IPL''ਚ ਪਹਿਲੀ ਜਿੱਤ ਹਾਸਲ ਕਰਨ ਦੇ ਲਈ ਭਿੜਣਗੇ ਗੰਭੀਰ ਅਤੇ ਰੋਹਿਤ

04/14/2018 12:54:01 PM

ਮੁੰਬਈ— ਆਈ.ਪੀ.ਐੱਲ. 'ਚ ਕੋਲਕਾਤਾ ਨਾਈਟਰਾਈਜ਼ਰਸ ਨੂੰ ਦੋ ਬਾਰ ਚੈਂਪੀਅਨ ਬਣਾਉਣ ਵਾਲੇ ਗੌਤਮ ਗੰਭੀਰ ਦਿੱਲੀ ਡੇਅਰਡੇਵਿਲਜ਼ ਦੀ ਕਪਤਾਨੀ ਸੰਭਲਣ ਦੇ ਬਾਅਦ ਇਸ ਟੀਮ ਦਾ ਭਾਗ ਨਹੀਂ ਬਦਲ ਪਾ ਰਹੇ ਹਨ ਅਤੇ ਦਿੱਲੀ ਨੂੰ ਉਨ੍ਹਾਂ ਦੀ ਕਪਤਾਨੀ 'ਚ ਪਹਿਲੇ ਦੋ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦਿੱਲੀ ਦਾ ਆਈ.ਪੀ.ਐੱਲ-11 'ਚ ਸ਼ਨੀਵਾਰ ਨੂੰ ਗਤ ਚੈਂਪੀਅਨ ਮੁੰਬਈ ਇੰਡੀਅਨਸ ਦੇ ਨਾਲ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਮੁਕਾਬਲਾ ਹੋਣਾ ਹੈ।

ਮੁੰਬਈ ਦੀ ਟੀਮ ਦੀ ਵੀ ਸ਼ੁਰੂਆਤ ਚੰਗੀ ਨਹੀਂ ਰਹੀ ਹੈ ਅਤੇ ਉਸਨੂੰ ਵੀ ਆਪਣੇ ਪਹਿਲੇ ਦੋ ਮੁਕਾਬਲਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦਿੱਲੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਛੈ ਵਿਕਟਾਂ ਅਤੇ ਰਾਜਸਥਾਨ ਰਾਇਲਜ਼ ਨੇ ਮੁਕਾਬਲੇ '10 ਦੋੜਾਂ ਨਾਲ ਹਰਾਇਆ ਹੈ ਜਦਕਿ ਮੁੰਬਈ ਨੂੰ ਉਦਘਾਟਨ ਮੈਚ 'ਚ ਚੇਨਈ ਸੁਪਰਕਿੰਗਜ਼ ਨੇ ਇਕ ਵਿਕਟ ਨਾਲ ਅਤੇ ਸਨਰਾਈਜ਼ਰਸ ਹੈਦਰਾਬਾਦ ਨੇ ਕਲ ਆਖਰੀ ਗੇਂਦ 'ਤੇ ਇਕ ਵਿਕਟ ਨਾਲ ਹਰਾਇਆ। ਮੁੰਬਈ ਦੇ ਲਈ ਦੋਨੋਂ ਮੈਚਾਂ 'ਚ ਇਕ ਵਿਕਟ ਨਾਲ ਹਾਰ ਦਿਲ ਟੁੱਟਣ ਵਾਲੀ ਰਹੀ ਹੈ।

