IPL 2026 : CSK ਨੂੰ ਵੱਡਾ ਝਟਕਾ; MS ਧੋਨੀ ਬਾਰੇ ਆਈ ਬੁਰੀ ਖਬਰ

Saturday, Mar 28, 2026 - 11:11 AM (IST)

IPL 2026 : CSK ਨੂੰ ਵੱਡਾ ਝਟਕਾ; MS ਧੋਨੀ ਬਾਰੇ ਆਈ ਬੁਰੀ ਖਬਰ

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਆਗਾਜ਼ ਤੋਂ ਠੀਕ ਪਹਿਲਾਂ ਚੇਨਈ ਸੁਪਰ ਕਿੰਗਜ਼ (CSK) ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਟੀਮ ਦੇ ਸਟਾਰ ਵਿਕਟਕੀਪਰ-ਬੱਲੇਬਾਜ਼ ਐਮ.ਐਸ. ਧੋਨੀ (MS Dhoni) ਲੱਤ ਦੀ ਮਾਸਪੇਸ਼ੀ ਵਿੱਚ ਖਿਚਾਅ ਕਾਰਨ ਪਹਿਲੇ ਦੋ ਹਫ਼ਤਿਆਂ ਲਈ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ।

ਰੀਹੈਬਲੀਟੇਸ਼ਨ 'ਚੋਂ ਗੁਜ਼ਰ ਰਹੇ ਹਨ ਧੋਨੀ 
ਚੇਨਈ ਸੁਪਰ ਕਿੰਗਜ਼ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਬਿਆਨ ਵਿੱਚ ਕਿਹਾ ਗਿਆ ਹੈ, "ਐਮ.ਐਸ. ਧੋਨੀ ਇਸ ਸਮੇਂ ਕਾਫ਼ ਸਟ੍ਰੇਨ (calf strain) ਲਈ ਰੀਹੈਬਲੀਟੇਸ਼ਨ ਵਿੱਚੋਂ ਗੁਜ਼ਰ ਰਹੇ ਹਨ। ਨਤੀਜੇ ਵਜੋਂ, ਉਨ੍ਹਾਂ ਦੇ ਟਾਟਾ ਆਈਪੀਐਲ 2026 ਦੇ ਪਹਿਲੇ ਦੋ ਹਫ਼ਤਿਆਂ ਵਿੱਚ ਮਿਸ (miss) ਕਰਨ ਦੀ ਸੰਭਾਵਨਾ ਹੈ। ਜਲਦੀ ਠੀਕ ਹੋ ਜਾਓ, ਥਾਲਾ!" । ਧੋਨੀ ਦੀ ਗੈਰ-ਮੌਜੂਦਗੀ ਚੇਨਈ ਲਈ ਇੱਕ ਵੱਡਾ ਝਟਕਾ ਮੰਨੀ ਜਾ ਰਹੀ ਹੈ।
 


author

Tarsem Singh

Content Editor

Related News