IPL 2023 Final CSK vs GT : ਮੈਚ 'ਚ ਮੀਂਹ ਨੇ ਪਾਇਆ ਅੜਿੱਕਾ, ਦੇਰ ਨਾਲ ਹੋਵੇਗੀ ਟਾਸ

05/28/2023 7:19:57 PM

ਸਪੋਰਟਸ ਡੈਸਕ- IPL 2023 ਦਾ ਸਭ ਤੋਂ ਵੱਡਾ ਭਾਵ ਫਾਈਨਲ ਮੈਚ ਅੱਜ ਚੇਨਈ ਸੁਪਰ ਕਿੰਗਜ਼ (CSK)ਅਤੇ ਗੁਜਰਾਤ ਟਾਈਟਨਸ (GT) ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਸ਼ਾਮ 7.30 ਵਜੇ ਖੇਡਿਆ ਜਾਣਾ ਸੀ ਪਰ ਅਹਿਮਦਾਬਾਦ 'ਚ ਇਸ ਸਮੇਂ ਬਾਰਿਸ਼ ਹੋ ਰਹੀ ਹੈ ਅਤੇ ਮੈਦਾਨ 'ਤੇ ਕਵਰ ਪਾ ਦਿੱਤੇ ਗਏ ਹਨ। ਫਾਈਨਲ ਮੈਚ ਵਿੱਚ ਟਾਸ ਮੀਂਹ ਕਾਰਨ ਦੇਰ ਨਾਲ ਹੋਵੇਗਾ।

ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਆਈਪੀਐਲ 2023 ਦੀ ਪਹਿਲੀ ਫਾਈਨਲਿਸਟ ਬਣੀ ਹੈ। ਇਸ ਤੋਂ ਬਾਅਦ ਹਾਰਦਿਕ ਪੰਡਯਾ ਦੀ ਕਪਤਾਨੀ ਵਾਲੀ ਗੁਜਰਾਤ ਟਾਈਟਨਸ ਨੇ ਪਿਛਲੇ ਸ਼ੁੱਕਰਵਾਰ ਨੂੰ ਕੁਆਲੀਫਾਇਰ-2 'ਚ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ। 

ਚੇਨਈ ਸੁਪਰ ਕਿੰਗਜ਼ ਦਾ ਚਮਤਕਾਰੀ ਕਪਤਾਨ ਮਹਿੰਦਰ ਸਿੰਘ ਧੋਨੀ 5ਵਾਂ ਆਈ. ਪੀ. ਐੱਲ.ਖਿਤਾਬ ਜਿੱਤ ਕੇ ਆਪਣੀ ‘ਵਿਦਾਈ’ ਨੂੰ ਯਾਦਗਾਰ ਬਣਾਉਣਾ ਚਾਹੇਗਾ ਪਰ ਉਸਦੇ ਰਸਤੇ ਵਿਚ ਗੁਜਰਾਤ ਟਾਈਟਨਸ ਦੇ ਸ਼ੁਭਮਨ ਗਿੱਲ ਦੇ ਰੂਪ ਵਿਚ ਅਜਿਹੀ ‘ਰਨ ਮਸ਼ੀਨ’ ਹੈ, ਜਿਸ ਦੇ ਬੱਲੇ ’ਤੇ ਰੋਕ ਲਗਾਉਣਾ ਇਸ ਸੈਸ਼ਨ ਵਿਚ ਗੇਂਦਬਾਜ਼ਾਂ ਲਈ ਟੇਡੀ ਖੀਰ ਸਾਬਤ ਹੋਇਆ ਹੈ।

ਇਹ ਵੀ ਪੜ੍ਹੋ : ਭਾਰਤੀ ਕ੍ਰਿਕਟ ਫੈਨਜ਼ ਲਈ ਚੰਗੀ ਖ਼ਬਰ, ਜਲਦੀ ਹੀ ਮੁੜ ਖੇਡਦੇ ਦਿਸਣਗੇ ਜਸਪ੍ਰੀਤ ਬੁਮਰਾਹ

