ਕੋਹਲੀ ਦੀ ਤੂਫਾਨੀ ਪਾਰੀ, RCB ਨੇ KKR ਤੋਂ ਲਿਆ 18 ਸਾਲ ਪੁਰਾਣਾ ਬਦਲਾ, 7 ਵਿਕਟਾਂ ਨਾਲ ਜਿੱਤਿਆ ਪਹਿਲਾ ਮੈਚ
Saturday, Mar 22, 2025 - 11:04 PM (IST)

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ ਉਦਘਾਟਨੀ ਮੈਚ ਵਿੱਚ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਨੇ ਕੋਲਕਾਤਾ ਨਾਈਟ ਰਾਈਡਰਜ਼ (RCB) ਨੂੰ 7 ਵਿਕਟਾਂ ਨਾਲ ਹਰਾ ਕੇ 18 ਸਾਲ ਪੁਰਾਣਾ ਬਦਲਾ ਲੈ ਲਿਆ ਹੈ। ਦਰਅਸਲ, ਇਨ੍ਹਾਂ ਦੋਵਾਂ ਟੀਮਾਂ ਵਿਚਾਲੇ 18 ਸਾਲਾਂ ਬਾਅਦ ਆਈਪੀਐੱਲ ਦਾ ਓਪਨਿੰਗ ਮੈਚ ਖਿਡਿਆ ਗਿਆ ਹੈ। ਦੱਸ ਦੇਈਏ ਕਿ 2008 'ਚ ਕੇਕੇਆਰ ਨੇ ਆਰਸੀਬੀ ਨੂੰ ਓਪਨਿੰਗ ਮੈਚ 'ਚ ਹਰਾਇਆ ਸੀ। ਹੁਣ 2025 'ਚ ਆਰਸੀਬੀ ਨੇ ਕੇਕੇਆਰ ਕੋਲੋਂ ਆਪਣਾ ਇਹ ਬਦਲਾ ਲਿਆ ਹੈ।
22 ਮਾਰਚ (ਸ਼ਨੀਵਾਰ) ਨੂੰ ਈਡਨ ਗਾਰਡਨ ਵਿੱਚ ਖੇਡੇ ਗਏ ਇਸ ਮੈਚ ਵਿੱਚ ਕੇਕੇਆਰ ਨੇ ਆਰਸੀਬੀ ਨੂੰ ਜਿੱਤਣ ਲਈ 175 ਦੌੜਾਂ ਦਾ ਟੀਚਾ ਦਿੱਤਾ ਸੀ। ਆਰਸੀਬੀ ਨੇ ਇਹ ਟੀਚਾ 16.2 ਓਵਰਾਂ ਵਿੱਚ ਹਾਸਲ ਕਰ ਲਿਆ। ਆਰਸੀਬੀ ਲਈ ਵਿਰਾਟ ਕੋਹਲੀ (59*) ਅਤੇ ਫਿਲ ਸਾਲਟ (56) ਨੇ ਅਰਧ ਸੈਂਕੜੇ ਲਗਾਏ।