IPL 2022: ਪਲੇਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਲਈ ਉਤਰਨਗੇ ਦਿੱਲੀ ਕੈਪੀਟਲਸ ਅਤੇ ਪੰਜਾਬ ਕਿੰਗਜ਼

05/16/2022 2:33:44 PM

ਨਵੀਂ ਮੁੰਬਈ (ਏਜੰਸੀ)- ਪ੍ਰਦਰਸ਼ਨ ਵਿਚ ਨਿਰੰਤਰਤਾ ਲਿਆਉਣ ਲਈ ਜੂਝ ਰਹੀ ਦਿੱਲੀ ਕੈਪੀਟਲਸ ਅਤੇ ਪੰਜਾਬ ਕਿੰਗਜ਼ ਦੀ ਟੀਮ ਸੋਮਵਾਰ ਯਾਨੀ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਮੈਚ ਵਿਚ ਇਕ-ਦੂਜੇ ਨੂੰ ਹਰਾ ਕੇ ਪਲੇਅ ਆਫ ਵਿਚ ਜਗ੍ਹਾ ਬਣਾਉਣ ਦੀ ਉਮੀਦ ਨੂੰ ਬਰਕਰਾਰ ਰੱਖਣ ਦੇ ਇਰਾਦੇ ਨਾਲ ਉਤਰੇਗੀ। ਦੋਵੇਂ ਟੀਮਾਂ ਮੌਜੂਦਾ ਸੀਜ਼ਨ ਵਿੱਚ ਹੁਣ ਤੱਕ ਲਗਾਤਾਰ ਦੋ ਮੈਚ ਜਿੱਤਣ ਵਿੱਚ ਕਾਮਯਾਬ ਨਹੀਂ ਹੋ ਸਕੀਆਂ ਹਨ ਅਤੇ ਦੋਵੇਂ ਟੀਮਾਂ ਇੱਕ ਹੋਰ ਮੈਚ ਹਾਰਨ ਦੀ ਸਥਿਤੀ ਵਿੱਚ ਵੀ ਨਹੀਂ ਹਨ। ਪੰਜਾਬ ਦੀ ਟੀਮ 12 ਅੰਕਾਂ ਨਾਲ ਅੰਕ ਸੂਚੀ ਵਿੱਚ ਸੱਤਵੇਂ ਸਥਾਨ 'ਤੇ ਹੈ ਅਤੇ ਉਸ ਦਾ ਨੈੱਟ ਰਨ ਰੇਟ ਪਲਸ 0.023 ਹੈ।

ਦਿੱਲੀ ਦੀ ਟੀਮ ਦੇ ਵੀ 12 ਅੰਕ ਹਨ ਪਰ ਪਲਸ 0.210 ਦੇ ਚੰਗੇ ਨੈੱਟ ਰਨ ਰੇਟ ਕਾਰਨ ਟੀਮ ਪੰਜਵੇਂ ਸਥਾਨ 'ਤੇ ਹੈ, ਜਿਸ ਨਾਲ ਉਸ ਨੂੰ 2 ਦੋ ਜਾਂ 2 ਤੋਂ ਵੱਧ ਟੀਮਾਂ ਦੇ ਬਰਾਬਰ ਅੰਕ ਹੋਣ ਦੀ ਸਥਿਤੀ ਵਿਚ ਫਾਇਦਾ ਮਿਲ ਸਕਦਾ ਹੈ। ਪਿਛਲੇ ਮੈਚ 'ਚ ਰਾਜਸਥਾਨ ਰਾਇਲਜ਼ 'ਤੇ ਅੱਠ ਵਿਕਟਾਂ ਦੀ ਜਿੱਤ ਤੋਂ ਬਾਅਦ, ਦਿੱਲੀ ਕੈਪੀਟਲਜ਼ ਵਧੇ ਹੋਏ ਆਤਮਵਿਸ਼ਵਾਸ ਨਾਲ ਮੁਕਾਬਲੇ 'ਚ ਉਤਰੇਗੀ, ਜਦਕਿ ਪੰਜਾਬ ਕਿੰਗਜ਼ ਨੇ ਵੀ ਆਪਣੇ ਪਿਛਲੇ ਮੈਚ 'ਚ ਰਾਇਲ ਚੈਲੰਜਰਜ਼ ਬੰਗਲੌਰ ਨੂੰ ਹਰਾਇਆ ਸੀ।

