IPL 2022 : CSK ਨੂੰ ਲੱਗਾ ਵੱਡਾ ਝਟਕਾ, ਪਹਿਲੇ ਮੈਚ ਤੋਂ ਬਾਹਰ ਹੋ ਸਕਦੇ ਹਨ ਮੋਈਨ ਅਲੀ

Wednesday, Mar 23, 2022 - 03:49 PM (IST)

IPL 2022 : CSK ਨੂੰ ਲੱਗਾ ਵੱਡਾ ਝਟਕਾ, ਪਹਿਲੇ ਮੈਚ ਤੋਂ ਬਾਹਰ ਹੋ ਸਕਦੇ ਹਨ ਮੋਈਨ ਅਲੀ

ਨਵੀਂ ਦਿੱਲੀ- ਮੌਜੂਦਾ ਚੈਂਪੀਅਨ ਚੇਨਈ ਸੁਪਰਕਿੰਗਜ਼ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦੇ ਆਪਣੇ ਸ਼ੁਰੂਆਤੀ ਮੈਚ 'ਚ ਮੋਈਨ ਅਲੀ ਦੇ ਬਿਨਾ ਮੈਦਾਨ 'ਤੇ ਉਤਰਨਾ ਪੈ ਸਕਦਾ ਹੈ ਕਿਉਂਕਿ ਇੰਗਲੈਂਡ ਦੇ ਇਸ ਆਲਰਾਊਂਡਰ ਨੂੰ 26 ਮਾਰਚ ਤੋਂ ਮੁੰਬਈ 'ਚ ਸ਼ੁਰੂ ਹੋਣ ਵਾਲੇ ਇਸ ਟੀ-20 ਟੂਰਨਾਮੈਂਟ ਲਈ ਅਜੇ ਤਕ ਭਾਰਤੀ ਵੀਜ਼ਾ ਨਹੀਂ ਮਿਲਿਆ ਹੈ।

ਇਹ ਵੀ ਪੜ੍ਹੋ : IPL ਸਭ ਤੋਂ ਵੱਡਾ ਫਿਜ਼ੀਓਥੈਰੇਪਿਸਟ, ਨਿਲਾਮੀ ਤੋਂ ਪਹਿਲਾਂ ਸਾਰਿਆਂ ਨੂੰ ਕਰ ਦਿੰਦੈ ਫਿੱਟ : ਰਵੀ ਸ਼ਾਸਤਰੀ

ਆਈ. ਪੀ. ਐੱਲ. 2022 ਦਾ ਪਹਿਲਾ ਮੈਚ ਸ਼ਨੀਵਾਰ ਨੂੰ ਵਾਨਖੇੜੇ ਸਟੇਡੀਅਮ 'ਚ 4 ਵਾਰ ਦੇ ਚੈਂਪੀਅਨ ਚੇਨਈ ਤੇ ਪਿਛਲੇ ਸਾਲ ਦੇ ਉਪ-ਜੇਤੂ ਕੋਲਕਾਤਾ ਨਾਈਟ ਰਾਈਡਰਜ਼ ਦਰਮਿਆਨ ਖੇਡਿਆ ਜਾਵੇਗਾ। ਇਕ ਰਿਪੋਰਟ ਦੇ ਮੁਤਾਬਕ, 'ਪਤਾ ਲੱਗਾ ਹੈ ਕਿ ਮੋਈਨ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੇ ਖ਼ਿਲਾਫ਼ ਆਪਣੀ ਟੀਮ ਦਾ ਪਹਿਲਾ ਮੈਚ ਖੇਡਣ ਲਈ ਬੁੱਧਵਾਰ ਤਕ ਮੁੰਬਈ ਪਹੁੰਚਣਾ ਹੋਵੇਗਾ।'

ਇਹ ਵੀ ਪੜ੍ਹੋ : ਐਸ਼ ਬਾਰਟੀ ਨੇ 25 ਸਾਲ ਦੀ ਉਮਰ 'ਚ ਟੈਨਿਸ ਨੂੰ ਕਿਹਾ ਅਲਵਿਦਾ

ਰਿਪੋਰਟ 'ਚ ਕਿਹਾ ਗਿਆ, 'ਮੋਈਨ ਨੂੰ ਆਈ. ਪੀ. ਐੱਲ. ਦੇ ਜੈਵ-ਸੁਰੱਖਿਅਤ ਮਾਹੌਲ 'ਚ ਪ੍ਰਵੇਸ਼ ਕਰਨ ਲਈ ਤਿੰਨ ਦਿਨ ਤਕ ਇਕਾਂਤਵਾਸ 'ਤੇ ਰਹਿਣਾ ਹੋਵੇਗਾ ਤੇ ਇਹ ਦੇਖਦੇ ਹੋਏ ਸੁਪਰ ਕਿੰਗਜ਼ ਦੇ ਪ੍ਰਬੰਧਨ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੇ ਪਹਿਲੇ ਮੈਚ ਖੇਡਣ ਦੀ ਸੰਭਾਵਨਾ ਬਹੁਤ ਘੱਟ ਹੈ।' ਇਸ 'ਚ ਕਿਹਾ ਗਿਆ ਹੈ ਕਿ ਜੇਕਰ ਮੋਈਨ ਸਮੇਂ 'ਤੇ ਨਹੀਂ ਪੁੱਜ ਪਾਉਂਦੇ ਤਾਂ ਨਿਊਜ਼ੀਲੈਂਡ ਦੇ ਬੱਲੇਬਾਜ਼ ਡੇਵੋਨ ਕਾਨਵੇ ਨੂੰ ਆਈ. ਪੀ. ਐੱਲ. 'ਚ ਡੈਬਿਊ ਦਾ ਮੌਕਾ ਮਿਲ ਸਕਦਾ ਹੈ। ਮੋਈਨ ਨੇ ਪਿਛਲੇ ਸਾਲ ਆਈ. ਪੀ. ਐੱਲ. 'ਚ ਚੇਨਈ ਸੁਪਰ ਕਿੰਗਜ਼ ਵਲੋਂ 15 ਮੈਚਾਂ 'ਚ 357 ਦੌੜਾਂ ਬਣਾਈਆਂ ਤੇ 6 ਵਿਕਟਾਂ ਲਈਆਂ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News