IPL ਦੇ ਪਹਿਲੇ ਮੈਚ ''ਤੇ ਹੀ ਛਾ ਗਏ ''ਸੰਕਟ ਦੇ ਬੱਦਲ'', ਕਿਤੇ ਹੋ ਨਾ ਜਾਵੇ ''ਓਹੀ'' ਕੰਮ
Friday, Mar 21, 2025 - 06:44 PM (IST)

ਸਪੋਰਟਸ ਡੈਸਕ- 22 ਮਾਰਚ ਦਿਨ ਸ਼ਨੀਵਾਰ ਨੂੰ ਆਈ.ਪੀ.ਐੱਲ. ਦੇ 18ਵੇਂ ਸੀਜ਼ਨ ਦਾ ਆਗਾਜ਼ ਹੋਣ ਜਾ ਰਿਹਾ ਹੈ। ਆਈ.ਪੀ.ਐੱਲ. ਦੇ 18ਵੇਂ ਸੀਜ਼ਨ ਦਾ ਪਹਿਲਾ ਮੁਕਾਬਲਾ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਤੇ ਰਾਇਲ ਚੈਲੰਜਰਜ਼ ਬੰਗਲੁਰੂ ਵਿਚਾਲੇ ਕੋਲਕਾਤਾ ਦੇ ਈਡਨ ਗਾਰਡਨਜ਼ 'ਚ ਖੇਡਿਆ ਜਾਵੇਗਾ।
ਪਰ ਪਹਿਲੇ ਹੀ ਮੈਚ 'ਚ ਮੌਸਮ ਖੇਡ ਵਿਗਾੜ ਸਕਦਾ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਕੁਝ ਦਿਨਾਂ ਲਈ ਪੱਛਮੀ ਬੰਗਾਲ ਸਣੇ ਆਸ-ਪਾਸ ਦੇ ਇਲਾਕਿਆਂ ਲਈ ਵੀ ਭਾਰੀ ਬਾਰਿਸ਼ ਤੇ ਤੂਫ਼ਾਨ ਦਾ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ 'ਚ ਤੇਜ਼ ਹਵਾਵਾਂ ਦੇ ਨਾਲ ਗਰਜ ਦੇ ਨਾਲ ਭਾਰੀ ਬਾਰਿਸ਼ ਤੇ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਹ ਵੀ ਪੜ੍ਹੋ- ਕ੍ਰਿਕਟ ਦੇ 'ਏਲੀਅਨ' ਨੇ IPL ਪਲੇਆਫ਼ ਦੀ ਕੀਤੀ ਭਵਿੱਖਬਾਣੀ, 5 ਵਾਰ ਦੀ ਚੈਂਪੀਅਨ ਟੀਮ ਨੂੰ ਨਹੀਂ ਮੰਨਿਆ ਦੌੜ ਦਾ ਹਿੱਸਾ
ਮੈਚ ਤੋਂ ਪਹਿਲਾਂ ਟੂਰਨਾਮੈਂਟ ਦੀ ਓਪਨਿੰਗ ਸੈਰਾਮਨੀ ਵੀ ਹੋਣੀ ਹੈ, ਜਿਸ 'ਚ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ ਨੇ ਵੀ ਪ੍ਰਫਾਰਮ ਕਰਨਾ ਹੈ। ਜੇਕਰ ਮੌਸਮ ਵਿਗੜ ਗਿਆ ਤਾਂ ਪ੍ਰਸ਼ੰਸਕਾਂ ਨੂੰ ਉਸ ਦੀ ਪ੍ਰਫਾਰਮੈਂਸ ਦੇ ਕੈਂਸਲ ਹੋਣ ਦੀ ਵੀ ਚਿੰਤਾ ਸਤਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਵਾਰ ਕੇ.ਕੇ.ਆਰ. ਦੀ ਕਮਾਨ ਅਜਿੰਕਯ ਰਹਾਣੇ ਸੰਭਾਲ ਰਹੇ ਹਨ, ਜਦਕਿ ਆਰ.ਸੀ.ਬੀ. ਦੀ ਕਪਤਾਨੀ ਨੌਜਵਾਨ ਬੱਲੇਬਾਜ਼ ਰਜਤ ਪਾਟੀਦਾਰ ਸੰਭਾਲਣਗੇ। ਕੋਲਕਾਤਾ ਨੇ ਪਿਛਲੀ ਵਾਰ ਟੀਮ ਨੂੰ ਚੈਂਪੀਅਨ ਬਣਾਉਣ ਵਾਲੇ ਕਪਤਾਨ ਸ਼੍ਰੇਅਸ ਅਈਅਰ ਨੂੰ ਰਿਲੀਜ਼ ਕਰ ਦਿੱਤਾ, ਜਿਨ੍ਹਾਂ ਨੂੰ ਪੰਜਾਬ ਕਿੰਗਜ਼ ਨੇ 26.75 ਕਰੋੜ ਰੁਪਏ ਦੀ ਰਿਕਾਰਡ ਬੋਲੀ ਲਗਾ ਕੇ ਆਪਣੀ ਟੀਮ 'ਚ ਸ਼ਾਮਲ ਕਰ ਲਿਆ ਤੇ ਟੀਮ ਦੀ ਕਮਾਨ ਸੌਂਪ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e