IPL 2023 : ਭਲਕੇ ਗੁਜਰਾਤ ਦਾ ਸਾਹਮਣਾ ਚੇਨਈ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ

03/30/2023 4:38:11 PM

ਸਪੋਰਟਸ ਡੈਸਕ- ਆਈਪੀਐਲ 2023 ਸੀਜ਼ਨ ਦਾ ਰੋਮਾਂਚ ਦੇਖਣ ਲਈ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 16ਵੇਂ ਸੀਜ਼ਨ ਦਾ ਪਹਿਲਾ ਮੈਚ 31 ਮਾਰਚ ਨੂੰ ਚੇਨਈ ਸੁਪਰ ਕਿੰਗਜ਼ ਅਤੇ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਵਿਚਾਲੇ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਸੀਜ਼ਨ ਦੇ ਪਹਿਲੇ ਹੀ ਮੈਚ 'ਚ ਦੋਵਾਂ ਟੀਮਾਂ ਵਿਚਾਲੇ ਸਖਤ ਟੱਕਰ ਹੋਵੇਗੀ। ਐਮਐਸ ਧੋਨੀ ਦੀ ਟੀਮ ਸੀਐਸਕੇ ਪਿਛਲੇ ਸਾਲ ਦੇ ਪ੍ਰਦਰਸ਼ਨ ਨੂੰ ਭੁੱਲ ਕੇ ਮੈਦਾਨ ਵਿੱਚ ਉਤਰੇਗੀ। ਇਸ ਦੇ ਨਾਲ ਹੀ ਹਾਰਦਿਕ ਪੰਡਯਾ ਦੀ ਗੁਜਰਾਤ ਟਾਈਟਨਸ ਟੀਮ ਆਪਣਾ ਖ਼ਿਤਾਬ ਬਰਕਰਾਰ ਰੱਖਣਾ ਚਾਹੇਗੀ। ਮੈਚ ਤੋਂ ਪਹਿਲਾਂ ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11 ਤੇ ਪਿੱਚ ਰਿਪੋਰਟ 'ਤੇ ਇਕ ਝਾਤ

ਇਹ ਵੀ ਪੜ੍ਹੋ : IPL 2023 : ਪੰਜਾਬ ਕਿੰਗਜ਼ ਨੂੰ ਲੱਗਾ ਵੱਡਾ ਝਟਕਾ, ਪਹਿਲੇ ਮੈਚ ਤੋਂ ਬਾਹਰ ਹੋਇਆ ਪਿਛਲੇ ਸੀਜ਼ਨ ਦਾ ਇਹ ਹੀਰੋ

ਗੁਜਰਾਤ ਟਾਈਟਨਸ ਦਾ ਪਲੜਾ ਭਾਰੀ

ਗੁਜਰਾਤ ਟਾਈਟਨਸ ਦੀ ਟੀਮ ਦਾ IPL ਵਿੱਚ ਕੋਈ ਬਹੁਤ ਪੁਰਾਣਾ ਇਤਿਹਾਸ ਨਹੀਂ ਹੈ। ਪਿਛਲੇ ਸਾਲ ਗੁਜਰਾਤ ਦੀ ਟੀਮ ਨੇ ਆਈ.ਪੀ.ਐੱਲ. ਵਿੱਚ ਡੈਬਿਊ ਕੀਤਾ ਸੀ। ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਕਾਰ 2 ਮੈਚ ਖੇਡੇ ਗਏ। ਹਾਰਦਿਕ ਪੰਡਯਾ ਦੀ ਟੀਮ ਇਹ ਦੋਵੇਂ ਮੈਚ ਜਿੱਤਣ 'ਚ ਸਫਲ ਰਹੀ। ਇਸ ਤਰ੍ਹਾਂ ਜੇਕਰ ਅੰਕੜਿਆਂ ਦੇ ਆਧਾਰ 'ਤੇ ਦੇਖਿਆ ਜਾਵੇ ਤਾਂ ਗੁਜਰਾਤ ਦੀ ਟੀਮ ਸੀਐੱਸਕੇ 'ਤੇ ਭਾਰੀ ਹੈ।

