IPL-2019 'ਚ ਕੋਈ ਵੀ ਭਾਰਤੀ ਕ੍ਰਿਕਟਰ ਨਹੀਂ ਬਣਿਆ 2 ਕਰੋੜੀ

12/12/2018 12:23:58 PM

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਐਡੀਸ਼ਨ ਲਈ 18 ਦਸੰਬਰ ਨੂੰ ਜੈਪੁਰ 'ਚ ਨੀਲਾਮੀ ਹੋਣ ਵਾਲੀ ਹੈ। ਭਾਰਤੀ ਸਿਤਾਰਿਆਂ ਨੂੰ ਹੈਰਾਨ ਕਰਨ ਵਾਲੀ ਖਬਰ ਇਹ ਹੈ ਕਿ ਕਿਸੇ ਭਾਰਤੀ ਕ੍ਰਿਕਟਰ ਨੂੰ ਨੀਲਾਮੀ ਲਈ 2 ਕਰੋੜ ਰੁਪਏ ਦੇ ਸਭ ਤੋਂ ਜ਼ਿਆਦਾ ਆਧਾਰ ਮੁੱਲ ਦੀ ਸੂਚੀ 'ਚ ਜਗ੍ਹਾ ਨਹੀਂ ਮਿਲੀ ਹੈ। ਇਸ ਨੀਲਾਮੀ 'ਚ ਕੁਲ 346 ਕ੍ਰਿਕਟਰ ਹਿੱਸਾ ਲੈਣਗੇ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਅਨੁਸਾਰ,ਆਈ.ਪੀ.ਐੱਲ. ਨੀਲਾਮੀ ਲਈ ਸ਼ੁਰੂਆਤ 'ਚ 1003 ਖਿਡਾਰੀਆਂ ਦਾ ਪੰਜੀਕਰਣ ਕੀਤਾ ਗਿਆ ਸੀ, ਪਰ 8 ਫ੍ਰੈਚਾਇਜ਼ੀਆਂ ਨੇ ਆਪਣੀ ਪਸੰਦ ਦੇ ਖਿਡਾਰੀਆਂ ਦੀ ਸੂਚੀ ਸੌਂਪਣ ਤੋਂ ਬਾਅਦ ਇਸ 'ਚ ਕਟੌਤੀ ਕੀਤੀ ਗਈ। ਬ੍ਰੈਂਡਨ ਮੈਕੂਲਨ, ਕ੍ਰਿਸ ਵੋਕਸ, ਲਸਿਥ ਮਲਿੰਗਾ, ਸ਼ਾਨ ਮਾਰਸ਼, ਕਾਲਿਨ ਇਨਗ੍ਰਾਮ, ਕੋਰੀ ਐਂਡਰਸਨ, ਐਂਜੀਲੋ ਮੈਥਿਊਜ਼, ਸੈਮ ਕਰਨ ਅਤੇ ਡਾਰਸੀ ਸ਼ਾਰਟ ਨੂੰ ਦੋ ਕਰੋੜ ਦੇ ਉਚ ਆਧਾਰ ਮੂਲ ਵਾਲੀ ਸੂਚੀ 'ਚ ਜਗ੍ਹਾ ਮਿਲੀ ਹੈ।

ਪਿਛਲੇ ਸਾਲ ਭਾਰਤੀ ਖਿਡਾਰੀਆਂ ਵਿਚਕਾਰ ਸਭ ਤੋਂ ਜ਼ਿਆਦਾ 11 ਕਰੋੜ 50 ਲੱਖ ਰੁਪਏ ਦੀ ਬੋਲੀ ਪਾਉਣ ਵਾਲੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਉਨ੍ਹਾਂ ਖਿਡਾਰੀਆਂ ਦੀ ਸੂਚੀ 'ਚ ਸ਼ਾਮਲ ਹਨ ਜਿਨਾ ਦਾ ਆਧਾਰ ਮੁੱਲ ਡੇਢ ਕਰੋੜ ਰੁਪਏ ਹਨ। ਕਿੰਗਜ਼ ਇਲੈਵਨ ਪੰਜਾਬ ਦੇ ਆਲਰਾਊਂਡਰ ਯੁਵਰਾਜ ਸਿੰਘ ਅਤੇ ਅਖਸ਼ਰ ਪਟੇਲ ਦੇ ਇਲਾਵਾ ਕੋਲਕਾਤਾ ਨਾਈਟ ਰਾਈਡਰਸ ਦੇ ਰਿਧੀਮਾਨ ਸਾਹਾ ਦਾ ਆਧਾਰ ਮੁੱਲ ਇਕ ਕਰੋੜ ਰੁਪਏ ਹੈ।


suman saroa

Content Editor

Related News