-ਮੁੰਬਈ ਨੂੰ ਉਮੀਦ ਹੈ ਕਿ ਉਹ ਇਕ ਵਿਕਟ ਦੀ ਹਾਰ
ਰੋਹਿਤ ਸ਼ਰਮਾ ਦੀ ਟੀਮ ਤੀਸਰੇ ਮੈਚ 'ਚ ਆਪਣੇ ਘਰ 'ਚ ਦਿੱਲੀ ਦੀ ਮੇਜ਼ਾਬਨੀ ਕਰੇਗੀ ਅਤੇ ਉਸਨੂੰ ਉਮੀਦ ਰਹੇਗੀ ਕਿ ਉਹ ਇਕ ਇਕ ਵਿਕਟ ਦੀ ਹਾਰ ਦਾ ਗਤੀਰੋਧ ਤੋੜੇ ਅਤੇ ਜਿੱਤ ਹਾਸਿਲ ਕਰੇ। ਰੋਹਿਤ ਦੀ ਮੁੰਬਈ ਦੇ ਕੋਲ ਹੈਦਰਾਬਾਦ ਦੇ ਖਿਲਾਫ ਜਿੱਤ ਹਾਸਲ ਕਰਨ ਦੀ ਸ਼ਾਨਦਾਰ ਮੌਕਾ ਸੀ। ਪਰ ਮੁੰਬਈ ਦੇ ਹੱਥ 'ਚ ਇਹ ਸ਼ਾਨਦਾਰ ਮੌਕਾ ਨਿਕਲ ਗਿਆ। ਮੁੰਬਈ ਨੇ 147 ਦੋੜਾਂ ਬਣਾਉਣ ਦੇ ਬਾਅਦ ਹੈਦਰਾਬਾਦ ਦੇ ਨੌ ਵਿਕਟ 137 ਦੋੜਾਂ 'ਤੇ ਗਿਰਾ ਦਿੱਤਾ ਸੀ। ਪਰ ਟੀਮ ਆਖਰੀ ਵਿਕਟ ਨਹੀਂ ਕੱਢ ਸਕੀ। ਰੋਹਿਤ ਨੂੰ ਇਸ ਗਤੀਰੋਧ ਤੋਂ ਬਾਹਰ ਨਿਕਲਣ ਦੇ ਲਈ ਟੀਮ ਨੂੰ ਨਾ ਸਿਰਫ ਬੱਲੇ ਨਾਲ ਬਲਕਿ ਮਾਨਸਿਕ ਰੂਪ ਨਾਲ ਵੀ ਪ੍ਰੇਰਿਤ ਕਰਨਾ ਹੋਵੇਗਾ।

ਪ੍ਰੇਰਿਤ ਨਹੀਂ ਕਰ ਪਾ ਰਿਹਾ ਦਿੱਲੀ ਨੂੰ ਗੰਭੀਰ ਅਤੇ ਰਿਕੀ ਪੋਂਟਿੰਗ ਦਾ ਤਾਲਮੇਲ
ਦਿੱਲੀ ਨੂੰ ਦਿੱਗਜ ਕਪਤਾਨ ਗੰਭੀਰ ਅਤੇ ਦਿੱਗਜ ਕੋਚ ਆਸਟ੍ਰੇਲੀਆ ਦੇ ਰਿਕੀ ਪੋਂਟਿੰਗ ਦਾ ਤਾਲਮੇਲ ਪ੍ਰੇਰਿਤ ਨਹੀਂ ਕਰ ਪਾ ਰਿਹਾ ਹੈ। ਦਿੱਲੀ ਨੂੰ ਰਾਜਸਥਾਨ ਦੇ ਖਿਲਾਫ ਮੀਂਹ ਪ੍ਰਭਾਵਿਤ ਮੁਕਾਬਲੇ 'ਚ ਛੈ ਓਵਰਾਂ 'ਚ 71 ਦੋੜਾਂ ਦਾ ਟੀਚਾ ਮਿਲਿਆ ਸੀ। ਪਰ ਹੈਰਾਨੀਜਨਕ ਰੂਪ ਨਾਲ ਗੰਭੀਰ ਖੁਦ ਇਸ ਚੁਣੌਤੀ ਦਾ ਸਾਹਮਣਾ ਕਰਨ ਓਪਨਿੰਗ 'ਚ ਨਹੀਂ ਉਤਰੇ ਅਤੇ ਡਗਆਉਟ ਨਾਲ ਆਪਣੀ ਟੀਮ ਨੂੰ 10 ਦੋੜਾਂ ਨਾਲ ਹਾਰਦਾ ਦੇਖਦੇ ਰਹੇ। ਆਪਣੇ ਪਹਿਲੇ ਦੋ ਮੈਚ ਹਾਰ ਚੁੱਕੀ ਦਿੱਲੀ ਅਤੇ ਮੁੰਬਈ ਦੀਆਂ ਟੀਮਾਂ ਆਪਣੇ ਤੀਸਰੇ ਮੁਕਾਬਲੇ 'ਚ ਜਿੱਤ ਦੀ ਪਟਰੀ 'ਤੇ ਵਾਪਸ ਆਉਣ ਲਈ ਉਤਰੇਗੀ ਤੇ ਜਿੱਤ ਦੇ ਲਈ ਪੂਰਾ ਜ਼ੋਰ ਲਗਾਵੇਗੀ।


Related News