ਰਹਾਣੇ ਦੀ ਕਪਤਾਨੀ ''ਤੇ ਇਰਫਾਨ ਪਠਾਨ ਦੀ ਨਜ਼ਰ, ਕਿਹਾ- ਇਸ ਨੂੰ ਬਣਾਓ ਟੀਮ ਦਾ ਕਪਤਾਨ
Monday, Nov 09, 2020 - 10:52 PM (IST)
ਨਵੀਂ ਦਿੱਲੀ : ਅਜਿੰਕਿਯ ਰਹਾਣੇ ਆਸਟਰੇਲੀਆ ਟੈਸਟ ਲਈ ਭਾਰਤ ਦੀ ਸੋਧ ਕੇ ਟੀਮ 'ਚ ਉਪ ਕਪਤਾਨ ਬਰਕਰਾਰ ਹਨ ਪਰ ਇਰਫਾਨ ਪਠਾਨ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਕਿਤੇ ਜ਼ਿਆਦਾ ਖ਼ੁਰਾਂਟ ਰੋਹਿਤ ਸ਼ਰਮਾ ਨੂੰ ਵਿਰਾਟ ਕੋਹਲੀ ਦੀ ਗੈਰ-ਹਾਜ਼ਰੀ 'ਚ ਟੀਮ ਦੀ ਅਗਵਾਈ ਕਰਨੀ ਚਾਹੀਦੀ ਹੈ ਜੋ ਲੜੀ ਦੀ ਸ਼ੁਰੂਆਤੀ ਮੈਚ 'ਚ ਖੇਡਣ ਤੋਂ ਬਾਅਦ ਉਪਲੱਬਧ ਨਹੀਂ ਹੋਣਗੇ।
ਇਹ ਵੀ ਪੜ੍ਹੋ: ਯੁਵਰਾਜ ਨੇ ਕੀਤੀ ਹੈਦਰਾਬਾਦ ਦੇ ਇਸ ਬੱਲੇਬਾਜ਼ ਦੀ ਤਾਰੀਫ਼, ਕਿਹਾ- ਹੋ ਸਕਦੈ ਭਵਿੱਖ ਦਾ ਸਪੈਸ਼ਲ ਖਿਡਾਰੀ
ਕੋਹਲੀ ਨੂੰ ਪਹਿਲਾਂ ਟੈਸਟ ਤੋਂ ਬਾਅਦ ਪੈਟਰਨਟੀ ਛੁੱਟੀ ਪ੍ਰਦਾਨ ਕੀਤੀ ਗਈ ਹੈ ਅਤੇ ਪਠਾਨ ਨੇ ਕਿਹਾ ਕਿ ਇਸ ਨਾਲ ਟੀਮ 'ਤੇ ਕਾਫ਼ੀ ਅਸਰ ਪਵੇਗਾ ਜਿਸ ਨੇ ਦੋ ਸੀਜ਼ਨ ਪਹਿਲਾਂ ਉਨ੍ਹਾਂ ਦੀ ਅਗਵਾਈ 'ਚ ਇਤਿਹਾਸਕ ਲੜੀ ਜਿੱਤੀ ਸੀ। ਪਠਾਨ ਨੇ ਕਿਹਾ ਕਿ ਵਿਰਾਟ ਕੋਹਲੀ ਦੇ ਨਾ ਹੋਣ ਨਾਲ ਟੀਮ 'ਤੇ ਕਾਫ਼ੀ ਪ੍ਰਭਾਵ ਪਵੇਗਾ ਪਰ ਤੁਹਾਨੂੰ ਉਨ੍ਹਾਂ ਦੇ ਫੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ। ਸਾਨੂੰ ਕ੍ਰਿਕਟ ਦੇ ਬਾਹਰ ਦੀ ਜ਼ਿੰਦਗੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ, ਪਰਿਵਾਰ ਬਹੁਤ ਮਹੱਤਵਪੂਰਣ ਹੈ।
ਉਨ੍ਹਾਂ ਕਿਹਾ ਕਿ ਮੈਦਾਨ 'ਤੇ ਇਸ ਦਾ ਯਕੀਨੀ ਤੌਰ 'ਤੇ ਕਾਫ਼ੀ ਵੱਡਾ ਅੰਤਰ ਪੈਦਾ ਹੋਵੇਗਾ ਅਤੇ ਕਿਸੇ ਲਈ ਉਨ੍ਹਾਂ ਦੀ ਜਗ੍ਹਾ ਲੈਣਾ ਕਾਫ਼ੀ ਮੁਸ਼ਕਲ ਹੋਵੇਗਾ। ਇੰਨੇ ਸਾਲਾਂ ਤੱਕ ਉਨ੍ਹਾਂ ਨੇ ਜਿਹੋ ਜਿਹਾ ਪ੍ਰਦਰਸ਼ਨ ਕੀਤਾ ਹੈ ਅਤੇ ਉਹ ਵੀ ਹਰ ਤਰ੍ਹਾਂ ਦੇ ਹਾਲਾਤਾਂ 'ਚ। ਪਠਾਨ ਦੀ ਨਿੱਜੀ ਰਾਏ ਹੈ ਕਿ ਕੋਹਲੀ ਦੀ ਗੈਰ-ਹਾਜ਼ਰੀ 'ਚ ਰੋਹਿਤ ਨੂੰ ਟੀਮ ਦੀ ਕਪਤਾਨੀ ਕਰਨੀ ਚਾਹੀਦੀ ਹੈ ਹਾਲਾਂਕਿ ਰਹਾਣੇ ਨੂੰ ਫਿਲਹਾਲ ਉਪ ਕਪਤਾਨ ਬਣਾਇਆ ਹੋਇਆ ਹੈ।
ਰੋਹਿਤ ਨੇ ਮੁੰਬਈ ਇੰਡੀਅਨਸ ਦੀ ਅਗਵਾਈ ਕਰਦੇ ਹੋਏ ਟੀਮ ਨੂੰ ਕਈ ਇੰਡੀਅਨ ਪ੍ਰੀਮੀਅਰ ਲੀਗ ਖਿਤਾਬ ਦਿਲਵਾਏ ਹਨ ਅਤੇ ਨਾਲ ਹੀ ਨਿਦਹਾਸ ਟਰਾਫੀ ਅਤੇ ਏਸ਼ੀਆ ਕੱਪ 'ਚ ਭਾਰਤ ਨੂੰ ਦੋ ਵੱਡੀਆਂ ਟਰਾਫੀਆਂ ਹਾਸਲ ਕਰਵਾਈਆਂ ਹਨ। ਰਹਾਣੇ ਖ਼ਿਲਾਫ਼ ਕੁੱਝ ਨਹੀਂ ਹੈ ਪਰ ਰੋਹਿਤ ਨੂੰ ਕਪਤਾਨੀ ਕਰਨੀ ਚਾਹੀਦੀ ਹੈ। ਉਹ ਵਧੀਆ ਕਪਤਾਨ ਹੈ ਅਤੇ ਉਹ ਸਾਬਤ ਕਰ ਚੁੱਕਾ ਹੈ ਅਤੇ ਉਸ ਦੇ ਕੋਲ ਜ਼ਰੂਰੀ ਅਨੁਭਵ ਵੀ ਹੈ।