ਈਰਾਨੀ ਕੱਪ : ਅਰਥਵ ਤਾਇਡੇ ਦੇ ਸੈਂਕੜੇ ਨੇ ਵਿਦਰਭ ਨੂੰ ਸੰਭਾਲਿਆ

Wednesday, Oct 01, 2025 - 11:45 PM (IST)

ਈਰਾਨੀ ਕੱਪ : ਅਰਥਵ ਤਾਇਡੇ ਦੇ ਸੈਂਕੜੇ ਨੇ ਵਿਦਰਭ ਨੂੰ ਸੰਭਾਲਿਆ

ਨਾਗਪੁਰ (ਯੂ. ਐੱਨ. ਆਈ.)– ਅਰਥਵ ਤਾਇਡੇ (ਅਜੇਤੂ 118) ਦੇ ਸੈਂਕੜੇ ਤੇ ਯਸ਼ ਰਾਠੌੜ (91) ਦੇ ਅਰਧ ਸੈਂਕੜੇ ਦੇ ਦਮ ’ਤੇ ਵਿਦਰਭ ਨੇ ਬੱੁਧਵਾਰ ਨੂੰ ਈਰਾਨੀ ਕੱਪ ਦੇ ਮੁਕਾਬਲੇ ਵਿਚ ਰੈਸਟ ਆਫ ਇੰਡੀਆ ਵਿਰੁੱਧ ਪਹਿਲੇ ਦਿਨ ਦੀ ਖੇਡ ਖਤਮ ਹੋਣ ਦੇ ਸਮੇਂ 5 ਵਿਕਟਾਂ ’ਤੇ 280 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ।

ਅੱਜ ਇੱਥੇ ਵਿਦਰਭ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਕਰਨ ਉਤਰੀ ਵਿਦਰਭ ਲਈ ਅਰਥਵ ਤਾਇਡੇ ਤੇ ਅਮਨ ਮੋਖਾੜੇ ਦੀ ਜੋੜੀ ਨੇ ਪਹਿਲੀ ਵਿਕਟ ਲਈ 40 ਦੌੜਾਂ ਜੋੜੀਆਂ। 8ਵੇਂ ਓਵਰ ਵਿਚ ਆਕਾਸ਼ ਦੀਪ ਨੇ ਮੋਖਾੜੇ (19) ਨੂੰ ਆਊਟ ਕਰ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਧਰੁਵ ਸ਼ੌਰੀ ਨੇ ਅਰਥਵ ਤਾਇਡੇ ਦੇ ਨਾਲ ਦੂਜੀ ਵਿਕਟ ਲਈ 40 ਦੌੜਾਂ ਦੀ ਸਾਂਝੇਦਾਰੀ ਕੀਤੀ। 23ਵੇਂ ਓਵਰ ਵਿਚ ਮਾਨਵ ਸੁਥਾਰ ਨੇ ਪਹਿਲਾਂ ਧਰੁਵ ਸ਼ੌਰੀ (18) ਤੇ ਫਿਰ ਦਾਨਿਸ਼ ਮਾਲੇਵਰ (0) ਨੂੰ ਆਊਟ ਕਰ ਕੇ ਵਿਦਰਭ ਨੂੰ ਝੰਜੋੜ ਕੇ ਰੱਖ ਦਿੱਤਾ। ਉਸ ਸਮੇਂ ਟੀਮ ਦਾ ਸਕੋਰ 80 ਦੌੜਾਂ ਸੀ।

ਅਜਿਹੇ ਸੰਕਟ ਦੇ ਸਮੇਂ ਬੱਲੇਬਾਜ਼ੀ ਕਰਨ ਆਏ ਯਸ਼ ਰਾਠੌੜ ਨੇ ਅਰਥਵ ਤਾਇਡੇ ਦੇ ਨਾਲ ਪਾਰੀ ਨੂੰ ਸੰਭਾਲਿਆ। ਦੋਵਾਂ ਬੱਲੇਬਾਜ਼ਾਂ ਵਿਚਾਲੇ ਤੀਜੀ ਵਿਕਟ ਲਈ 184 ਦੌੜਾਂ ਦੀ ਸਾਂਝੇਦਾਰੀ ਹੋਈ।74ਵੇਂ ਓਵਰ ਵਿਚ ਮਾਨਵ ਸੁਥਾਰ ਨੇ ਸੈਂਕੜੇ ਵੱਲ ਵੱਧ ਰਹੇ ਯਸ਼ ਰਾਠੌੜ ਨੂੰ ਆਊਟ ਕਰ ਕੇ ਵਿਦਰਭ ਨੂੰ ਚੌਥਾ ਝਟਕਾ ਦਿੱਤਾ। ਰਾਠੌੜ ਨੇ 153 ਗੇਂਦਾਂ ਵਿਚ 6 ਚੌਕੇ ਤੇ 1 ਛੱਕਾ ਲਾਉਂਦੇ ਹੋਏ 91 ਦੌੜਾਂ ਬਣਾਈਆਂ। ਕਪਤਾਨ ਅਕਸ਼ੈ ਵਡਕਰ (5) ਨੂੰ ਆਕਾਸ਼ ਦੀਪ ਨੇ ਆਊਟ ਕੀਤਾ।ਦਿਨ ਦੀ ਖੇਡ ਖਤਮ ਹੋਣ ਦੇ ਸਮੇਂ ਵਿਦਰਭ ਨੇ 84 ਓਵਰਾਂ ਵਿਚ 5 ਵਿਕਟਾਂ ’ਤੇ 280 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਦਿੱਤੀ ਹੈ। ਅਰਥਵ ਤਾਇਡੇ (ਅਜੇਤੂ 118) ਤੇ ਯਸ਼ ਠਾਕੁਰ (ਅਜੇਤੂ 4) ਕ੍ਰੀਜ਼ ’ਤੇ ਮੌਜੂਦ ਹਨ। ਰੈਸਟ ਆਫ ਇੰਡੀਆ ਲਈ ਮਾਨਵ ਸੁਥਾਰ ਨੇ 3 ਤੇ ਆਕਾਸ਼ ਦੀਪ ਨੇ 2 ਵਿਕਟਾਂ ਲਈਆਂ।ਭਾਰਤੀ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਵਨ ਡੇ ਵਿਚ ਆਪਣਾ ਪਹਿਲਾ ਸੈਂਕੜਾ 2023 ਵਿਚ ਬਣਾਇਆ ਸੀ। ਸੈਮਸਨ ਨੇ ਤਦ 114 ਗੇਂਦਾਂ ਵਿਚ 108 ਦੌੜਾਂ ਦੀ ਪਾਰੀ ਖੇਡੀ ਸੀ।ਐਲੇਡ ਕੈਰੀ ਆਸਟ੍ਰੇਲੀਆ ਦਾ ਕਲੱਬ ਕ੍ਰਿਕਟਰ ਸੀ, ਜਿਸ ਨੇ 2017 ਵਿਚ ਗੋਲਡਨ ਪੁਆਇੰਟ ਕ੍ਰਿਕਟ ਕਲੱਬ ਵੱਲੋਂ ਖੇਡਦੇ ਹੋਏ ਈਸਟ ਬੈਲਰੈਟ ਵਿਰੁੱਧ 6 ਗੇਂਦਾਂ ਵਿਚ 6 ਵਿਕਟਾਂ ਲੈ ਕੇ ਇਤਿਹਾਸ ਰਚਿਆ ਸੀ।


author

Hardeep Kumar

Content Editor

Related News