IPL 2025 : ਹੈਦਰਾਬਾਦ ਦੇ ਪਹਾੜ ਜਿੱਡੇ ਸਕੋਰ ਦੇ ਸਾਹਮਣੇ ਢੇਰ ਹੋਈ ਰਾਜਸਥਾਨ

Sunday, Mar 23, 2025 - 07:41 PM (IST)

IPL 2025 : ਹੈਦਰਾਬਾਦ ਦੇ ਪਹਾੜ ਜਿੱਡੇ ਸਕੋਰ ਦੇ ਸਾਹਮਣੇ ਢੇਰ ਹੋਈ ਰਾਜਸਥਾਨ

ਸਪੋਰਟਸ ਡੈਸਕ- ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਆਈਪੀਐਲ ਦਾ ਦੂਜਾ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਗਿਆ। ਮੈਚ 'ਚ ਹੈਦਰਾਬਾਦ ਨੇ ਰਾਜਸਥਾਨ ਨੂੰ 44 ਦੌੜਾਂ ਨਾਲ ਹਰਾ ਦਿੱਤਾ। 

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ ਆਪਣੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 286 ਦੌੜਾਂ ਬਣਾਈਆਂ ਤੇ ਰਾਜਸਥਾਨ ਨੂੰ ਜਿੱਤ ਲਈ 287 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਦੀ ਟੀਮ 20 ਓਵਰਾਂ 'ਚ 6 ਵਿਕਟਾਂ ਗੁਆ ਕੇ 242 ਦੌੜਾਂ ਹੀ ਬਣਾ ਸਕੀ ਤੇ 44 ਦੌੜਾਂ ਨਾਲ ਮੈਚ ਹਾਰ ਗਈ। ਰਾਜਸਥਾਨ ਲਈ ਧਰੁਵ ਜੁਰੇਲ ਨੇ 70 ਦੌੜਾਂ, ਸੰਜੂ ਸੈਮਸਨ ਨੇ 66 ਦੌੜਾਂ ਸ਼ੁਭਮ ਦੂਬੇ 34 ਦੌੜਾਂ ਤੇ ਸ਼ਿਮਰੋਨ ਹੇਟਮਾਇਰ ਨੇ 42 ਦੌੜਾਂ ਬਣਾਈਆਂ। ਹੈਦਰਾਬਾਦ ਲਈ ਮੁਹੰਮਦ ਸ਼ੰਮੀ ਨੇ 1, ਸਿਮਰਨਜੀਤ ਸਿੰਘ ਨੇ 2, ਐਡਮ ਜ਼ਾਂਪਾ ਨੇ 1 ਤੇ ਹਰਸ਼ਲ ਪਟੇਲ ਨੇ 2 ਵਿਕਟਾਂ ਲਈਆਂ।


author

Tarsem Singh

Content Editor

Related News