ਪਲਾਸਟਿਕ ਦਾ ਇਸਤੇਮਾਲ ਘਟਾਉਣ ਲਈ ਜਾਗਰੂਕਤਾ ਫੈਲਾਉਣਗੇ IPL ਪ੍ਰਸ਼ੰਸਕ

Saturday, May 11, 2019 - 03:02 AM (IST)

ਪਲਾਸਟਿਕ ਦਾ ਇਸਤੇਮਾਲ ਘਟਾਉਣ ਲਈ ਜਾਗਰੂਕਤਾ ਫੈਲਾਉਣਗੇ IPL ਪ੍ਰਸ਼ੰਸਕ

ਨਵੀਂ ਦਿੱਲੀ- ਆਈ. ਪੀ. ਐੱਲ. ਟੀਮਾਂ ਦੇ ਜਨੂੰਨੀ ਪ੍ਰਸ਼ੰਸਕ ਐਤਵਾਰ ਨੂੰ ਹੋਣ ਵਾਲੇ ਫਾਈਨਲ ਦੇ ਮੌਕੇ 'ਤੇ ਹੈਦਰਾਬਾਦ ਵਿਚ ਇਕੱਠੇ ਹੋ ਕੇ ਸਟੇਡੀਅਮ ਵਿਚ ਪਲਾਸਟਿਕ ਦੇ ਇਸਤੇਮਾਲ ਨੂੰ ਘੱਟ ਕਰਨ ਬਾਰੇ ਜਾਗਰੂਕਤਾ ਫੈਲਾਉਣਗੇ। 6 ਆਈ. ਪੀ. ਐੱਲ. ਫ੍ਰੈਂਚਾਇਜ਼ੀ ਦੇ ਪ੍ਰਸ਼ੰਸਕ ਸੰਘਾਂ ਦੇ ਪ੍ਰਤੀਨਿਧੀ ਹੈਦਰਾਬਾਦ ਵਿਚ ਇਕ ਰਾਊਂਡ ਟੇਬਲ ਕਾਨਫਰੰਸ ਕਰਨਗੇ, ਜਿਸ ਵਿਚ 'ਹੈਦਰਾਬਾਦ ਐਲਾਨ' ਉੱਤੇ ਦਸਤਖਤ ਕੀਤੇ ਜਾਣਗੇ, ਜਿਹੜੇ ਖੇਡ ਸਟੇਡੀਅਮਾਂ 'ਤੇ ਪਲਾਸਟਿਕ ਕਚਰਾ ਪ੍ਰਬੰਧਨ ਬਾਰੇ ਹਨ। ਇਸ ਦਾ ਆਯੋਜਨ ਕਚਰਾ ਪ੍ਰਬੰਧਨ ਕੌਮਾਂਤਰੀ ਸੰਸਥਾ (ਆਈ. ਆਈ. ਡਬਲਯੂ. ਐੱਮ.) ਕਰ ਰਿਹਾ ਹੈ।


author

Gurdeep Singh

Content Editor

Related News