IPL 2023 : ਸ਼ਿਖਰ ਧਵਨ ਦੀ ਸ਼ਾਨਦਾਰ ਬੱਲੇਬਾਜ਼ੀ, ਹੈਦਰਾਬਾਦ ਨੂੰ ਦਿੱਤਾ 144 ਦੌੜਾਂ ਦਾ ਟੀਚਾ
Sunday, Apr 09, 2023 - 09:32 PM (IST)
ਸਪੋਰਟਸ ਡੈਸਕ : IPL 2023 ਦਾ 14ਵਾਂ ਮੈਚ ਸਨਰਾਈਜ਼ਰਸ ਹੈਦਰਾਬਾਦ ਅਤੇ ਪੰਜਾਬ ਕਿੰਗਜ਼ ਵਿਚਾਲੇ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਸਨਰਾਈਜ਼ਰਸ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ 20 ਓਵਰਾਂ 'ਚ 9 ਵਿਕਟਾਂ ਗੁਆ ਕੇ 143 ਦੌੜਾਂ ਬਣਾਈਆਂ। ਇਸ ਤਰ੍ਹਾਂ ਪੰਜਾਬ ਨੇ ਹੈਦਰਾਬਾਦ ਨੂੰ ਜਿੱਤ ਲਈ 144 ਦੌੜਾਂ ਦਾ ਟੀਚਾ ਦਿੱਤਾ। ਪੰਜਾਬ ਲਈ ਸ਼ਿਖਰ ਧਵਨ ਤੇ ਸਭ ਤੋਂ ਵੱਧ 99 ਦੌੜਾਂ ਬਣਾਈਆਂ। ਸ਼ਿਖਰ ਨੇ ਆਪਣੀ ਸ਼ਾਨਦਾਰ ਪਾਰੀ ਦੇ ਦੌਰਾਨ 12 ਚੌਕੇ ਤੇ 5 ਛਿੱਕੇ ਲਗਾਏ।
ਇਸ ਤੋਂ ਇਲਾਵਾ ਸੈਮ ਕੁਰੇਨ ਨੇ 22 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਟਿੱਕ ਕੇ ਨਹੀਂ ਖੇਡ ਸਕਿਆ ਤੇ ਬੱਲੇਬਾਜ਼ ਛੇਤੀ-ਛੇਤੀ ਵਿਕਟ ਗੁਆਉਂਦੇ ਗਏ। ਪੰਜਾਬ ਕਿੰਗਜ਼ ਨੂੰ ਮੈਚ ਦੀ ਪਹਿਲੀ ਗੇਂਦ ’ਤੇ ਹੀ ਝਟਕਾ ਲੱਗਾ, ਜਦੋਂ ਪ੍ਰਭਸਿਮਰਨ ਪਹਿਲੀ ਗੇਂਦ ’ਤੇ ਆਊਟ ਹੋ ਗਿਆ। ਮੈਥਿਊ ਸ਼ਾਰਟ ਨੂੰ ਜਾਨਸਨ ਨੇ 2 ਸਕੋਰ ’ਤੇ ਪੈਵੇਲੀਅਨ ਭੇਜ ਦਿੱਤਾ। ਜਿਤੇਸ਼ ਸ਼ਰਮਾ ਨੂੰ 4 ਦੌੜਾਂ ’ਤੇ ਜੇਨਸਨ ਨੇ ਆਊਟ ਕੀਤਾ।ਪੰਜਾਬ ਨੂੰ ਚੌਥਾ ਝਟਕਾ ਸੈਮ ਕੁਰੇਨ ਦੇ ਆਊਟ ਹੋਣ ਨਾਲ ਲੱਗਾ। ਸੈਮ 22 ਦੌੜਾਂ ਬਣਾ ਮਾਰਕੰਡੇ ਵਲੋਂ ਆਊਟ ਹੋਇਆ। ਇਸ ਤੋਂ ਪੰਜਾਬ ਦੀ ਪੰਜਵੀਂ ਵਿਕਟ ਸਿਕੰਦਰ ਰਜ਼ਾ ਦੇ ਤੌਰ 'ਤੇ ਡਿੱਗੀ। ਸਿਕੰਦਰ 5 ਦੌੜਾਂ ਬਣਾ ਉਮਰਾਨ ਮਲਿਕ ਵਲੋਂ ਆਊਟ ਹੋਇਆ। ਇਸ ਤੋਂ ਇਲਾਵਾ ਸ਼ਾਹਰੁਖ ਖਾਨ 4 ਦੌੜਾਂ, ਹਰਪ੍ਰੀਤ ਬਰਾੜ 1 ਦੌੜ ਤੇ ਰਾਹੁਲ ਚਾਹਰ 0 ਤੇ ਨਾਥਨ ਐਲਿਸ 0 ਦੌੜ ਬਣਾ ਆਊਟ ਹੋਏ। ਪੰਜਾਬ ਲਈ ਭੁਵਨੇਸ਼ਵਰ ਕੁਮਾਰ ਨੇ 1, ਮਾਰਕੋ ਜੈਨਸਨ ਨੇ 2, ਮੰਯਕ ਮਾਰਕੰਡੇ ਨੇ 4 ਤੇ ਉਮਰਾਨ ਮਲਿਕ ਨੇ 2 ਵਿਕਟਾਂ ਲਈਆਂ।
ਇਹ ਖ਼ਬਰ ਵੀ ਪੜ੍ਹੋ : ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੇਵਾ ਕੇਂਦਰਾਂ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੇ ਨਿਰਦੇਸ਼
ਪਲੇਇੰਗ 11
ਸਨਰਾਈਜ਼ਰਜ਼ ਹੈਦਰਾਬਾਦ : ਮਯੰਕ ਅਗਰਵਾਲ, ਹੈਰੀ ਬਰੁੱਕ, ਰਾਹੁਲ ਤ੍ਰਿਪਾਠੀ, ਏਡਨ ਮਾਰਕ੍ਰਮ (ਕਪਤਾਨ), ਹੇਨਰਿਕ ਕਲਾਸਨ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਮਾਰਕੋ ਜੈਨਸਨ, ਭੁਵਨੇਸ਼ਵਰ ਕੁਮਾਰ, ਮਯੰਕ ਮਾਰਕੰਡੇ, ਉਮਰਾਨ ਮਲਿਕ, ਟੀ ਨਟਰਾਜਨ
ਪੰਜਾਬ ਕਿੰਗਜ਼ : ਸ਼ਿਖਰ ਧਵਨ (ਕਪਤਾਨ), ਪ੍ਰਭਸਿਮਰਨ ਸਿੰਘ, ਮੈਥਿਊ ਸ਼ਾਰਟ, ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਾਹਰੁਖ ਖਾਨ, ਸੈਮ ਕੁਰੇਨ, ਨਾਥਨ ਐਲਿਸ, ਮੋਹਿਤ ਰਾਠੀ, ਹਰਪ੍ਰੀਤ ਬਰਾੜ, ਰਾਹੁਲ ਚਾਹਰ, ਅਰਸ਼ਦੀਪ ਸਿੰਘ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।