IPL 2021 : ਮੁੰਬਈ ਅਤੇ ਬੰਗਲੁਰੂ ਦੇ ਵਿਚਕਾਰ ਖੇਡਿਆ ਜਾਵੇਗਾ ਪਹਿਲਾ ਮੈਚ, ਦੇਖੋ ਪੂਰਾ ਸ਼ਡਿਊਲ
Tuesday, Apr 06, 2021 - 02:47 PM (IST)
ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 14ਵੇਂ ਆਡੀਸ਼ਨ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼ਡਿਊਲ ਜਾਰੀ ਕਰ ਦਿੱਤਾ ਹੈ। ਕੋਵਿਡ-19 ਦੇ ਕਾਰਨ ਬਾਇਓਬਬਲ ਦੇ ਮਾਹੌਲ ’ਚ ਇਸ ਟੂਰਨਾਮੈਂਟ ਨੂੰ 9 ਅਪ੍ਰੈਲ ਤੋਂ 30 ਮਈ ਤੱਕ ਚਲਾਇਆ ਜਾਵੇਗਾ। ਪਹਿਲਾ ਮੈਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਸ ਅਤੇ ਰਾਇਲ ਚੈਲੇਂਜਰਸ ਬੰਗਲੌਰ ਦੇ ਵਿਚਕਾਰ ਖੇਡਿਆ ਜਾਵੇਗਾ ਜਦੋਂਕਿ ਫਾਈਨਲ 30 ਮਈ ਨੂੰ ਹੋਵੇਗਾ। 52 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ’ਚ 60 ਮੁਕਾਬਲੇ ਹੋਣਗੇ। ਜਿਸ ’ਚ ਸ਼ਾਮ ਦਾ ਮੈਚ 7.30 ਵਜੇ ਅਤੇ ਦੁਪਹਿਰ ਦਾ ਮੈਚ 3.30 ਵਜੇ ਸ਼ੁਰੂ ਹੋਵੇਗਾ। ਟੂਰਨਾਮੈਂਟ ’ਚ 11 ਦਿਨ 2-2 ਮੈਚ ਖੇਡੇ ਜਾਣਗੇ।
ਕੋਵਿਡ-19 ਦੇ ਕਾਰਨ ਪਿਛਲੇ ਸਾਲ ਆਈ.ਪੀ.ਐੱਲ. ਦਾ ਆਯੋਜਨ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ’ਚ ਕਰਨਾ ਪਿਆ ਸੀ ਅਤੇ ਇਸ ਤਰ੍ਹਾਂ ਨਾਲ ਹੁਣ 2019 ਤੋਂ ਬਾਅਦ ਇਸ ਟੂਰਨਾਮੈਂਟ ਦੀ ਭਾਰਤ ’ਚ ਵਾਪਸੀ ਹੋਵੇਗੀ। ਬੀ.ਸੀ.ਸੀ.ਆਈ. ਨੇ ਇਥੇ ਜਾਰੀ ਬਿਆਨ ’ਚ ਕਿਹਾ ਕਿ ਲੀਗ ਪੜਾਅ ’ਚ ਹਰੇਕ ਟੀਮ ਚਾਰ ਸਥਾਨਾਂ ’ਤੇ ਖੇਡੇਗੀ। ਲੀਗ ਪੜਾਵਾਂ ’ਚ ਕੁੱਲ 56 ਮੈਚ ਹੋਣਗੇ ਜਿਨ੍ਹਾਂ ’ਚੋਂ ਚੇਨਈ, ਮੁੰਬਈ, ਕੋਲਕਾਤਾ ਅਤੇ ਬੈਂਗਲੁਰੂ 10-10 ਜਦੋਂਕਿ ਅਹਿਮਦਾਬਾਦ ਅਤੇ ਦਿੱਲੀ ਅੱਠ-ਅੱਠ ਮੈਂਚਾਂ ਦੀ ਮੇਜ਼ਬਾਨੀ ਕਰਨਗੇ। ਇਸ ’ਚ ਕਿਹਾ ਗਿਆ ਹੈ ਕਿ ਆਈ.ਪੀ.