IPL 2026: ਟੀਮ 'ਚੋਂ ਬਾਹਰ ਹੋਵੇਗਾ ਮੁੰਬਈ ਦਾ ਧਕਾੜ ਖਿਡਾਰੀ ! Punjab Kings ਖ਼ਿਲਾਫ਼ ਮੈਚ ਨੇ ਵਧਾਈ Tension

Monday, Apr 13, 2026 - 09:06 PM (IST)

IPL 2026: ਟੀਮ 'ਚੋਂ ਬਾਹਰ ਹੋਵੇਗਾ ਮੁੰਬਈ ਦਾ ਧਕਾੜ ਖਿਡਾਰੀ ! Punjab Kings ਖ਼ਿਲਾਫ਼ ਮੈਚ ਨੇ ਵਧਾਈ Tension

ਸਪੋਰਟਸ ਡੈਸਕ : ਆਈ.ਪੀ.ਐੱਲ. 2026 ਵਿੱਚ ਲਗਾਤਾਰ ਤਿੰਨ ਮੈਚ ਹਾਰ ਕੇ ਮੁਸ਼ਕਿਲਾਂ 'ਚ ਘਿਰੀ ਮੁੰਬਈ ਇੰਡੀਅਨਜ਼ (MI) ਦੀਆਂ ਚਿੰਤਾਵਾਂ ਹੋਰ ਵਧ ਗਈਆਂ ਹਨ। ਟੀਮ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਖਿਲਾਫ ਖੇਡੇ ਗਏ ਮੈਚ ਦੌਰਾਨ 'ਹੈਮਸਟ੍ਰਿੰਗ' ਦੀ ਸੱਟ ਦਾ ਸ਼ਿਕਾਰ ਹੋ ਗਏ ਹਨ। ਇਸ ਸੱਟ ਕਾਰਨ ਹੁਣ ਉਨ੍ਹਾਂ ਦੇ ਅਗਲੇ ਮੈਚ ਵਿੱਚ ਖੇਡਣ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਮੁੰਬਈ ਇੰਡੀਅਨਜ਼ ਦਾ ਅਗਲਾ ਮੁਕਾਬਲਾ 16 ਅਪ੍ਰੈਲ ਨੂੰ ਪੰਜਾਬ ਕਿੰਗਜ਼ ਵਿਰੁੱਧ ਹੈ।

ਮੈਚ ਦੌਰਾਨ ਆਰ.ਸੀ.ਬੀ. ਖਿਲਾਫ ਬੱਲੇਬਾਜ਼ੀ ਕਰਦੇ ਸਮੇਂ ਰੋਹਿਤ ਸ਼ਰਮਾ ਕਾਫੀ ਦਰਦ ਵਿੱਚ ਨਜ਼ਰ ਆਏ। ਉਹ ਛੇਵੇਂ ਓਵਰ ਵਿੱਚ 'ਰਿਟਾਇਰਡ ਹਰਟ' ਹੋ ਕੇ ਮੈਦਾਨ ਤੋਂ ਬਾਹਰ ਚਲੇ ਗਏ। ਮੈਦਾਨ ਛੱਡਣ ਤੋਂ ਪਹਿਲਾਂ ਰੋਹਿਤ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਸਨ ਅਤੇ ਉਨ੍ਹਾਂ ਨੇ 13 ਗੇਂਦਾਂ ਵਿੱਚ 19 ਦੌੜਾਂ ਬਣਾਈਆਂ ਸਨ, ਜਿਸ ਵਿੱਚ 2 ਚੌਕੇ ਅਤੇ 1 ਛੱਕਾ ਸ਼ਾਮਲ ਸੀ। ਟੀਮ ਦੇ ਖਿਡਾਰੀ ਰਦਰਫੋਰਡ ਨੇ ਵੀ ਪੁਸ਼ਟੀ ਕੀਤੀ ਹੈ ਕਿ ਇਹ ਸੱਟ ਹੈਮਸਟ੍ਰਿੰਗ ਨਾਲ ਸਬੰਧਤ ਲੱਗ ਰਹੀ ਹੈ।

ਰੋਹਿਤ ਸ਼ਰਮਾ ਦੀ ਸੱਟ ਕਿੰਨੀ ਗੰਭੀਰ ਹੈ, ਇਸ ਦਾ ਪਤਾ ਲਗਾਉਣ ਲਈ ਉਨ੍ਹਾਂ ਦੀ ਸੱਟ ਦਾ ਸਕੈਨ ਕਰਵਾਇਆ ਜਾਵੇਗਾ। । ਰੋਹਿਤ ਇਸ ਮੈਚ ਵਿੱਚ ਖੇਡਣਗੇ ਜਾਂ ਨਹੀਂ, ਇਹ ਪੂਰੀ ਤਰ੍ਹਾਂ ਉਨ੍ਹਾਂ ਦੀ ਫਿਟਨੈਸ ਰਿਪੋਰਟ 'ਤੇ ਨਿਰਭਰ ਕਰੇਗਾ।  ਮੁੰਬਈ ਇੰਡੀਅਨਜ਼ ਪਹਿਲਾਂ ਹੀ ਇਸ ਸੀਜ਼ਨ ਵਿੱਚ ਆਪਣੇ 4 ਵਿੱਚੋਂ 3 ਮੈਚ ਹਾਰ ਚੁੱਕੀ ਹੈ। ਰੋਹਿਤ ਸ਼ਰਮਾ ਇਸ ਸਮੇਂ ਸ਼ਾਨਦਾਰ ਫਾਰਮ ਵਿੱਚ ਹਨ ਅਤੇ ਉਨ੍ਹਾਂ ਨੇ ਹੁਣ ਤੱਕ 4 ਮੈਚਾਂ ਵਿੱਚ 137 ਦੌੜਾਂ ਬਣਾਈਆਂ ਹਨ। ਅਜਿਹੇ ਨਾਜ਼ੁਕ ਮੋੜ 'ਤੇ ਰੋਹਿਤ ਵਰਗੇ ਤਜਰਬੇਕਾਰ ਖਿਡਾਰੀ ਦਾ ਬਾਹਰ ਹੋਣਾ ਮੁੰਬਈ ਇੰਡੀਅਨਜ਼ ਲਈ ਇੱਕ ਬਹੁਤ ਵੱਡਾ ਝਟਕਾ ਸਾਬਤ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News