹੈ।

ਜ਼ਿਕਰਯੋਗ ਹੈ ਕਿ ਪਠਾਨ ਜੰਮੂ-ਕਸ਼ਮੀਰ ਕ੍ਰਿਕਟ ਟੀਮ ਨਾਲ ਜੁੜੇ ਹੋਏ ਹਨ ਅਤੇ ਬਾਕੀ ਖਿਡਾਰੀਆਂ ਨੂੰ ਟ੍ਰੇਨਿੰਗ ਦੇ ਰਹੇ ਹਨ। ਉਨ੍ਹਾਂ ਦੇ ਨਾਲ ਕੋਚ ਮਿਸਾਦ, ਕੋਚ ਮਿਲਾਪ ਮੇਵੜਾ ਅਤੇ ਟ੍ਰੇਨਰ ਸੁਦਰਸ਼ਨ ਨੂੰ ਵੀ ਸੂਬਾ ਛੱਡਣ ਨੂੰ ਕਿਹਾ ਗਿਆ ਹੈ। ਇਹ ਘਰੇਲੂ ਸੈਸ਼ਨ ਤੋਂ ਪਹਿਲਾਂ ਜੰਮੂ ਕਸ਼ਮੀਰ ਕ੍ਰਿਕਟ ਲਈ ਵੱਡਾ ਝਟਕਾ ਹੋ ਸਕਦਾ ਹੈ ਕਿਉਕਿ 17 ਅਗਸਤ ਤੋਂ ਦਿਲੀਪ ਟ੍ਰਾਫੀ ਟੂਰਨਾਮੈਂਟ ਦਾ ਆਯੋਜਨ ਹੋ ਰਿਹ ਹੈ। ਇਸ ਤੋਂ ਬਾਅਦ ਪੰਜਾਹ ਓਵਰ ਦਾ ਘਰੇਲੂ ਟੂਰਨਾਮੈਂਟ ਵਿਜੇ ਹਜ਼ਾਰੇ ਟਰਾਫੀ ਵੀ ਖੇਡਿਆ ਜਾਵੇਗਾ ਅਤੇ ਰਣਜੀ ਟਰਾਫੀ ਦਾ ਲੀਗ ਰਾਊਂਡ ਦਸੰਬਰ ਤੋਂ ਸ਼ੁਰੂ ਹੋਣ ਵਾਲਾ ਹੈ।
ਸੂਬੇ 'ਚ ਮਚੀ ਹਲਚਲ ਨੇ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਨੂੰ ਸਾਰੀਆਂ ਕ੍ਰਿਕਟ ਗਤੀਵਿਧੀਆਂ ਨੂੰ ਸਸਪੈਂਡ ਕਰਨ ਅਤੇ ਇੱਥੇ ਤਕ ਕਿ 100 ਤੋਂ ਵੱਧ ਕ੍ਰਿਕਟਰਾਂ ਨੂੰ ਘਰ ਭੇਜਣ ਲਈ ਮਜਬੂਰ ਹੋਣਾ ਪਿਆ ਹੈ, ਜੋ ਸ਼੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਸਟੇਡੀਅਮ 'ਚ ਡੇਰਾ ਪਾਏ ਹੋਏ ਸਨ।
