IPL Final : ਜੇਕਰ ਮੈਚ ਰੱਦ ਹੋਇਆ ਤਾਂ ਕੀ ਹੋਵੇਗਾ, ਕਿਸ ਦੇ ਨਾਂ ਹੋਵੇਗੀ ਟਰਾਫੀ

05/28/2023 8:00:19 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2023 ਦਾ ਫਾਈਨਲ ਮੁਕਾਬਲਾ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਅਤੇ ਚਾਰ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ 'ਚ ਟਾਸ ਦਾ ਸਮਾਂ ਸ਼ਾਮ 7 ਵਜੇ ਹੈ ਪਰ ਅਹਿਮਦਾਬਾਦ 'ਚ ਇਸ ਸਮੇਂ ਬਾਰਿਸ਼ ਹੋ ਰਹੀ ਹੈ ਅਤੇ ਮੈਦਾਨ 'ਤੇ ਕਵਰ ਪਾ ਦਿੱਤੇ ਗਏ ਹਨ। ਫਾਈਨਲ ਮੈਚ ਵਿੱਚ ਮੀਂਹ ਕਾਰਨ ਟਾਸ ਵਿੱਚ ਦੇਰੀ ਹੋਈ ਹੈ।

ਇਹ ਵੀ ਪੜ੍ਹੋ : IPL 2023: ਚੈਂਪੀਅਨ ਟੀਮ 'ਤੇ ਵਰ੍ਹੇਗਾ ਪੈਸਿਆਂ ਦਾ ਮੀਂਹ, ਫਾਈਨਲ ਹਾਰਨ ਵਾਲੀ ਟੀਮ ਨੂੰ ਮਿਲਣਗੇ 13 ਕਰੋੜ

ਫਾਈਨਲ ਮੈਚ ਲਈ ਰੱਖਿਆ ਗਿਆ ਹੈ ਵਾਧੂ ਸਮਾਂ 

ਫਾਈਨਲ ਮੈਚ ਲਈ ਵਾਧੂ ਸਮਾਂ ਰੱਖਿਆ ਗਿਆ ਹੈ। ਬਿਨਾਂ ਕਿਸੇ ਓਵਰ ਨੂੰ ਘਟਾਏ, ਪੂਰਾ 20 ਓਵਰਾਂ ਦਾ ਮੈਚ ਰਾਤ ਨੂੰ 10.10 ਮਿੰਟ 'ਤੇ ਸ਼ੁਰੂ ਹੋ ਸਕਦਾ ਹੈ। ਜੇਕਰ ਉਸ ਵਾਧੂ ਸਮੇਂ ਵਿੱਚ ਵੀ ਮੈਚ ਸ਼ੁਰੂ ਨਹੀਂ ਹੁੰਦਾ ਹੈ ਤਾਂ ਉਸ ਤੋਂ ਬਾਅਦ 5-5 ਓਵਰਾਂ ਦੀ ਖੇਡ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪਰ ਜੇਕਰ ਅਜਿਹਾ ਵੀ ਸੰਭਵ ਨਹੀਂ ਹੁੰਦਾ ਤਾਂ ਮੈਚ ਦਾ ਨਤੀਜਾ ਤੈਅ ਕਰਨ ਲਈ ਸੁਪਰ ਓਵਰ ਹੋਵੇਗਾ।

ਇਹ ਵੀ ਪੜ੍ਹੋ : ਭਾਰਤੀ ਕ੍ਰਿਕਟ ਫੈਨਜ਼ ਲਈ ਚੰਗੀ ਖ਼ਬਰ, ਜਲਦੀ ਹੀ ਮੁੜ ਖੇਡਦੇ ਦਿਸਣਗੇ ਜਸਪ੍ਰੀਤ ਬੁਮਰਾਹ

ਫਾਈਨਲ ਲਈ ਰੱਖਿਆ ਰਿਜ਼ਰਵ ਡੇ, ਮੈਚ ਨਾ ਹੋਇਆ ਤਾਂ ਗੁਜਰਾਤ ਬਣ ਜਾਵੇਗਾ ਚੈਂਪੀਅਨ

ਜੇਕਰ IPL 2023 ਦਾ ਫਾਈਨਲ ਮੈਚ ਅੱਜ ਯਾਨੀ 28 ਮਈ ਨੂੰ ਨਹੀਂ ਹੁੰਦਾ ਤਾਂ ਫਾਈਨਲ ਮੈਚ ਲਈ ਰਿਜ਼ਰਵ ਡੇ ਰੱਖਿਆ ਗਿਆ ਹੈ। ਜੇਕਰ ਕਿਸੇ ਕਾਰਨ ਰਿਜ਼ਰਵ ਡੇਅ 'ਤੇ ਵੀ ਮੈਚ ਨਹੀਂ ਹੋ ਸਕਿਆ ਤਾਂ ਗੁਜਰਾਤ ਟਾਈਟਨਸ ਨੈੱਟ ਰਨ ਰੇਟ  ਦੇ ਆਧਾਰ 'ਤੇ ਚੈਂਪੀਅਨ ਬਣ ਜਾਵੇਗੀ। ਚੇਨਈ ਦੀ ਨੈੱਟ ਰਨ ਰੇਟ +0.652 ਹੈ ਜਦਕਿ ਗੁਜਰਾਤ ਦੀ ਨੈੱਟ ਰਨ ਰੇਟ +0.809 ਹੈ। 

ਸੰਭਾਵਿਤ ਪਲੇਇੰਗ -11

ਗੁਜਰਾਤ ਟਾਈਟਨਸ : ਹਾਰਦਿਕ ਪੰਡਯਾ (ਕਪਤਾਨ), ਸ਼ੁਭਮਨ ਗਿੱਲ, ਰਿਧੀਮਾਨ ਸਾਹਾ (ਵਿਕਟਕੀਪਰ), ਡੇਵਿਡ ਮਿਲਰ, ਰਾਹੁਲ ਤੇਵਤੀਆ, ਵਿਜੇ ਸ਼ੰਕਰ, ਰਾਸ਼ਿਦ ਖਾਨ, ਨੂਰ ਅਹਿਮਦ, ਮੁਹੰਮਦ ਸ਼ੰਮੀ, ਮੋਹਿਤ ਸ਼ਰਮਾ ਅਤੇ ਜੋਸ਼ੂਆ ਲਿਟਲ।

ਚੇਨਈ ਸੁਪਰ ਕਿੰਗਜ਼ : ਮਹਿੰਦਰ ਸਿੰਘ ਧੋਨੀ (ਕਪਤਾਨ), ਡੇਵੋਨ ਕੋਨਵੇ, ਰਿਤੁਰਾਜ ਗਾਇਕਵਾੜ, ਅਜਿੰਕਿਆ ਰਹਾਣੇ, ਸ਼ਿਵਮ ਦੂਬੇ, ਮੋਈਨ ਅਲੀ, ਰਵਿੰਦਰ ਜਡੇਜਾ, ਦੀਪਕ ਚਾਹਰ, ਮਹਿਸ਼ ਤੀਕਸ਼ਾਨਾ, ਮਥਿਸ਼ ਪਥੀਰਾਨਾ ਅਤੇ ਤੁਸ਼ਾਰ ਦੇਸ਼ਪਾਂਡੇ।

ਨੋਟ  : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News