IPL 2024, PBKS vs DC : ਦਿੱਲੀ ਨੇ ਪੰਜਾਬ ਨੂੰ ਦਿੱਤਾ 175 ਦੌੜਾਂ ਦਾ ਟੀਚਾ

03/23/2024 5:18:53 PM

ਸਪੋਰਟਸ ਡੈਸਕ- ਆਈ. ਪੀ. ਐੱਲ. 2024 ਦਾ ਦੂਜਾ ਮੈਚ ਅੱਜ ਪੰਜਾਬ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ ਪੰਜਾਬ ਦੇ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 9 ਵਿਕਟਾਂ ਗੁਆ ਕੇ 174 ਦੌੜਾਂ ਬਣਾਈਆਂ ਤੇ ਪੰਜਾਬ ਨੂੰ ਜਿੱਤ ਲਈ 175 ਦੌੜਾਂ ਦਾ ਟੀਚਾ ਦਿੱਤਾ।  ਪਹਿਲਾਂ ਬੱਲੇਬਾਜ਼ੀ ਕਰਨ ਆਈ ਦਿੱਲੀ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਮਿਸ਼ੇਲ ਮਾਰਸ਼ 20 ਦੌੜਾਂ ਬਣਾ ਅਰਸ਼ਦੀਪ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਦਿੱਲੀ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਡੇਵਿਡ ਵਾਰਨਰ 29 ਦੌੜਾਂ ਬਣਾ ਹਰਸ਼ਲ ਪਟੇਲ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਦਿੱਲੀ ਦੀ ਤੀਜੀ ਵਿਕਟ ਸ਼ਾਈ ਹੋਪ ਦੇ ਆਊਟ ਹੋਣ ਨਾਲ ਡਿੱਗੀ। ਹੋਪ 33 ਦੌੜਾਂ ਬਣਾ ਰਬਾਡਾ ਵਲੋਂ ਆਊਟ  ਹੋਇਆ।

ਇਹ ਵੀ ਪੜ੍ਹੋ : CSK ਦੇ ਖਿਡਾਰੀ ਨੂੰ ਆਊਟ ਹੋਣ 'ਤੇ ਵਿਰਾਟ ਕੋਹਲੀ ਨੇ ਕੱਢੀ ਗਾਲ੍ਹ, ਵੀਡੀਓ ਵਾਇਰਲ

ਦਿੱਲੀ ਦੀ ਚੌਥੀ ਵਿਕਟ ਕਪਤਾਨ ਰਿਸ਼ਭ ਪੰਤ ਦੇ ਆਊਟ ਹੋਣ ਨਾਲ ਡਿੱਗੀ। ਪੰਤ 18 ਦੌੜਾਂ ਬਣਾ ਹਰਸ਼ਲ ਪਟੇਲ ਵਲੋਂ ਆਊਟ ਹੋਇਆ। ਦਿੱਲੀ ਨੂੰ ਪੰਜਵਾਂ ਝਟਕਾ ਰਿਕੀ ਭੁਈ ਦੇ ਆਊਟ ਹੋਣ ਨਾਲ ਲੱਗਾ। ਭੁਈ 3 ਦੌੜਾਂ ਬਣਾ ਹਰਪ੍ਰੀਤ ਬਰਾੜ ਵਲੋਂ ਆਊਟ ਹੋਇਆ। ਦਿੱਲੀ ਨੂੰ ਛੇਵਾਂ ਝਟਕਾ ਟ੍ਰਿਸਟਨ ਸਟੱਬਸ ਦੇ ਆਊਟ ਹੋਣ ਨਾਲ ਲੱਗਾ। ਸਟੱਬਸ 5  ਦੌੜਾਂ ਬਣਾ ਰਾਹੁਲ ਚਾਹਰ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਅਕਸ਼ਰ ਪਟੇਲ 21 ਦੌੜਾਂ, ਸੁਮਿਤ ਕੁਮਾਰ 2 ਦੌੜਾਂ ਬਣਾ ਆਊਟ ਹੋਏ। ਅਭਿਸ਼ੇਕ ਪੋਰੇਲ ਨੇ ਸ਼ਾਨਦਾਰ 32 ਦੌੜਾਂ ਦੀ ਪਾਰੀ ਖੇਡੀ। ਪੰਜਾਬ ਵਲੋਂ ਅਰਸ਼ਦੀਪ ਸਿੰਘ ਨੇ 2 ਵਿਕਟਾਂ, ਕਗਿਸੋ ਰਬਾਡਾ ਨੇ 1 ਵਿਕਟ, ਹਰਪ੍ਰੀਤ ਬਰਾੜ ਨੇ 1 ਵਿਕਟ, ਰਾਹੁਲ ਚਾਹਰ ਨੇ 1 ਵਿਕਟ ਤੇ ਹਰਸ਼ਲ ਪਟੇਲ ਨੇ 2 ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਚੇਨਈ ਨੇ ਜਿੱਤ ਨਾਲ ਕੀਤੀ IPL 2024 ਦੀ ਸ਼ੁਰੂਆਤ, ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾਇਆ

ਪਲੇਇੰਗ 11

ਪੰਜਾਬ ਕਿੰਗਜ਼ : ਸ਼ਿਖਰ ਧਵਨ (ਕਪਤਾਨ), ਜੌਨੀ ਬੇਅਰਸਟੋ, ਸੈਮ ਕੁਰੇਨ, ਲਿਆਮ ਲਿਵਿੰਗਸਟੋਨ, ​​ਜਿਤੇਸ਼ ਸ਼ਰਮਾ (ਵਿਕਟਕੀਪਰ), ਹਰਪ੍ਰੀਤ ਬਰਾੜ, ਹਰਸ਼ਲ ਪਟੇਲ, ਕਾਗਿਸੋ ਰਬਾਡਾ, ਰਾਹੁਲ ਚਾਹਰ, ਅਰਸ਼ਦੀਪ ਸਿੰਘ, ਸ਼ਸ਼ਾਂਕ ਸਿੰਘ।

ਦਿੱਲੀ ਕੈਪੀਟਲਜ਼ : ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਸ਼ਾਈ ਹੋਪ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਰਿਕੀ ਭੂਈ, ਟ੍ਰਿਸਟਨ ਸਟੱਬਸ, ਅਕਸ਼ਰ ਪਟੇਲ, ਸੁਮਿਤ ਕੁਮਾਰ, ਕੁਲਦੀਪ ਯਾਦਵ, ਖਲੀਲ ਅਹਿਮਦ, ਇਸ਼ਾਂਤ ਸ਼ਰਮਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tarsem Singh

Content Editor

Related News