IPL 2023: ਜੁਰੇਲ-ਹੈੱਟਮਾਇਰ ਦੀਆਂ ਤੂਫ਼ਾਨੀ ਪਾਰੀਆਂ ਗਈਆਂ ਬੇਕਾਰ, ਫੱਸਵੇਂ ਮੁਕਾਬਲੇ 'ਚ ਪੰਜਾਬ ਦੀ ਜਿੱਤ

Wednesday, Apr 05, 2023 - 11:51 PM (IST)

IPL 2023: ਜੁਰੇਲ-ਹੈੱਟਮਾਇਰ ਦੀਆਂ ਤੂਫ਼ਾਨੀ ਪਾਰੀਆਂ ਗਈਆਂ ਬੇਕਾਰ, ਫੱਸਵੇਂ ਮੁਕਾਬਲੇ 'ਚ ਪੰਜਾਬ ਦੀ ਜਿੱਤ

ਸਪੋਰਟਸ ਡੈਸਕ: IPL ਵਿਚ ਅੱਜ ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਨੂੰ 198 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਦੇ ਜਵਾਬ ਵਿਚ ਰਾਜਸਥਾਨ ਰਾਇਲਜ਼ ਦੀ ਟੀਮ ਨਿਰਧਾਰਿਤ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 192 ਦੌੜਾਂ ਹੀ ਬਣਾ ਸਕੀ ਤੇ ਫੱਸਵੇਂ ਮੁਕਾਬਲੇ ਵਿਚ 5 ਦੌੜਾਂ ਤੋਂ ਟੀਚੇ ਤੋਂ ਖੁੰਝ ਗਈ। ਖ਼ਰਾਬ ਸ਼ੁਰੂਆਤ ਦੇ ਬਾਵਜੂਦ ਸ਼ਿਮਰੋਨ ਹੈੱਟਮਾਇਰ ਤੇ ਧਰੁਵ ਜ਼ੁਰੇਲ ਦੀਆਂ ਤੂਫ਼ਾਨੀ ਪਾਰੀਆਂ ਨੇ ਮੁਕਾਬਲੇ ਵਿਚ ਜਾਨ ਫੂਕੀ। ਪੰਜਾਬ ਦੇ ਗੇਂਦਬਾਜ਼ ਨੇਥਨ ਐਲਿਸ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਓਵਰਾਂ ਵਿਚ 30 ਦੌੜਾਂ ਦੇ ਕੇ 4 ਵਿਕਟਾਂ ਆਪਣੇ ਨਾਂ ਕੀਤੀਆਂ। 

ਇਹ ਖ਼ਬਰ ਵੀ ਪੜ੍ਹੋ - ਆਮ ਆਦਮੀ ਪਾਰਟੀ ਲਈ 'ਟਰੰਪ ਕਾਰਡ' ਬਣ ਸਕਦੇ ਨੇ ਸੁਸ਼ੀਲ ਰਿੰਕੂ, ਕਾਂਗਰਸ ਲਈ ਝਟਕਾ, ਤਿਕੌਣਾ ਮੁਕਾਬਲਾ ਸੰਭਵ!

ਰਾਜਸਥਾਨ ਰਾਇਲਜ਼ ਦੀ ਟੀਮ ਨੇ ਟਾਸ ਜਿੱਤ ਕੇ ਪੰਜਾਬ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਸਲਾਮੀ ਬੱਲੇਬਾਜ਼ਾਂ ਪ੍ਰਭਸਿਮਰਨ ਤੇ ਸ਼ਿਖਰ ਧਵਨ ਨੇ ਪੰਜਾਬ ਨੂੰ ਧਮਾਕੇਦਾਰ ਸ਼ੁਰੂਆਤ ਦੁਆਈ ਤੇ ਸ਼ਾਨਦਾਰ ਅਰਧ ਸੈਂਕੜੇ ਜੜੇ। ਕਪਤਾਨ ਸ਼ਿਖਰ ਧਵਨ ਨੇ 56 ਗੇਂਦਾਂ ਵਿਚ 3 ਛੱਕੇ ਤੇ 9 ਚੌਕਿਆਂ ਸਦਕਾ 86 ਦੌੜਾਂ ਦੀ ਧਮਾਕੇਦਾਰ ਪਾਰੀ ਖੇਡਦਿਆਂ ਵਿਰੋਧੀ ਟੀਮ ਮੂਹਰੇ ਇਕ ਵੱਡਾ ਟੀਚਾ ਰੱਖਣ ਦੀ ਨੀਂਹ ਰੱਖੀ। ਪੰਜਾਬ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿਚ 4 ਵਿਕਟਾਂ ਗੁਆ ਕੇ 197 ਦੌੜਾਂ ਬਣਾਈਆਂ। 

ਬੱਲੇਬਾਜ਼ਾਂ ਮਗਰੋਂ ਪੰਜਾਬ ਦੇ ਗੇਂਦਬਾਜ਼ਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਨੂੰ ਚੰਗੀ ਸ਼ੁਰੂਆਤ ਦੁਆਈ। ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਦੀ ਟੀਮ ਨੂੰ ਸ਼ੁਰੂਆਤੀ ਓਵਰਾਂ ਵਿਚ ਹੀ 3 ਝਟਕੇ ਲੱਗ ਗਏ ਤੇ ਉਸ ਨੇ ਯਸ਼ਸਵੀ ਜੈਸਵਾਲ, ਰਵਿੰਚਦਰਨ ਅਸ਼ਵਿਨ ਤੇ ਜੋਸ ਬਟਲਰ ਦੀ ਵਿਕਟ ਗੁਆ ਦਿੱਤੀ ਹੈ। ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਵਿਰੋਧੀ ਟੀਮ ਨੂੰ 2 ਸ਼ੁਰੂਆਤੀ ਝਟਕੇ ਦਿੱਤੇ। ਮਗਰੋਂ ਨੇਥਨ ਐਲਿਸ ਨੇ ਵੀ 4 ਵਿਕਟਾਂ ਆਪਣੇ ਨਾਂ ਕਰ ਟੀਮ ਨੂੰ ਜਿੱਤ ਦੁਆਉਣ ਵਿਚ ਅਹਿਮ ਭੂਮਿਕਾ ਨਿਭਾਈ। ਕਪਤਾਨ ਸੰਜੂ ਸੈਮਸਨ ਦੀ 25 ਗੇਂਦਾਂ ਵਿਚ 42 ਦੌੜਾਂ, ਸ਼ਿਮਰੋਨ ਹੈੱਟਮਾਇਰ ਨੇ 18 ਗੇਂਦਾਂ 'ਚ 36 ਤੇ ਧਰੁਵ ਜ਼ੂਰੇਲ ਨੇ 15 ਗੇਂਦਾਂ ਵਿਚ 32 ਦੌੜਾਂ ਦੀ ਅਜੇਤੂ ਪਾਰੀ ਖੇਜੀ ਪਰ ਇਸ ਦੇ ਬਾਵਜੂਦ ਰਾਜਸਥਾਨ ਇਹ ਮੁਕਾਬਲਾ ਨਹੀਂ ਜਿੱਤ ਸਕੀ ਤੇ ਨਿਰਧਾਰਿਤ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 192 ਦੌੜਾਂ ਹੀ ਬਣਾ ਸਕੀ। ਇੰਝ ਪੰਜਾਬ ਕਿੰਗਜ਼ ਨੇ 5 ਦੌੜਾਂ ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News