IPL 2026: ਰਿਆਨ ਪਰਾਗ ਨੂੰ ਰਾਜਸਥਾਨ ਰਾਇਲਜ਼ ਦੀ ਕਪਤਾਨੀ ਸੌਂਪਣ ''ਤੇ ਉੱਠੇ ਸਵਾਲ

Monday, Mar 23, 2026 - 06:39 PM (IST)

IPL 2026: ਰਿਆਨ ਪਰਾਗ ਨੂੰ ਰਾਜਸਥਾਨ ਰਾਇਲਜ਼ ਦੀ ਕਪਤਾਨੀ ਸੌਂਪਣ ''ਤੇ ਉੱਠੇ ਸਵਾਲ

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਆਗਾਜ਼ ਤੋਂ ਪਹਿਲਾਂ ਰਾਜਸਥਾਨ ਰਾਇਲਜ਼ (RR) ਨੇ ਰਿਆਨ ਪਰਾਗ ਨੂੰ ਟੀਮ ਦਾ ਨਵਾਂ ਕਪਤਾਨ ਨਿਯੁਕਤ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹਾਲਾਂਕਿ, ਫਰੈਂਚਾਈਜ਼ੀ ਦੇ ਇਸ ਫੈਸਲੇ ਨੇ ਕ੍ਰਿਕਟ ਜਗਤ ਵਿੱਚ ਇੱਕ ਨਵਾਂ ਵਿਵਾਦ ਛੇੜ ਦਿੱਤਾ ਹੈ। ਭਾਰਤ ਦੇ ਸਾਬਕਾ ਕ੍ਰਿਕਟਰ ਅਤੇ ਚੋਣਕਾਰ ਕ੍ਰਿਸ ਸ੍ਰੀਕਾਂਤ ਨੇ ਇਸ ਨਿਯੁਕਤੀ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।

"ਜਾਇਸਵਾਲ ਸਿਰਫ਼ ਮੰਤਰੀ ਹੀ ਰਹਿ ਸਕਦੇ ਹਨ" 
ਸ੍ਰੀਕਾਂਤ ਕ੍ਰਿਸ ਸ੍ਰੀਕਾਂਤ ਨੇ ਰਿਆਨ ਪਰਾਗ ਨੂੰ ਕਪਤਾਨ ਬਣਾਏ ਜਾਣ 'ਤੇ ਤੰਜ ਕਸਦਿਆਂ ਕਿਹਾ, "ਸਾਰਿਆਂ ਨੂੰ ਪਤਾ ਹੈ ਕਿ ਉਹ ਕਪਤਾਨ ਕਿਵੇਂ ਬਣਿਆ। ਉੱਥੇ ਉਸ ਨੂੰ ਇੱਕ ਰਾਜੇ ਵਾਂਗ ਟ੍ਰੀਟ ਕੀਤਾ ਜਾਂਦਾ ਹੈ, ਇਸ ਲਈ ਯਸ਼ਸਵੀ ਜਾਇਸਵਾਲ ਸਿਰਫ਼ ਮੰਤਰੀ ਹੀ ਰਹਿ ਸਕਦੇ ਹਨ"। ਸ੍ਰੀਕਾਂਤ ਅਨੁਸਾਰ ਪਰਾਗ ਦਾ ਪਿਛਲਾ ਸੀਜ਼ਨ ਬਹੁਤ ਵਧੀਆ ਨਹੀਂ ਸੀ, ਪਰ ਉਸ ਤੋਂ ਪਹਿਲਾਂ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਹਿਸ ਤੇਜ਼ ਹੋ ਗਈ ਹੈ।

IPL 2025 ਵਿੱਚ ਕਪਤਾਨ ਵਜੋਂ ਰਿਕਾਰਡ 
ਜ਼ਿਕਰਯੋਗ ਹੈ ਕਿ IPL 2025 ਵਿੱਚ ਜਦੋਂ ਸੰਜੂ ਸੈਮਸਨ ਉਪਲਬਧ ਨਹੀਂ ਸਨ, ਤਾਂ ਰਿਆਨ ਪਰਾਗ ਨੇ 8 ਮੈਚਾਂ ਵਿੱਚ ਕਪਤਾਨੀ ਕੀਤੀ ਸੀ। ਉਸ ਦੌਰਾਨ ਟੀਮ ਦਾ ਪ੍ਰਦਰਸ਼ਨ ਕਾਫ਼ੀ ਨਿਰਾਸ਼ਾਜਨਕ ਰਿਹਾ ਅਤੇ ਰਾਜਸਥਾਨ ਦੀ ਟੀਮ 8 ਵਿੱਚੋਂ ਸਿਰਫ਼ 2 ਮੈਚ ਹੀ ਜਿੱਤ ਸਕੀ ਸੀ। ਪੂਰੇ ਸੀਜ਼ਨ ਵਿੱਚ 14 ਮੈਚਾਂ ਵਿੱਚੋਂ ਸਿਰਫ਼ 4 ਜਿੱਤਾਂ ਨਾਲ ਰਾਜਸਥਾਨ ਦੀ ਟੀਮ ਅੰਕ ਸੂਚੀ ਵਿੱਚ 9ਵੇਂ ਸਥਾਨ 'ਤੇ ਰਹੀ ਸੀ।

ਪਰਾਗ ਦਾ ਨਿੱਜੀ ਪ੍ਰਦਰਸ਼ਨ ਰਿਹਾ ਸ਼ਾਨਦਾਰ 
ਭਾਵੇਂ ਟੀਮ ਦਾ ਪ੍ਰਦਰਸ਼ਨ ਖ਼ਰਾਬ ਰਿਹਾ, ਪਰ ਬੱਲੇਬਾਜ਼ ਵਜੋਂ ਰਿਆਨ ਪਰਾਗ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਨੇ IPL 2025 ਵਿੱਚ 393 ਦੌੜਾਂ ਬਣਾਈਆਂ ਅਤੇ ਉਹ ਰਾਜਸਥਾਨ ਦੇ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ। ਇਸ ਦੌਰਾਨ ਉਨ੍ਹਾਂ ਦੀ ਔਸਤ ਲਗਭਗ 33 ਅਤੇ ਸਟ੍ਰਾਈਕ ਰੇਟ 166 ਤੋਂ ਜ਼ਿਆਦਾ ਰਿਹਾ।


author

Tarsem Singh

Content Editor

Related News