IPL 2022 : ਸੰਜੂ ਸੈਮਸਨ ਨੇ ਦੱਸੀ ਹਾਰ ਦੀ ਵਜ੍ਹਾ, ਕਿਹਾ- ਅਸੀਂ ਖੇਡ ਦੇ ਇਸ ਵਿਭਾਗ ''ਚ ਪਿੱਛੇ ਰਹਿ ਗਏ

05/03/2022 2:27:20 PM

ਸਪੋਰਟਸ ਡੈਸਕ- ਸੋਮਵਾਰ ਨੂੰ ਖੇਡੇ ਗਏ ਆਈ. ਪੀ. ਐੱਲ. ਦੇ ਮੈਚ 'ਚ ਰਾਜਸਥਾਨ ਰਾਇਲਜ਼ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 7 ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਰਾਇਲਜ਼ ਦੀ ਇਹ ਲਗਾਤਾਰ ਦੂਜੀ ਹਾਰ ਹੈ। ਰਾਜਸਥਾਨ ਨੇ ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 152 ਦੌੜਾਂ ਬਣਾਈਆਂ ਤੇ ਜਵਾਬ 'ਚ ਕੋਲਕਾਤਾ ਦੀ ਟੀਮ ਨੇ 3 ਵਿਕਟਾਂ ਦੇ ਨੁਕਸਾਨ 'ਤੇ 158 ਦੌੜਾਂ ਬਣਾ ਕੇ ਮੈਚ ਜਿੱਤ ਲਿਆ। 

ਇਹ ਵੀ ਪੜ੍ਹੋ : ਕੋਲਕਾਤਾ ਨੂੰ ਜਿੱਤ ਦਿਵਾ ਕੇ ਬੋਲੇ ਰਿੰਕੂ ਸਿੰਘ- 5 ਸਾਲ ਤੋਂ ਇਸ ਮੌਕੇ ਦਾ ਇੰਤਜ਼ਾਰ ਕਰ ਰਿਹਾ ਸੀ

ਮੈਚ ਹਾਰਨ ਦੇ ਬਾਅਦ ਸੰਜੂ ਸੈਮਸਨ ਨੇ ਕਿਹਾ ਕਿ ਅਸੀਂ ਹੋਰ ਚੰਗੀ ਬੱਲੇਬਾਜ਼ੀ ਕਰ ਸਕਦੇ ਸੀ। ਸੰਜੂ ਸੈਮਸਨ ਨੇ ਕਿਹਾ ਕਿ ਵਿਕਟ ਹੌਲੀ ਸੀ ਪਰ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੇ ਚੰਗੀ ਗੇਂਦਬਾਜ਼ੀ ਕੀਤੀ। ਪਰ ਜਿਸ ਤਰ੍ਹਾਂ ਦੀ ਸਾਡੇ ਕੋਲ ਬੱਲੇਬਾਜ਼ੀ ਹੈ ਸਾਨੂੰ ਆਖ਼ਰੀ ਦੇ ਓਵਰਾਂ 'ਚ ਕੁਝ ਜ਼ਿਆਦਾ ਬਾਊਂਡਰੀਜ਼ ਦੀ ਲੋੜ ਸੀ। ਮੈਨੂੰ ਲਗਦਾ ਹੈ ਕਿ ਅਸੀਂ 15-20 ਦੌੜਾਂ ਪਿੱਛੇ ਰਹਿ ਗਏ ਜੋ ਹਾਰ ਦੀ ਵਜ੍ਹਾ ਬਣਿਆ।

ਇਹ ਵੀ ਪੜ੍ਹੋ : 66 ਸਾਲਾ ਸਾਬਕਾ ਭਾਰਤੀ ਕ੍ਰਿਕਟਰ ਮੁੜ ਬਣਿਆ ਲਾੜਾ, 28 ਸਾਲ ਛੋਟੀ ਕੁੜੀ ਨਾਲ ਰਚਾਇਆ ਵਿਆਹ

ਸੰਜੂ ਸੈਮਸਨ ਨੇ ਅੱਗੇ ਕਿਹਾ ਕਿ ਅਸੀਂ ਮੈਚ 'ਚ ਚੰਗੀ ਮੁਕਾਬਲੇਬਾਜ਼ੀ ਦਿਖਾਈ। ਨਿੱਜੀ ਤੌਰ 'ਤੇ ਮੈਨੂੰ ਲਗਦਾ ਹੈ ਕਿ ਸਾਨੂੰ ਹੋਰ ਵਧੀਆ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਤੁਹਾਨੂੰ ਖੇਡ ਦਾ ਵਿਸ਼ਲੇਸ਼ਣ ਕਰਦੇ ਰਹਿਣਾ ਹੋਵੇਗਾ ਤੇ ਇਹ ਵੀ ਦੇਖਣਾ ਹੋਵੇਗਾ ਕਿ ਤੁਹਾਡੇ ਨਾਲ ਕੌਣ ਬੱਲੇਬਾਜ਼ੀ ਕਰ ਰਿਹਾ ਹੈ। ਵਿਕਟਾਂ ਗ਼ਲਤ ਸਮੇਂ 'ਤੇ ਡਿੱਗੀਆਂ ਜਿਸ ਦੀ ਵਜ੍ਹਾ ਨਾਲ ਟੀਮ ਦੀ ਦੌੜਾਂ ਬਣਾਉਣ ਦੀ ਰਫ਼ਤਾਰ ਘੱਟ ਹੋ ਗਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News