ਐੱਲ. ਦੀ ਇਕ ਵਿਸ਼ੇਸ਼ਤਾਂ ਇਹ ਹੋਵੇਗੀ ਕਿ ਸਾਰੇ ਮੈਚ ਤੱਟੀ ਸਥਾਨਾਂ ’ਤੇ ਖੇਡੇ ਜਾਣਗੇ ਅਤੇ ਕੋਈ ਵੀ ਟੀਮ ਆਪਣੇ ਘਰੇਲੂ ਮੈਦਾਨ ’ਤੇ ਨਹੀਂ ਖੇਡੇਗੀ। ਸਾਰੀਆਂ ਟੀਮਾਂ ਲੀਗ ਪੜਾਅ ’ਚ ਛੇ ਸਥਾਨਾਂ ’ਚੋਂ ਚਾਰ ’ਚ ਖੇਡੇਗੀ।
ਆਈ.ਪੀ.ਐੱਲ. 2021 ਦਾ ਪੂਰਾ ਸ਼ਡਿਊਲ
ਦਰਸ਼ਕਾਂ ਦੀ ਮੌਜੂਦਗੀ ’ਤੇ ਫ਼ੈਸਲਾ ਨਹੀਂ
ਭਾਰਤੀ ਕ੍ਰਿਕਟ ਬੋਰਡ ਨੂੰ ਉਮੀਦ ਹੈ ਕਿ ਉਹ 2 ਸਾਲ ਦੇ ਬਾਅਦ ਦੇਸ਼ ’ਚ ਟੂਰਨਾਮੈਂਟ ਦਾ ਸਫ਼ਲ ਆਯੋਜਨ ਕਰਨ ’ਚ ਸਫ਼ਲ ਰਹੇਗਾ। ਟੂਰਨਾਮੈਂਟ ਦੌਰਾਨ ਮੈਚਾਂ ’ਚ ਦਰਸ਼ਕਾਂ ਦੀ ਮੌਜੂਦਗੀ ’ਤੇ ਫ਼ੈਸਲਾ ਨਹੀਂ ਕੀਤਾ ਗਿਆ ਹੈ। ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਨੇ ਬਿਆਨ ’ਚ ਕਿਹਾ ਕਿ ਪਿਛਲੇ ਸਾਲ ਯੂ.ਏ.ਈ. ’ਚ ਸਾਰੇ ਸੁਰੱਖਿਆ ਪ੍ਰੋਟੋਕਾਲ ਦੇ ਨਾਲ ਟੂਰਨਾਮੈਂਟ ਦੇ ਸੁਰੱਖਿਅਤ ਅਤੇ ਸਫ਼ਲ ਆਯੋਜਨ ਤੋਂ ਬਾਅਦ ਬੀ.ਸੀ.ਸੀ.ਆਈ. ਆਪਣੇ ਦੇਸ਼ ’ਚੋਂ ਸਾਰੇ ਖਿਡਾਰੀਆਂ ਅਤੇ ਟੂਰਨਾਮੈਂਟ ਨਾਲ ਜੁੜੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਦੇ ਨਾਲ ਆਈ.ਪੀ.ਐੱਲ. ਦੇ ਆਯੋਜਨ ਦੇ ਪ੍ਰਤੀ ਭਰੋਸੇਯੋਗ ਹੈ।
ਸ਼ਾਹ ਨੇ ਕਿਹਾ ਕਿ ਟੂਰਨਾਮੈਂਟ ਦਾ ਪ੍ਰੋਗਰਾਮ ਇਸ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਹੈ ਕਿ ਲੀਗ ਪੜਾਅ ’ਚ ਹਰੇਕ ਟੀਮ ਨੂੰ ਸਿਰਫ਼ ਤਿੰਨ ਵਾਰ ਦੌਰਾ ਕਰਨ ਦੀ ਲੋੜ ਪਵੇਗੀ। ਇਸ ਨਾਲ ਟ੍ਰੈਫਿਕ ਘੱਟ ਹੋਵੇਗੀ ਅਤੇ ਖ਼ਤਰਾ ਵੀ ਘੱਟ ਹੋਵੇਗਾ। ਆਈ.ਪੀ.ਐੱਲ. ਦਾ ਆਯੋਜਨ ਖਾਲੀ ਸਟੇਡੀਅਮਾਂ ’ਚ ਹੋਵੇਗਾ ਅਤੇ ਦਰਸ਼ਕਾਂ ਨੂੰ ਆਉਣ ਦੀ ਆਗਿਆ ਟੂਰਨਾਮੈਂਟ ਤੋਂ ਬਾਅਦ ਦੇ ਪੜਾਅ ’ਚ ਲਿਆ ਜਾਵੇਗਾ। ਮੋਟੇਰਾ ਦੇ ਸਟੇਡੀਅਮ ’ਚ ਪਲੇਆਫ ਤੋਂ ਇਲਾਵਾ ਫਾਈਨਲ ਵੀ ਖੇਡਿਆ ਜਾਵੇਗਾ।