ਟੀਮਾਂ ਇਸ ਪ੍ਰਕਾਰ ਹਨ:
ਦਿੱਲੀ ਕੈਪੀਟਲਜ਼:
ਰਿਸ਼ਭ ਪੰਤ (ਕਪਤਾਨ), ਅਸ਼ਵਿਨ ਹੈਬਰ, ਡੇਵਿਡ ਵਾਰਨਰ, ਮਨਦੀਪ ਸਿੰਘ, ਪ੍ਰਿਥਵੀ ਸ਼ਾਅ, ਰੋਵਮੈਨ ਪਾਵੇਲ, ਐਨਰਿਕ ਨੋਰਕੀਆ, ਚੇਤਨ ਸਾਕਾਰੀਆ, ਖਲੀਲ ਅਹਿਮਦ, ਕੁਲਦੀਪ ਯਾਦਵ, ਲੁੰਗੀ ਨਗੀਡੀ, ਮੁਸਤਫਿਜ਼ੁਰ ਰਹਿਮਾਨ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ, ਕਮਲੇਸ਼ ਨਾਗਰੀਕੋਟੀ , ਲਲਿਤ ਯਾਦਵ, ਮਿਸ਼ੇਲ ਮਾਰਸ਼, ਪ੍ਰਵੀਨ ਦੂਬੇ, ਰਿਪਲ ਪਟੇਲ, ਸਰਫਰਾਜ਼ ਖਾਨ, ਵਿੱਕੀ ਓਸਤਵਾਲ, ਯਸ਼ ਧੂਲ, ਕੇ.ਐੱਸ. ਭਰਤ ਅਤੇ ਟਿਮ ਸੀਫਰਟ।

ਪੰਜਾਬ ਕਿੰਗਜ਼: ਸ਼ਿਖਰ ਧਵਨ, ਮਯੰਕ ਅਗਰਵਾਲ (ਕਪਤਾਨ), ਅਰਸ਼ਦੀਪ ਸਿੰਘ, ਕਾਗਿਸੋ ਰਬਾਡਾ, ਜੌਨੀ ਬੇਅਰਸਟੋ, ਰਾਹੁਲ ਚਾਹਰ, ਹਰਪ੍ਰੀਤ ਬਰਾੜ, ਸ਼ਾਹਰੁਖ ਖਾਨ, ਪ੍ਰਭਸਿਮਰਨ ਸਿੰਘ, ਜਿਤੇਸ਼ ਸ਼ਰਮਾ, ਈਸ਼ਾਨ ਪੋਰੇਲ, ਲਿਆਮ ਲਿਵਿੰਗਸਟੋਨ, ​​ਓਡੀਓਨ ਸਮਿਥ, ਸੰਦੀਪ ਸ਼ਰਮਾ, ਰਾਜ ਅੰਗਦ ਬਾਵਾ, ਰਿਸ਼ੀ ਧਵਨ, ਪ੍ਰੇਰਕ ਮਾਂਕੜ, ਵੈਭਵ ਅਰੋੜਾ, ਰਿਤਿਕ ਚੈਟਰਜੀ, ਬਲਤੇਜ ਢਾਂਡਾ, ਅੰਸ਼ ਪਟੇਲ, ਨਾਥਨ ਐਲਿਸ, ਅਥਰਵ ਟੇਡੇ, ਭਾਨੁਕਾ ਰਾਜਪਕਸ਼ੇ ਅਤੇ ਬੈਨੀ ਹਾਵਲ। ਸਮਾਂ: ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।


cherry

Content Editor

Related News