T20 WC ਦੀਆਂ ਤਿਆਰੀਆਂ ਲਈ IPL ਮਹੱਤਵਪੂਰਨ, ਟੀਮ ਵਿੱਚ ਜਗ੍ਹਾ ਬਣਾਉਣ ਬਾਰੇ ਵੀ ਬੋਲੇ ਸ਼ਿਵਮ ਦੂਬੇ

01/14/2024 4:06:33 PM

ਇੰਦੌਰ— ਆਲਰਾਊਂਡਰ ਸ਼ਿਵਮ ਦੂਬੇ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਇਸ ਸਾਲ ਜੂਨ 'ਚ ਵੈਸਟਇੰਡੀਜ਼ ਅਤੇ ਅਮਰੀਕਾ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦੀਆਂ ਤਿਆਰੀਆਂ 'ਚ ਅਹਿਮ ਭੂਮਿਕਾ ਨਿਭਾਏਗੀ। ਪਿਛਲੇ ਸਾਲ ਦੇ ਵਨਡੇ ਵਿਸ਼ਵ ਕੱਪ ਤੋਂ ਬਾਅਦ ਭਾਰਤ ਨੇ ਸਿਰਫ ਚਾਰ ਟੀ-20 ਮੈਚ ਖੇਡੇ ਹਨ। ਜੂਨ 'ਚ ਹੋਣ ਵਾਲੇ ਗਲੋਬਲ ਈਵੈਂਟ ਤੋਂ ਪਹਿਲਾਂ ਇਸ ਫਾਰਮੈਟ 'ਚ ਦੋ ਹੋਰ ਮੈਚ ਅਫਗਾਨਿਸਤਾਨ ਖਿਲਾਫ ਖੇਡੇ ਜਾਣੇ ਹਨ।

ਦੂਬੇ ਨੇ ਅਫਗਾਨਿਸਤਾਨ ਦੇ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਤੋਂ ਪਹਿਲਾਂ ਕਿਹਾ, 'ਇਹ (ਆਈ.ਪੀ.ਐੱਲ.) ਸਾਡੇ ਸਾਰਿਆਂ ਲਈ ਬਹੁਤ ਮਹੱਤਵਪੂਰਨ ਹੋਵੇਗਾ, ਕਿਉਂਕਿ ਸਿਰਫ ਦੋ ਟੀ-20 ਅੰਤਰਰਾਸ਼ਟਰੀ ਮੈਚ ਬਾਕੀ ਹਨ। ਆਈ. ਪੀ. ਐਲ. ਇੱਕ ਵੱਡਾ ਪਲੇਟਫਾਰਮ ਹੈ ਅਤੇ ਜੇਕਰ ਤੁਸੀਂ ਇਸ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋ ਤਾਂ ਤੁਹਾਨੂੰ ਰਾਸ਼ਟਰੀ ਟੀਮ ਵਿੱਚ ਜਗ੍ਹਾ ਬਣਾਉਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ, 'ਟੀਮ ਦੀ ਯੋਜਨਾਬੰਦੀ ਅਤੇ ਤਾਲਮੇਲ 'ਤੇ ਕੰਮ ਚੱਲ ਰਿਹਾ ਹੈ। 

ਇਹ ਵੀ ਪੜ੍ਹੋ : IND v AFG, 2nd T20I : ਅਜੇਤੂ ਬੜ੍ਹਤ ਬਣਾਉਣ ਉਤਰੇਗਾ ਭਾਰਤ, ਮੌਸਮ, ਪਿੱਚ ਰਿਪੋਰਟ ਤੇ ਸੰਭਾਵਿਤ 11 ਦੇਖੋ

ਅਸੀਂ ਜਿੰਨਾ ਜ਼ਿਆਦਾ ਟੀ-20 ਖੇਡਦੇ ਹਾਂ, ਅਸੀਂ ਇਸ ਨੂੰ ਬਿਹਤਰ ਸਮਝ ਸਕਾਂਗੇ। ਦੂਬੇ ਖੁਦ ਵੀ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ 'ਚ ਜਗ੍ਹਾ ਬਣਾਉਣ ਦੀ ਦੌੜ 'ਚ ਹਨ। ਇਸ ਬਾਰੇ ਪੁੱਛੇ ਜਾਣ 'ਤੇ ਉਸ ਨੇ ਕਿਹਾ ਕਿ ਉਹ ਬਹੁਤਾ ਅੱਗੇ ਦੀ ਨਹੀਂ ਸੋਚ ਰਹੇ ਹਨ ਅਤੇ ਆਉਣ ਵਾਲੇ ਮੈਚਾਂ 'ਤੇ ਧਿਆਨ ਦੇ ਰਹੇ ਹਨ। ਉਸ ਨੇ ਕਿਹਾ, 'ਟੀਮ ਵਿੱਚ ਖੇਡਣ ਵਾਲੇ ਕਿਸੇ ਵੀ ਖਿਡਾਰੀ ਦਾ ਉਦੇਸ਼ ਵਿਸ਼ਵ ਕੱਪ ਖੇਡਣਾ ਹੁੰਦਾ ਹੈ।

ਵਿਸ਼ਵ ਕੱਪ ਖੇਡਣਾ ਯਕੀਨੀ ਤੌਰ 'ਤੇ ਮੇਰੇ ਦਿਮਾਗ ਵਿੱਚ ਹੈ, ਪਰ ਇਹ ਅਜੇ ਬਹੁਤ ਦੂਰ ਹੈ। ਫਿਲਹਾਲ ਮੇਰਾ ਟੀਚਾ ਕੱਲ੍ਹ ਦੇ ਮੈਚ 'ਚ ਚੰਗਾ ਪ੍ਰਦਰਸ਼ਨ ਕਰਨਾ ਹੈ। ਉਸ ਨੇ ਕਿਹਾ, 'ਮੈਂ ਪਿਛਲੇ ਮੈਚ 'ਚ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਹੁਣ ਅਗਲੇ ਮੈਚ 'ਚ ਵੀ ਬਿਹਤਰ ਪ੍ਰਦਰਸ਼ਨ ਕਰਨ ਦਾ ਟੀਚਾ ਹੈ। ਦੁਬੇ ਨੇ ਸੀਰੀਜ਼ ਦੇ ਪਹਿਲੇ ਮੈਚ 'ਚ ਆਪਣੇ ਹਰਫਨਮੌਲਾ ਪ੍ਰਦਰਸ਼ਨ ਲਈ 'ਮੈਨ ਆਫ ਦਾ ਮੈਚ' ਦਾ ਪੁਰਸਕਾਰ ਜਿੱਤਿਆ। ਉਸ ਨੇ ਨੌਂ ਦੌੜਾਂ ਦੇ ਕੇ ਇੱਕ ਵਿਕਟ ਲਈ ਅਤੇ 40 ਗੇਂਦਾਂ ਵਿੱਚ 60 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਭਾਰਤ ਨੂੰ ਜਿੱਤ ਵੱਲ ਲੈ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Tarsem Singh

Content Editor

Related News