ਆਈ. ਪੀ. ਐੱਲ. ਫਾਈਨਲ ਵਿਚ ‘ਮਿਡਾਸ ਟੱਚ’ ਲਈ ਮਸ਼ਹੂਰ ਇਕ ਤਜਰਬੇਕਾਰੀ ਕਪਤਾਨ ਦਾ ਸਾਹਮਣਾ ਅਜਿਹੇ ਨੌਜਵਾਨ ਬੱਲੇਬਾਜ਼ ਨਾਲ ਹੈ, ਜਿਹੜਾ ਤਕਨੀਕ ਵਿਚ ਵੀ ਮਾਹਿਰ ਹੈ, ਲਿਹਾਜਾ ਦਰਸ਼ਕਾਂ ਨੂੰ ਮਨੋਰੰਜਨ ਦੀ ਪੂਰੀ ਸੌਗਾਤ ਮਿਲੇਗੀ। ਇਕ ਭਾਰਤੀ ਕ੍ਰਿਕਟਰ ਦਾ ਸੁਨਹਿਰਾ ਇਤਿਹਾਸ ਹੈ ਤੇ ਦੂਜਾ ਆਉਣ ਵਾਲਾ ਉੱਜਵਲ ਕੱਲ। ਤਕਰੀਬਨ 19 ਸਾਲ ਪਹਿਲਾਂ ਜਦੋਂ ਨੌਜਵਾਨ ਧੋਨੀ ਭਾਰਤੀ ਟੀਮ ਵਿਚ ਡੈਬਿਊ ਦੀ ਤਿਆਰੀ ਕਰ ਰਿਹਾ ਸੀ ਤਦ ਚਾਰ ਸਾਲ ਦਾ ਗਿੱਲ ਪਾਕਿਸਤਾਨੀ ਸਰਹੱਦ ’ਤੇ ਪੰਜਾਬ ਦੇ ਫਾਜ਼ਲਿਕਾ ਪਿੰਡ ਵਿਚ ਆਪਣੇ ਦਾਦਾ ਵਲੋਂ ਹੱਥ ਨਾਲ ਬਣਾਏ ਗਏ ਬੱਲੇ ਨਾਲ ਆਪਣੇ ਵੱਡੇ ਸਾਰੇ ਖੇਤ ਵਿਚ ਖੇਡ ਰਿਹਾ ਸੀ।

ਐਤਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ ’ਤੇ ਜਦੋਂ 1,32,000 ਦਰਸ਼ਕ ਜਲਦੀ ਹੀ 42 ਸਾਲ ਦੇ ਹੋਣ ਜਾ ਰਹੇ ਧੋਨੀ ਨੂੰ ਸ਼ਾਇਦ ਆਖਰੀ ਵਾਰ ਪੀਲੀ ਜਰਸੀ ਵਿਚ ਦੇਖਣਗੇ, ਤਦ ਭਾਰਤੀ ਕ੍ਰਿਕਟ ਦੇ ਭਵਿੱਖ ਦਾ ਸੁਪਰ ਸਟਾਰ ਗਿੱਲ ਆਪਣੇ ਹੱਥ ਵਿਚ ਆਈ. ਪੀ. ਐੱਲ. ਟਰਾਫੀ ਫੜਨ ਲਈ ਧੋਨੀ ਦੀ ਸੀ. ਐੱਸ. ਕੇ. ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੋਵੇਗਾ।

ਇਹ ਵੀ ਪੜ੍ਹੋ : "ਕਪਤਾਨੀ ਆਸਾਨ ਨਹੀਂ ਹੈ", ਫਾਈਨਲ 'ਚ ਪਹੁੰਚਦੇ ਹੀ ਹਾਰਦਿਕ ਪੰਡਯਾ ਦਾ ਵੱਡਾ ਬਿਆਨ

ਆਈਪੀਐਲ ਦਾ ਇਹ ਸੀਜ਼ਨ 31 ਮਾਰਚ ਨੂੰ ਸ਼ੁਰੂ ਹੋਇਆ ਸੀ ਅਤੇ ਲੀਗ ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਗਿਆ ਸੀ। ਹੁਣ ਦੋਵਾਂ ਟੀਮਾਂ ਵਿਚਾਲੇ ਫਾਈਨਲ ਮੈਚ ਵੀ ਖੇਡਿਆ ਜਾ ਰਿਹਾ ਹੈ। ਹਾਲਾਂਕਿ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਨੂੰ ਪਹਿਲਾਂ ਹੀ ਫਾਈਨਲ ਦੀ ਦਾਅਵੇਦਾਰ ਕਿਹਾ ਜਾ ਰਿਹਾ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਫਾਈਨਲ ਵਿੱਚ ਕਿਹੜੀ ਟੀਮ ਜਿੱਤਦੀ ਹੈ। ਇਸ ਤੋਂ ਪਹਿਲਾਂ ਦੋਵਾਂ ਵਿਚਾਲੇ ਕੁਆਲੀਫਾਇਰ-1 'ਚ ਮੁਕਾਬਲਾ ਹੋਇਆ ਸੀ, ਜਿਸ 'ਚ ਗੁਜਰਾਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News