ਇਹ ਵੀ ਪੜ੍ਹੋ : AFC ਅੰਡਰ-17 ਏਸ਼ਿਆਈ ਕੱਪ 'ਚ ਭਾਰਤ ਨੂੰ ਜਾਪਾਨ ਨਾਲ ਮਿਲੀ ਜਗ੍ਹਾ

ਪਿੱਚ ਰਿਪੋਰਟ

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਨੂੰ ਬੱਲੇਬਾਜ਼ਾਂ ਦੇ ਅਨੁਕੂਲ ਮੰਨਿਆ ਜਾਂਦਾ ਹੈ। ਪਰ ਜਿਵੇਂ-ਜਿਵੇਂ ਮੈਚ ਅੱਗੇ ਵਧਦਾ ਹੈ, ਸਪਿਨਰ ਪ੍ਰਭਾਵਸ਼ਾਲੀ ਸਾਬਤ ਹੋਣ ਲੱਗਦੇ ਹਨ। ਇੱਥੇ ਪਿੱਚ 'ਤੇ ਪਹਿਲੀ ਪਾਰੀ ਦਾ ਔਸਤ ਸਕੋਰ 170 ਦੌੜਾਂ ਰਿਹਾ ਹੈ। ਅੰਕੜੇ ਗਵਾਹ ਹਨ ਕਿ ਨਰਿੰਦਰ ਮੋਦੀ ਸਟੇਡੀਅਮ 'ਚ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਮੈਚ ਜਿੱਤਣ 'ਚ ਜ਼ਿਆਦਾ ਸਫਲ ਰਹੀ ਹੈ। ਇਸ ਲਈ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਫਾਇਦੇ ਵਿੱਚ ਰਹੇਗੀ।

ਇਹ ਵੀ ਪੜ੍ਹੋ : ICC Ranking : ਰਾਸ਼ਿਦ ਖਾਨ ਬਣੇ ਨੰਬਰ-1 ਗੇਂਦਬਾਜ਼, ਸ਼ੁਭਮਨ ਗਿੱਲ ਦੀ ਵੀ ਵੱਡੀ ਪੁਲਾਂਘ

ਸੰਭਾਵਿਤ ਪਲੇਇੰਗ 11

ਚੇਨਈ ਸੁਪਰ ਕਿੰਗਜ਼ : ਡੇਵੋਨ ਕੋਨਵੇ, ਰੁਤੁਰਾਜ ਗਾਇਕਵਾੜ, ਮੋਈਨ ਅਲੀ, ਅੰਬਾਤੀ ਰਾਇਡੂ, ਬੇਨ ਸਟੋਕਸ, ਸ਼ਿਵਮ ਦੁਬੇ, ਮਹਿੰਦਰ ਸਿੰਘ ਧੋਨੀ (ਕਪਤਾਨ ਅਤੇ ਵਿਕਟਕੀਪਰ), ਰਵਿੰਦਰ ਜਡੇਜਾ, ਦੀਪਕ ਚਾਹਰ, ਮੁਕੇਸ਼ ਚੌਧਰੀ ਅਤੇ ਡਵੇਨ ਪ੍ਰੀਟੋਰੀਅਸ।

ਗੁਜਰਾਤ ਟਾਈਟਨਸ : ਸ਼ੁਭਮਨ ਗਿੱਲ, ਮੈਥਿਊ ਵੇਡ (ਵਿਕਟਕੀਪਰ), ਕੇਨ ਵਿਲੀਅਮਸਨ, ਹਾਰਦਿਕ ਪੰਡਯਾ (ਕਪਤਾਨ), ਅਭਿਨਵ ਮਨੋਹਰ, ਰਾਹੁਲ ਤਿਵੇਤੀਆ, ਓਡੀਅਨ ਸਮਿਥ, ਰਾਸ਼ਿਦ ਖਾਨ, ਸ਼ਿਵਮ ਮਾਵੀ, ਯਸ਼ ਦਿਆਲ ਅਤੇ ਮੁਹੰਮਦ ਸ਼ੰਮੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News